Thursday, October 3, 2024
spot_img
spot_img
spot_img
spot_img
spot_img

ਪੁਲਿਸ ਮੁਕਾਬਲਾ: ਮਰਸੀਡੀਜ਼ ਵਿੱਚ ਜਾ ਰਹੇ ਸੁਨਿਆਰੇ ਦੀ ਦੁਕਾਨ ’ਤੇ ਫ਼ਾਇਰਿੰਗ ਮਾਮਲੇ ਨਾਲ ਜੁੜੇ ਗੈਂਗਸਟਰ ਦੇ ਪੈਰ ਵਿੱਚ ਲੱਗੀ ਗੋਲੀ, ਕਾਬੂ

ਯੈੱਸ ਪੰਜਾਬ
ਬਟਾਲਾ, 27 ਜੁਲਾਈ, 2024

ਲੰਘੇ ਕਲ੍ਹ ਬਟਾਲਾ ਪੁਲਿਸ ਜ਼ਿਲ੍ਹਾ ਵਿੱਚ ਸ਼੍ਰੀ ਹਰਗੋਬਿੰਦਪੁਰ ਵਿਖੇ ਇੱਕ ਸੁਨਿਆਰੇ ਦੀ ਦੁਕਾਨ ’ਤੇ ਦੋ ਬਾਈਕ ਸਵਾਰਾਂ ਵੱਲੋਂ ਕੀਤੀ ਗਈ ਫ਼ਾਇਰਿੰਗ ਦੇ ਮਾਮਲੇ ਨਾਲ ਕਥਿਤ ਤੌਰ ’ਤੇ ਜੋੜ ਕੇ ਵੇਖੇ ਜਾ ਰਹੇ ਇੱਕ ਗੈਂਗਸਟਰ ਨੂੰ ਪੁਲਿਸ ਨੇ ਅੱਜ ਇੱਕ ਮੁੱਠਭੇੜ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਗੋਲੀਬਾਰੀ ਦੌਰਾਨ ਗੈਂਗਸਟਰ ਦੀ ਲੱਤ ’ਤੇ ਗੋਲੀ ਲੱਗੀ ਹੈ।

ਬਟਾਲਾ ਦੀ ਐੱਸ.ਐੱਸ.ਪੀ. ਸ੍ਰੀਮਤੀ ਅਸ਼ਵਨੀ ਗੋਟਿਯਾਲ ਨੇ ਦੱਸਿਆ ਕਿ ਮਲਕੀਤ ਸਿੰਘ ਨਾਂਅ ਦਾ ਇਹ ਗੈਂਗਸਟਰ ਇੱਕ ਸਾਬਕਾ ਸਰਪੰਚ ਦਾ ਬੇਟਾ ਹੈ ਅਤੇ ਮੈਡੀਕਲ ਸਟੋਰ ਚਲਾਉਂਦਾ ਹੈ।

ਕਲ੍ਹ ਦੀ ਵਾਰਦਾਤ ਤੋਂ ਬਾਅਦ ਹੀ ਪੁਲਿਸ ਇਸ ਦੀ ਭਾਲ ਵਿੱਚ ਸੀ ਅਤੇ ਸਵੇਰ ਤੋਂ ਇਸ ਦਾ ਪਿੱਛਾ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਨੇ ਆਪਣੀ ਮਰਸਡੀਜ਼ ਕਾਰ ਕਾਫ਼ੀ ਭਜਾਈ ਅਤੇ ਪੁਲਿਸ ਦੀ ਗੱਡੀ ਨੂੰ ਟੱਕਰ ਵੀ ਮਾਰੀ ਪਰ ਅੱਗੇ ਜਾ ਕੇ ਖ਼ੇਤਾਂ ਵਿੱਚੋਂ ਰਾਹ ਨਾ ਹੋਣ ਕਾਰਨ ਇਸ ਨੂੰ ਕਾਰ ਰੋਕਣੀ ਪਈ ਜਿਸਤੇ ਇਸ ਨੇ ਪੁਲਿਸ ’ਤੇ ਫ਼ਾਇਰ ਕੀਤੇ। ਜਵਾਬੀ ਫ਼ਾਇਰ ਵਿੱਚ ਇਸ ਦੀ ਲੱਤ ’ਤੇ ਗੋਲੀ ਲੱਗੀ ਅਤੇ ਇਸਨੂੰ ਕਾਬੂ ਕਰ ਲਿਆ ਗਿਆ।

ਉਨ੍ਹਾਂ ਦਾਅਵਾ ਕੀਤਾ ਕਿ ਬਾਰਿਸ਼ ਹੋਣ ਦੇ ਬਾਵਜੂਦ ਇਹ 160 ਦੀ ਸਪੀਡ ’ਤੇ ਗੱਡੀ ਭਜਾ ਰਿਹਾ ਸੀ ਅਤੇ ਪੁਲਿਸ ਪਿੱਛਾ ਕਰ ਰਹੀ ਸੀ। ਉਹਨਾਂ ਕਿਹਾ ਕਿ ਇਹ ਇਲਾਕੇ ਵਿੱਚ ਪਹਿਲਾਂ ਵੀ ਫ਼ਿਰੌਤੀਆਂ ਮੰਗਣ ਕਰਕੇ ਜਾਣਿਆ ਜਾਂਦਾ ਹੈ ਅਤੇ ਪਿਛਲੇ ਸਾਲ ਵੀ ਇੱਕ ਮੁਕੱਦਮੇ ਵਿੱਚ ਜੇਲ੍ਹ ਕੱਟ ਕੇ ਆਇਆ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਸ ਨੂੰ 2 ਘੰਟੇ ਪਿੱਛਾ ਕਰਨ ਮਗਰੋਂ ਕਾਬੂ ਕੀਤਾ।

ਉਹਨਾਂ ਨੇ ਕਲ੍ਹ ਦੀ ਘਟਨਾ ਨਾਲ ਇਸ ਨੂੰ ਜੋੜਦਿਆਂ ਕਿਹਾ ਕਿ ਇਸੇ ਨੇ ਹੀ ਕਲ੍ਹ ਆਪਣੇ ਬੰਦਿਆਂ ਰਾਹੀਂ ਸ਼੍ਰੀ ਹਰਗੋਬਿੰਦਪੁਰ ਵਿਖੇ ਗੋਲੀਆਂ ਚਲਵਾਈਆਂ ਸਨ। ਯਾਦ ਰਹੇ ਕਿ ਬੀਤੇ ਕਲ੍ਹ ਦੇਸ ਰਾਜ ਨਾਂਅ ਦੇ ਸੁਨਿਆਰੇ ਦੇ ਸ਼ੋਅਰੂਮ ਦੇ ਬਾਹਰ ਬਾਈਕ ਸਵਾਰਾਂ ਨੇ ਗੋਲੀਆਂ ਚਲਾਈਆਂ ਸਨ ਜਿਸ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ