Thursday, October 3, 2024
spot_img
spot_img
spot_img
spot_img
spot_img

ਜਗਦੀਸ਼ ਭੋਲਾ ਸਣੇ 23 ਦੋਸ਼ੀਆਂ ਨੂੰ 10 ਸਾਲ ਦੀ ਸਜ਼ਾ, ਵਿਸ਼ੇਸ਼ ਅਦਾਲਤ ਨੇ ‘ਮਨੀ ਲਾਂਡਰਿੰਗ’ ਮਾਮਲੇ ਵਿੱਚ ਸੁਣਾਈ ਸਜ਼ਾ

ਯੈੱਸ ਪੰਜਾਬ
ਮੋਹਾਲੀ, 30 ਜੁਲਾਈ, 2024

ਪੰਜਾਬ ਦੇ ਸਾਬਕਾ ਡੀ.ਐੱਸ.ਪੀ., ਅੰਤਰਰਾਸ਼ਟਰੀ ਪਹਿਲਵਾਨ ਅਤੇ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਬਹੁ-ਕਰੋੜੀ ਡਰੱਗ ਰੈਕੇਟ ਨਾਲ ਜੁੜੇ ਜਗਦੀਸ਼ ਭੋਲਾ ਸਣੇ 23 ਦੋਸ਼ੀਆਂ ਨੂੰ ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਵੱਲੋਂ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਡਰੱਗਜ਼ ਰੈਕੇਟ ਨਾਲ ਜੁੜੇ ‘ਮਨੀ ਲਾਂਡਰਿੰਗ’ ਦੇ ਮਾਮਲੇ ਵਿੱਚ ਸੁਣਾਈ ਗਈ ਹੈ।

ਮੋਹਾਲੀ ਦੀ ਪੀ.ਐੱਮ.ਐਲ.ਏ. ਅਦਾਲਤ ਨੇ ਜਿਨ੍ਹਾਂ ਨੂੰ ‘ਮਨੀ ਲਾਂਡਰਿੰਗ’ ਮਾਮਲੇ ਵਿੱਚ ਦੋਸ਼ੀ ਮੰਨਦਿਆਂ ਸਜ਼ਾ ਸੁਣਾਈ ਹੈ ਉਨ੍ਹਾਂ ਵਿੱਚ ਜਗਦੀਸ਼ ਭੋਲਾ ਤੋਂ ਇਲਾਵਾ ਅਵਤਾਰ ਸਿੰਘ ਤਾਰੋ, ਸੰਦੀਪ ਕੌਰ, ਜਗਮਿੰਦਰ ਕੌਰ, ਗੁਰਪ੍ਰੀਤ ਕੌਰ, ਗੁਰਮੀਤ ਕੌਰ, ਸੁਖ਼ਜੀਤ ਸਿੰਘ ਸੁੱਖਾ, ਸੁਖ਼ਰਾਜ ਸਿੰਘ, ਗੁਰਦੀਪ ਸਿੰਘ ਮਨਚੰਦਾ, ਅਮਰਜੀਤ ਕੌਰ, ਦਵਿੰਦਰ ਸਿੰਘ, ਮਨਿੰਦਰ ਸਿੰਘ, ਸੁਭਾਸ਼ ਬਜਾਜ, ਸੁਨੀਲ ਬਜਾਜ, ਅੰਕੁਰ ਬਜਾਜ, ਦਲੀਪ ਸਿੰਘ ਮਾਨ ਅਤੇ ਮਨਪ੍ਰੀਤ ਸਿੰਘ ਸ਼ਾਮਲ ਹਨ।

ਅਦਾਲਤ ਵੱਲੋਂਸਜ਼ਾ ਦੇ ਨਾਲ ਨਾਲ ਜਗਦੀਸਰ ਭੋਲਾ ’ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਉਸਨੂੰ ਇੱਕ ਸਾਲ ਦੀ ਹੋਰ ਕੈਦ ਕੱਟਣੀ ਪਵੇਗੀ।

ਯਾਦ ਰਹੇ ਕਿ ਇਸ ਤੋਂ ਪਹਿਲਾਂ, ਭੋਲਾ, ਜਿਸ ਨੂੰ ਵੱਖ-ਵੱਖ ਡਰੱਗਜ਼ ਮਾਮਲਿਆਂ ਵਿੱਚ ਸ਼ਾਮਲ ਹੋਣ ਕਰਕੇ 2012 ਵਿੱਚ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ, ਨੂੰ ਸੀ.ਬੀ.ਆਈ. ਦੀ ਅਦਾਲਤ ਨੇ ਤਿੰਨ ਡਰੱਗ ਮਾਮਲਿਆਂਵਿੱਚ 24 ਸਾਲ ਦੀ ਸਜ਼ਾ ਸੁਣਾਈ ਸੀ।

ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਕਰੋੜਾਂ ਰੁਪਏ ਦੇ ਡਰੱਗ ਰੈਕੇਟ ਦਾ ਪਰਦਾਫ਼ਾਸ਼ ਕਰਦਿਆਂ ਮੁਲਜ਼ਮਾਂ ਕੋਲੋਂ ਸਿੰਥੈਟਿਕ ਡਰੱਗਜ਼, ਹੈਰੋਇਨ, ਮੈਥਾਮਫੇਟਾਮਾਈਨ, ਸੂਡੋਫ਼ਡਰਾਈਨ ਅਤੇ ਐਫੇਡਰਾਈਨ ਸਮੇਤ 1,91,64,800 ਰੁਪਏ ਦੀ ਭਾਰਤੀ ਕਰੰਸੀ ਅਤੇ ਕੁਝ ਵਿਦੇਸ਼ੀ ਮੁਦਰਾ, ਹਥਿਆਰ ਅਤੇ ਲਗਜ਼ਰੀ ਕਾਰਾਂ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ।

ਪੁਲਿਸ ਨੇ 2013 ਤੋਂ 2014 ਦਰਮਿਆਨ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਦੇ ਨਾਲ ਨਾਲ ਨਾਰਕੋਟਿਕ ਡਰੱਗਜ਼ ਅਤੇ ਸਾਈਕੋਟ੍ਰੋਪਿਕ ਸਬਸਟੈਂਸ ਐਕਟ, 1985 ਦੇ ਤਹਿਤ ਕੇਸ ਦਰਜ ਕੀਤੇ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ