Thursday, October 3, 2024
spot_img
spot_img
spot_img
spot_img
spot_img

ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਡਾ. ਹਰਬਾਗ ਦਾ ਨਿੱਘਾ ਸਨਮਾਨ

ਯੈੱਸ ਪੰਜਾਬ
31 ਜੁਲਾਈ, 2024

ਪੰਜਾਬ ਦੇ ਸਮਾਜਿਕ ਜਮਹੂਰੀ ਹਲਕਿਆਂ ਅੰਦਰ ਜਾਣੀ-ਪਹਿਚਾਣੀ ਸ਼ਖ਼ਸੀਅਤ, ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਸੇਵਾ ਮੁਕਤ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪਰਿਵਾਰ ਨਾਲ਼ ਜੁੜੀ ਸਿਹਤ ਸੇਵਾਵਾਂ ਦੇ ਖੇਤਰ ਵਿਚ ਡੀ. ਐੱਮ, ਦਿੱਲੀ ਕਿਸਾਨ ਮੋਰਚੇ ਮੌਕੇ ਮੈਡੀਕਲ ਸੇਵਾਵਾਂ ਅਦਾ ਕਰਨ ਵਾਲ਼ੀ ਉੱਚ ਕੋਟੀ ਦੀ ਹਰਮਨ ਪਿਆਰੀ ਸ਼ਖ਼ਸੀਅਤ ਡਾ.ਹਰਬਾਗ ਸਿੰਘ ਨੂੰ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਪੁਸਤਕਾਂ ਦਾ ਸੈੱਟ ਭੇਟ ਕਰਕੇ ਉਹਨਾਂ ਦੀਆਂ ਸਮਾਜ ਵਾਸਤੇ ਬਹੁ ਪੱਖੀ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।

ਉਹਨਾਂ ਨੇ ਅੱਜ ਦੇਸ਼ ਭਗਤ ਯਾਦਗਾਰ ਹਾਲ ਦੀ ਲਾਇਬਰੇਰੀ, ਮਿਊਜ਼ੀਅਮ, ਦੇਸ਼ ਭਗਤ ਗੰਧਰਵ ਸੇਨ ਕੋਛੜ ਯਾਦਗਾਰੀ ਥੀਏਟਰ ਅਤੇ ਸਾਲ ਭਰ ਚੱਲਦੀਆਂ ਸਾਹਿਤਕ ਸਭਿਆਚਾਰਕ ਸਰਗਰਮੀਆਂ ਬਾਰੇ ਜਾਣਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਉਹਨਾਂ ਕਿਹਾ ਗ਼ਦਰੀ ਬਾਬਿਆਂ ਦਾ ਮੇਲਾ ਪੰਜਾਬ ਦੀ ਜਵਾਨੀ ਨੂੰ ਆਪਣੀ ਇਤਿਹਾਸਕ ਵਿਰਾਸਤ ਨਾਲ਼ ਜੋੜਨ ਅਤੇ ਖੂਬਸੂਰਤ ਸਮਾਜ ਸਬੰਧੀ ਵਿਗਿਆਨਕ ਨਜ਼ਰੀਏ ਨਾਲ ਜੋੜਨ ਦਾ ਇਤਿਹਾਸਕ ਕਾਰਜ਼ ਅਦਾ ਕਰ ਰਿਹਾ ਹੈ।

ਡਾ.ਹਰਬਾਗ ਨੇ ਕਿਹਾ ਕਿ ਹਾਲ ਲਈ ਲੋੜੀਂਦੀਆਂ ਸਿਹਤ ਸੇਵਾਵਾਂ ਲਈ ਮੇਂ ਆਪਣੀਆਂ ਸੇਵਾਵਾਂ ਭੇਂਟ ਕਰਕੇ ਮਾਣ ਮਹਿਸੂਸ ਕਰਾਂਗਾ।
ਡਾ. ਹਰਬਾਗ ਨੂੰ ਸਨਮਾਨਿਤ ਕਰਨ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਟਰਸਟੀ ਸੁਰਿੰਦਰ ਕੁਮਾਰੀ ਕੋਛੜ ਹਾਜ਼ਰ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ