Wednesday, October 2, 2024
spot_img
spot_img
spot_img
spot_img
spot_img

ਪਟਿਆਲਾ ’ਚ ਚੱਲ ਰਹੇ ਵਿਕਾਸ ਕਾਰਜ ਛੇਤੀ ਪੂਰੇ ਕੀਤੇ ਜਾਣ: ਡਾ. ਐੱਸ.ਐੱਸ. ਆਹਲੂਵਾਲੀਆ ਨੇ ਦਿੱਤੇ ਅਧਿਕਾਰੀਆਂ ਨੂੰ ਨਿਰਦੇਸ਼

ਯੈੱਸ ਪੰਜਾਬ
ਪਟਿਆਲਾ, 22 ਜੁਲਾਈ, 2024

ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਵਲੋਂ ਅੱਜ ਪਟਿਆਲਾ ਹਲਕੇ ਅਧੀਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਚਲਾਏ ਜਾ ਰਹੇ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਦੇ ਪ੍ਰੋਜੈਕਟ ਅਤੇ ਛੋਟੀ ਨਦੀ ਅਤੇ ਬੜੀ ਨਦੀ ਦੇ ਸੁੰਦਰੀਕਰਨ ਪ੍ਰੋਜੈਕਟਾਂ ਸਬੰਧੀ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਕੀਤੀ ਗਈ। ਉਨ੍ਹਾਂ ਵਲੋਂ ਚੱਲ ਰਹੇ ਪ੍ਰੋਜੈਕਟਾਂ ਦੀ ਭੌਤਿਕ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।

ਡਾ. ਐਸ.ਐਸ. ਆਹਲੂਵਾਲੀਆ ਨੇ ਦੱਸਿਆ ਕਿ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਦੇ ਪ੍ਰੋਜੈਕਟ ਦਾ ਕੰਮ 74 ਫੀਸਦੀ ਅਤੇ ਛੋਟੀ ਨਦੀ ਅਤੇ ਬੜੀ ਨਦੀ ਦੇ ਸੁੰਦਰੀਕਰਨ ਦੇ ਪ੍ਰੋਜੈਕਟ ਦਾ ਕੰਮ 75 ਫੀਸ਼ਦੀ ਪੂਰਾ ਹੋ ਚੁੱਕਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਮਾਰਚ 2025 ਤੱਕ ਇਨ੍ਹਾਂ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੇ ਨਿਰਦੇਸ਼ ਵੀ ਦਿੱਤੇ।

ਡਾ. ਆਹਲੂਵਾਲੀਆ ਨੇ ਮਹਿਕਮੇ ਦੇ ਅਧਿਕਾਰੀਆਂ ਤੋਂ ਪਟਿਆਲਾ ਸ਼ਹਿਰ ਵਿੱਚ ਬਕਾਇਆ ਰਹਿੰਦੀ ਪਾਣੀ ਦੀ ਪਾਇਪ ਲਾਇਨ ਬਾਰੇ ਜਾਣਕਾਰੀ ਲਈ ਗਈ। ਇਸ ਦੌਰਾਨ ਉਨ੍ਹਾਂ ਨੇ ਪਾਇਪ ਲਾਇਨਾਂ ਪਾਉਣ ਸਮੇਂ ਸੜਕਾਂ ਦੀ ਖੁਦਾਈ ਸਬੰਧੀ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਇਸ ਮੌਕੇ ਉਤੇ ਟਾਇਲਾਂ ਦੀ ਸੜਕਾਂ ਦੀ ਰਿਪੇਅਰ ਕਰਨ ਵਾਲੀ ਕੰਪਨੀ ਐਲਐਂਡਟੀ ਨੂੰ ਬਕਾਇਆ ਰਹਿੰਦੇ ਕੰਮ ਨੂੰ 4 ਹਫ਼ਤਿਆਂ ਵਿੱਚ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।

ਡਾ. ਆਹਲੂਵਾਲੀਆ ਨੇ ਛੋਟੀ ਨਦੀ ਅਤੇ ਬੜੀ ਨਦੀ ਦੇ ਪ੍ਰੋਜੈਕਟ ਸਬੰਧੀ ਜਾਇਜ਼ਾ ਲੈਂਦੇ ਹੋਏ ਪੁੱਡਾ, ਸੀਵਰੇਜ ਬੋਰਡ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਪ੍ਰੋਜੈਕਟ ਦੇ ਕੰਮ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਵਲੋਂ ਬੜੀ ਨਦੀ ਵਿੱਚ ਅਣਅਧਿਕਾਰਤ ਡੇਅਰੀਆਂ ਵਲੋਂ ਸੁੱਟੇ ਜਾ ਰਹੇ ਗੋਬਰ ਨੂੰ ਵੀ ਜਿਲ੍ਹਾ ਪ੍ਰਸ਼ਾਸਨ ਨਾਲ ਮਿਲਕੇ ਛੇਤੀ ਤੋਂ ਛੇਤੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ।

ਉਨ੍ਹਾਂ ਨੇ ਮਥੁਰਾ ਕਲੋਨੀ ਅਤੇ ਮਹਿੰਦਰਾ ਕਲੋਨੀ ਵਿੱਚ ਸੀਵਰੇਜ ਦੇ ਓਵਰਫਲੋਅ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਸੰਨੀ ਇਨਕਲੇਵ ਵਿੱਚ ਨਵੇਂ ਬਣ ਰਹੇ 26 ਐਮਐਲਡੀ ਐਸਟੀਪੀ ਨਾਲ ਜੋੜਨ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਹਿਰ ਦੇ ਨਾਲਿਆਂ ਦੀ ਤੁਰੰਤ ਸਫਾਈ ਕਰਵਾਉਣ ਦੇ ਹੁਕਮ ਵੀ ਜਾਰੀ ਕੀਤੇ ਤਾਂ ਜੋ ਬਰਸਾਤੀ ਮੌਸਮ ਵਿੱਚ ਲੋਕਾਂ ਨੂੰ ਮੁਸਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਡਾ. ਆਹਲੂਵਾਲੀਆ ਨੇ ਕਿਹਾ ਕਿ ਉਨ੍ਹਾਂ ਵਲੋਂ ਛੇਤੀ ਹੀ ਦੁਬਾਰਾ ਇਨ੍ਹਾਂ ਪ੍ਰੋਜੈਕਟਾਂ ਸਬੰਧੀ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਵਿੱਚ ਪੰਜਾਬ ਦੇ ਸਿਹਤ ਮੰਤਰੀ ਅਤੇ ਐਮਐਲਏ ਹਲਕਾ ਦਿਹਾਤੀ, ਪਟਿਆਲਾ ਡਾ. ਬਲਬੀਰ ਸਿੰਘ ਦੇ ਪ੍ਰਤੀਨਿਧੀ, ਐਮਐਲਏ ਹਲਕਾ ਸ਼ਹਿਰੀ ਪਟਿਆਲਾ ਸ੍ਰੀ ਅਜੀਤ ਪਾਲ ਸਿੰਘ ਕੋਹਲੀ ਦੇ ਪ੍ਰਤੀਨਿਧੀ,

ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਸ੍ਰੀ ਅਦਿਤਿਆ ਡਚਲਵਾਲ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੀਨੀਅਰ ਵਾਇਸ ਚੇਅਰਮੈਨ ਸ੍ਰੀ ਧਰਮਜੀਤ ਰੋਮਿਆਨਾ, ਵਾਇਸ ਚੇਅਰਮੈਨ ਸ੍ਰੀ ਸੁਭਾਸ਼ ਸ਼ਰਮਾਂ, ਡਾਇਰੈਕਟਰ ਸ੍ਰੀ ਸੇਵਕਪਾਲ ਸਿੰਘ, ਚੀਫ਼ ਇੰਜੀਨੀਅਰ ਸ੍ਰੀਮਤੀ ਰਾਜਵੰਤ ਕੌਰ, ਐਸਈ ਸ੍ਰੀ ਜੀਪੀ ਸਿੰਘ, ਐਸਈ ਸ੍ਰੀ ਹਰਕਰਨ ਸਿੰਘ, ਐਕਸੀਅਨ ਸ੍ਰੀ ਵਿਕਾਸ ਧਵਨ ਤੋਂ ਇਲਾਵਾ ਪਟਿਆਲਾ ਵਿਕਾਸ ਅਥਾਰਿਟੀ ਅਤੇ ਐਲਐਂਡਟੀ ਕੰਪਨੀ ਦੇ ਅਧਿਕਾਰੀ ਮੌਜੂਦ ਰਹੇ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ