Wednesday, October 2, 2024
spot_img
spot_img
spot_img
spot_img
spot_img

ਹੈਤੀ ਪ੍ਰਵਾਸੀਆਂ ਬਾਰੇ ਬੇਬੁਨਿਆਦ ਦੋਸ਼ ਲਾਉਣ ਦੇ ਮਾਮਲੇ ਵਿਚ ਟਰੰਪ ਤੇ ਵੈਂਸ ਵਿਰੁੱਧ ਮੁਕੱਦਮਾ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 2 ਅਕਤੂਬਰ, 2024

ਓਹੀਓ ਰਾਜ ਦੇ ਸਪਰਿੰਗਫੀਲਡ ਸ਼ਹਿਰ ਵਿਚ ਰਹਿੰਦੇ ਹੈਤੀ ਪਰਵਾਸੀਆਂ ਬਾਰੇ ਬਿਨਾਂ ਸਬੂਤ ਗਲਤ ਦਾਅਵਾ ਕਰਨ ਦੇ ਮਾਮਲੇ ਵਿਚ ਰਾਸ਼ਟਰਪਤੀ ਅਹੁੱਦੇ ਲਈ ਰਿਪਬਲੀਕਨ ਉਮੀਦਵਾਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਪ ਰਾਸ਼ਟਰਪਤੀ ਅਹੁੱਦੇ ਲਈ ਰਿਪਬਲੀਕਨ ਉਮੀਦਵਾਰ ਜੇ ਡੀ ਵੈਂਸ ਵਿਰੁੱਧ ਕਲਾਰਕ ਕਾਊਂਟੀ ਮਿਊਂਸਪਲ ਕੋਰਟ ਵਿਚ ਮੁਕੱਦਮਾ ਦਾਇਰ ਕੀਤਾ ਗਿਆ ਹੈ। ਇਸ ਕਾਨੂੰਨੀ ਲੜਾਈ ਦੀ ਅਗਵਾਈ ਮਾਨਵੀ ਹੱਕਾਂ ਬਾਰੇ ਭਾਰਤੀ ਮੂਲ ਦਾ ਤਜ਼ਰਬੇਕਾਰ ਵਕੀਲ ਸੁਬੋਧ ਚੰਦਰਾ ਸੈਨ ਡਇਏਗੋ ਅਧਾਰਤ ਹੈਤੀਅਨ ਬਰਿਜ ਅਲਾਇੰਸ ਦੀ ਤਰਫੋਂ ਕਰ ਰਿਹਾ ਹੈ।

ਦਾਇਰ ਮੁਕੱਦਮੇ ਵਿਚ ਅਪਰਾਧਕ ਦੋਸ਼ ਲਾਏ ਗਏ ਹਨ ਤੇ ਕਿਹਾ ਗਿਆ ਹੈ ਕਿ ਡੋਨਲਡ ਟਰੰਪ ਤੇ ਵੈਂਸ ਨੇ ਵਾਰ ਵਾਰ ਦਾਅਵਾ ਕੀਤਾ ਕਿ ਹੈਤੀ ਲੋਕ ਸਥਾਨਕ ਲੋਕਾਂ ਦੇ ਪਾਲਤੂ ਜਾਨਵਰ ਕੁੱਤੇ ਤੇ ਬਿੱਲੀਆਂ ਨੂੰ ਚੋਰੀ ਕਰਕੇ ਖਾਂਦੇ ਹਨ। ਇਸ ਦਾਅਵੇ ਨੂੰ ਸ਼ਹਿਰ ਤੇ ਰਾਜ ਦੇ ਅਧਿਕਾਰੀਆਂ ਨੇ ਮੂਲੋਂ ਹੀ ਰੱਦ ਕਰ ਦਿੱਤਾ ਸੀ।

ਹੈਤੀਅਨ ਬਰਿਜ ਅਲਾਇੰਸ ਇਕ ਗੈਰ ਮੁਨਾਫਾ ਸਮਾਜਿਕ ਸੰਸਥਾ ਹੈ ਜੋ ਪ੍ਰਵਾਸੀਆਂ ਨੀਤੀਆਂ ਸਬੰਧੀ ਕੰਮ ਕਰਦੀ ਹੈ। ਸੰਸਥਾ ਦੇ ਕਾਰਜਕਾਰੀ ਡਾਇਰੈਕਟਰ ਗੁਰਲਾਈਨ ਜੋਜ਼ਫ ਵਲੋਂ ਅਦਾਲਤ ਵਿਚ ਦਾਇਰ ਮੁਕੱਦਮੇ ਵਿਚ ਕਿਹਾ ਗਿਆ ਹੈ ਕਿ ਟਰੰਪ ਤੇ ਵੈਂਸ ਨੇ ਬੇਬੁਨਿਆਦ ਦੋਸ਼ ਲਾ ਕੇ ਹੈਤੀਅਨ ਭਾਈਚਾਰੇ ਵਿਚ ਡਰ ਤੇ ਸਹਿਮ ਦਾ ਮਹੌਲ ਪੈਦਾ ਕੀਤਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ