Wednesday, October 2, 2024
spot_img
spot_img
spot_img
spot_img
spot_img

PAU ਵਿਖੇ ਟੀਚਿੰਗ ਅਸਾਮੀਆਂ ਵਿੱਚ ਰਾਖਵਾਂਕਰਨ ਦੀ ਉੱਠੀ ਮੰਗ

ਯੈੱਸ ਪੰਜਾਬ
ਲੁਧਿਆਣਾ, 20 ਜੁਲਾਈ, 2024

ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਮੋਹਾਲੀ ਵੱਲੋਂ ਅੱਜ ਸਰਕਟ ਹਾਊਸ ਲੁਧਿਆਣਾ ਵਿਖੇ ਭਰਵੀਂ ਸੂਬਾ ਪੱਧਰੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਦੀਆਂ ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਇਸ ਮੀਟਿੰਗ ਦੀ ਪ੍ਰਧਾਨਗੀ ਪ੍ਰੋਫ਼ੈਸਰ ਹਰਨੇਕ ਸਿੰਘ ਨੇ ਕੀਤੀ ਅਤੇ ਇਸ ਦੌਰਾਨ ਦਲਿਤ ਸਮਾਜ ਦੀ ਦਸ਼ਾ ਅਤੇ ਦਿਸ਼ਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨਗੀ ਭਾਸ਼ਣ ਦੌਰਾਨ ਪ੍ਰੋਫ਼ੈਸਰ ਹਰਨੇਕ ਸਿੰਘ ਨੇ ਕਿਹਾ ਕਿ ਦਲਿਤ ਸਮਾਜ ਤੇ ਹਰ ਰੋਜ਼ ਅਤਿਆਚਾਰ ਹੋ ਰਹੇ ਹਨ ਅਤੇ ਓਹਨਾ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ।

ਓਹਨਾ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਸਾਲ 1962 ਤੋਂ ਟੀਚਿੰਗ ਦੀਆਂ ਅਸਾਮੀਆਂ ਵਿੱਚ ਰਾਖਵਾਂਕਰਨ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਜਲਦ ਹੀ ਸਾਡੀ ਜੱਥੇਬੰਦੀ ਵਲੋਂ ਇਸ ਲਈ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

ਇਸ ਸਮੇਂ ਮੋਰਚੇ ਦੇ ਸਕੱਤਰ ਪ੍ਰਿੰਸੀਪਲ ਸਰਬਜੀਤ ਸਿੰਘ ਨੇ ਮੋਰਚੇ ਦੀਆਂ ਉਪਲੱਬਧੀਆਂ ਬਾਰੇ ਜਾਣਕਾਰੀ ਦਿੱਤੀ। ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ (ਰਜਿ) ਭਾਰਤ ਪਾਵਨ ਵਾਲਮੀਕੀ ਤੀਰਥ ਅੰਮ੍ਰਿਤਸਰ ਦੇ ਸਰਪ੍ਰਸਤ ਬਾਬਾ ਨੱਛਤਰ ਨਾਥ ਸ਼ੇਰਗਿੱਲ ਨੇ ਪੀ ਏ ਯੂ ਵਿਖੇ ਟੀਚਿੰਗ ਅਸਾਮੀਆਂ ਵਿੱਚ ਰਾਖਵਾਂਕਰਨ ਨਾ ਹੋਣ ਦੀ ਨਿਖੇਧੀ ਕੀਤੀ ਅਤੇ ਮੋਰਚੇ ਨੂੰ ਆਸ਼ਵਾਸਨ ਦਿੱਤਾ ਕਿ ਸਾਡੀ ਜੱਥੇਬੰਦੀ ਇਸ ਸਮਾਜਿਕ ਕਾਰਜ ਲਈ ਤਨ ਮਨ ਨਾਲ ਸਾਥ ਦੇਵੇਗੀ।

ਇਸ ਸਮੇਂ ਵਿੱਕੀ ਪਰੋਚਾ ਧੁਰੀ, ਲੈਫਟੀਨੈਂਟ ਦਰਸ਼ਨ ਸਿੰਘ ਧੂਰੀ, ਸ਼ਾਮ ਲਾਲ ਭੰਗੀ, ਇੰਜੀਨੀਅਰ ਗੁਰਬਖਸ਼ ਸਿੰਘ ਸ਼ੇਰਗਿੱਲ, ਡਾ. ਦਲਜੀਤ ਸਿੰਘ ਚੌਹਾਨ ਅਤੇ ਮੁਕੇਸ਼ ਮਲੌਦ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਇਸ ਸਮੇਂ ਓਹਨਾ ਤੋਂ ਅਲਾਵਾ ਰਾਜੇਸ਼ ਬਗਾਇਨ ਪਟਿਆਲਾ, ਅਵਤਾਰ ਸਿੰਘ ਅੰਮ੍ਰਿਤਸਰ, ਇੰਜੀਨੀਅਰ ਡੀ ਪੀ ਸਹੋਤਾ ਅਮ੍ਰਿਤਸਰ, ਇੰਜੀਨੀਅਰ ਰਾਮ ਸਿੰਘ ਅੰਮ੍ਰਿਤਸਰ, ਅਨਮੋਲ ਸਿੰਘ ਪਟਿਆਲਾ, ਮੱਖਣ ਸਿੰਘ ਮਜਦੂਰ ਮੁਕਤੀ ਮੋਰਚਾ,ਡਾਕਟਰ ਅਰੁਣ ਸਿੱਧੂ ਲੁਧਿਆਣਾ, ਕਮਲਜੀਤ ਸਿੰਘ ਲੁਧਿਆਣਾ, ਮੁਖਤਿਆਰ ਸਿੰਘ ਅਰਸ਼, ਸੁਖਦੇਵ ਖੰਨਾ, ਉਜਾਗਰ ਸਿੰਘ ਅਕਸੀਅਨ,

ਪੁਸ਼ਪਿੰਦਰ ਕੁਮਾਰ ਲੁਧਿਆਣਾ,ਮਨਪ੍ਰੀਤ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸਤਨਾਮ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਰਾਜਿੰਦਰ ਸਿੰਘ ਪਟਿਆਲਾ, ਵਿਜੈ ਕੁਮਾਰ, ਰੋਕੀ ਪਰੋਚਾ ਧੂਰੀ,ਸਾਗਰ ਵਾਲਮੀਕਿ ਮਨੋਜ ਕੁਮਾਰ ਜਿਲ੍ਹਾ ਪ੍ਰਧਾਨ ਬਠਿੰਡਾ ਅਤੇ ਮਲਕੀਤ ਸਿੰਘ ਮਾਲੜਾ ਲੁਧਿਆਣਾ ਵੀ ਹਾਜਿਰ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ