Thursday, September 12, 2024
spot_img
spot_img
spot_img

ਬੂਟਾ ਸਿੰਘ ਬੁਰਜਗਿੱਲ ਤੀਜੀ ਵਾਰ BKU ਡਕੌਂਦਾ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇੇ

ਦਲਜੀਤ ਕੌਰ
ਸੰਗਰੂਰ/ਮਾਨਸਾ, 21 ਅਗਸਤ, 2024

ਭਾਕਿਯੂ ਡਕੌਂਦਾ ਦਾ ਦੂਜੇ ਦਿਨ ਦਾ ਤੀਜਾ ਸੈਸ਼ਨ ਸ਼ੁਰੂ ਹੋਇਆ ਅੱਜ ਦੇ ਮੁੱਖ ਏਜੰਡਿਆਂ ਮੁਤਾਬਕ ਨਵੇ ਸਿਰੇ ਤੋਂ ਲਿਖਿਆ ਗਿਆ ਮਨੋਰਥ ਪੱਤਰ ਤੇ ਵਿਧਾਨ ਦਾ ਖਰੜਾ ਵੇਰਵੇ ਤੇ ਵਿਆਖਿਆ ਸਹਿਤ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਸਟੇਜ ਤੋਂ ਪੇਸ਼ ਕੀਤਾ।

ਇਸ ਦੌਰਾਨ ਦਰਜਨਾਂ ਔਰਤਾਂ ਅਤੇ ਕਈ ਹਜਾਰ ਤੋ ਵੱਧ ਵਰਕਰਾ ਨੇ ਬਹੁਤ ਹੀ ਗੰਭੀਰਤਾ ਨਾਲ ਇਨ੍ਹਾਂ ਦੋਨਾਂ ਦਸਤਾਵੇਜਾਂ ਨੂੰ ਸੁਣਿਆ ਤੇ ਸਮਝਿਆ ਇਸਦੇ ਨਾਲ ਹੀ ਇਨ੍ਹਾਂ ਦਸਤਾਵੇਜ਼ਾਂ ਪ੍ਰਤੀ ਕੁਝ ਸ਼ਬਦ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਵਿਸਥਾਰ ਪੂਰਵਕ ਰੱਖੇ। ਇਸ ਤੋਂ ਬਾਅਦ 17 ਜਿਲਿਆਂ ਵਿੱਚੋ ਆਏ ਡੇਲੀਗੇਟਾਂ ਨੇ ਇਨ੍ਹਾਂ ਦੋਨੋਂ ਦਸਤਾਵੇਜ਼ਾਂ ਅਤੇ ਕੱਲ ਕੀਤੀ ਪੇਸ਼ ਕਾਰਗੁਜਾਰੀ ਰਿਪੋਰਟ ਤੇ ਆਪਣੇ ਵਿਚਾਰਾਂ ਰਾਹੀਂ ਹਾ ਪੱਖੀ ਨਾ ਪੱਖੀ ਨੁਕਤਿਆਂ ਨੂੰ ਸਾਹਮਣੇ ਲਿਆਂਦਾ।

ਇਸ ਵਿਚਾਰ ਚਰਚਾ ਦੇ ਵਿੱਚ ਸਾਰੇ ਡੇਲੀਗੇਟਾ ਦੇ ਵਿਚਾਰਾਂ ਨੂੰ ਸੂਬਾ ਟੀਮ ਨੇ ਗੰਭੀਰਤਾ ਨਾਲ ਲਿਆ। ਅਤੇ ਲੋੜੀਂਦੇ ਵਾਧੇ ਘਾਟੇ ਨੂੰ ਨੋਟ ਕੀਤਾ। ਇਸ ਵਿਚਾਰ ਚਰਚਾ ਵਿੱਚ ਕੱਲ ਤੇ ਅੱਜ 17 ਜਿਲਿਆਂ ਦੇ ਕੋਈ 100 ਤੋਂ ਵੱਧ ਡੇਲੀਗੇਟਾ ਨੇ ਆਪਣੇ ਕੀਮਤੀ ਵਿਚਾਰ ਰੱਖੇ। ਇਸ ਭਰਵੀ ਵਿਚਾਰ ਚਰਚਾ ਤੋਂ ਬਾਅਦ ਕਿਸਾਨੀ ਨੂੰ ਕਰਜੇ ਤੋ ਮੁਕਤ ਕਰਵਾਉਣ ਲਈ ਸੰਘਰਸ਼ ਵਿੱਢਿਆ ਹੋਇਆ ਹੈ ਇਸ ਨੂੰ ਹੋਰ ਵਿਸ਼ਾਲ ਕੀਤਾ ਜਾਵੇਗਾ। ਪਾਣੀ ਦੇ ਮੁੱਦਿਆਂ ਤੇ ਸੰਘਰਸ ਕੀਤਾ ਜਾਵੇਗਾ।

ਫਸਲੀ ਵਿਭਿੰਨਤਾ ਲਈ ਕੇਦਰ ਸਰਕਾਰ ਤੇ ਵਿਸ਼ੇਸ਼ ਆਰਥਿਕ ਪੈਕੇਜ ਲੈਣ ਲਈ ਕੇਂਦਰ ਸਰਕਾਰ ਤੇ ਦਬਾਅ ਅਤੇ ਰਾਜ ਸਰਕਾਰ ਨੂੰ ਮਜਬੂਰ ਕੀਤਾ ਜਾਵੇਗਾ। ਐਮ ਐਸ ਪੀ ਦੀ ਕਨੂੰਨੀ ਗਰੰਟੀ ਸਾਰੀਆ ਫਸਲਾਂ ਤੇ ਲੈਣ ਲਈ ਸੰਘਰਸ਼ ਜਾਰੀ ਰਹੇਗਾ। ਲਖਮੀਰਪੁਰ ਖੀਰੀ ਦੇ ਕਿਸਾਨਾਂ ਦੇ ਕਾਤਲਾਂ ਚੋ ਰਹਿੰਦੇ ਬੀ ਜੇ ਪੀ ਦੇ ਸਾਬਕਾ ਮੰਤਰੀ ਮਿਸ਼ਰਾ ਨੂੰ ਗ੍ਰਿਫਤਾਰ ਕਰਕੇ ਸਖਤ ਸਜਾ ਦਿੱਤੀ ਜਾਵੇ।

ਇਸ ਲਈ ਵੀ ਸੰਘਰਸ਼ ਵਿੱਢਿਆ ਜਾਵੇਗਾ। ਲਖਮੀਰਪੁਰ ਖੀਰੀ ਵਿਖੇ ਹੀ ਝੂਠੇ ਕੇਸਾਂ ਵਿੱਚ ਫਸਾਏ ਆਮ ਕਿਸਾਨਾਂ ਨੂੰ ਬਿਨਾਂ ਸ਼ਰਤ ਬਰੀ ਕੀਤਾ ਜਾਵੇ। ਇਸ ਕਤਲੋਗਾਰਤ ਵਿਚ ਮਾਰੇ ਗਏ ਕਿਸਾਨਾਂ ਤੇ ਪੱਤਰਕਾਰ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਸੂਬਾ ਡੇਲੀਗੇਟ ਇਜਲਾਸ ਨੇ ਪਾਸ ਕੀਤਾ ਜਥੇਬੰਦੀ ਦੀ ਸਵੈ ਰੱਖਿਆ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਬਣਾਈ ਜਾਵੇਗੀ।

ਦੁਪਹਿਰ ਸਮੇ ਇੱਕ ਘੰਟੇ ਦੀ ਰੋਟੀ ਪਾਣੀ ਦੀ ਬ੍ਰੇਕ ਤੋਂ ਬਾਅਦ ਇਸ ਇਜਲਾਸ ਦਾ ਚੌਥਾ ਤੇ ਅਖੀਰਲਾ ਸੈਸਨ ਸ਼ੁਰੂ ਹੋਇਆ ਇਸ ਸੈਸ਼ਨ ਦੀ ਪ੍ਰਧਾਨਗੀ ਸਰਵ ਸ੍ਰੀ ਮਹਿੰਦਰ ਸਿੰਘ ਜਿਲ੍ਹਾ ਪ੍ਰਧਾਨ ਲੁਧਿਆਣਾ, ਗੁਰਵਿੰਦਰ ਸਿੰਘ ਜਿਲ੍ਹਾ ਪ੍ਰਧਾਨ ਗੁਰਦਾਸਪੁਰ ਅਤੇ ਜਗਜੀਤ ਸਿੰਘ ਜੱਗੀ ਜਿਲ੍ਹਾ ਪ੍ਰਧਾਨ ਮੋਹਾਲੀ ਨੇ ਪੁਰਾਣੀ ਸੂਬਾ ਕਮੇਟੀ ਭੰਗ ਕਰ ਦੇਣ ਤੋ ਬਾਅਦ ਕੀਤੀ।

ਇੰਨਾ ਤਿੰਨਾਂ ਆਗੂਆਂ ਦੀ ਪ੍ਰਧਾਨਗੀ ‘ਚ ਨਵੀ ਸੂਬਾ ਕਮੇਟੀ ਦੇ ਆਹੁਦੇਦਾਰਾਂ ਦੀ ਚੋਣ ਕੀਤੀ ਗਈ। ਹੇਠ ਲਿਖੇ ਅਨੁਸਾਰ ਸਰਬਸੰਮਤੀ ਨਾਲ ਚੋਣ ਭਰਵੇਂ ਉਤਸਾਹ ਤੇ ਨਾਅਰਿਆਂ ਦੀ ਗੂੰਜ ਵਿੱਚ ਬੂਟਾ ਸਿੰਘ ਬੁਰਜ ਗਿੱਲ ਸਰਬਸੰਮਤੀ ਨਾਲ ਤੀਜੀ ਵਾਰ ਸੂਬਾ ਪ੍ਰਧਾਨ, ਜਗਮੋਹਨ ਸਿੰਘ ਪਟਿਆਲਾ ਸੂਬਾ ਜਨਰਲ ਸਕੱਤਰ, ਗੁਰਮੀਤ ਸਿੰਘ ਭੱਟੀਵਾਲ ਸੂਬਾ ਸੀਨੀਅਰ ਮੀਤ ਪ੍ਰਧਾਨ, ਰਾਮ ਸਿੰਘ ਮਟੋਰਡਾ ਸੂਬਾ ਖਜਾਨਚੀ, ਇੰਦਰਪਾਲ ਸਿੰਘ ਸੂਬਾ ਪ੍ਰੈੱਸ ਸਕੱਤਰ, ਰਾਜਵੀਰ ਸਿੰਘ ਘੁੱਡਾਨੀ ਸੂਬਾ ਮੀਤ ਪ੍ਰਧਾਨ, ਲਛਮਣ ਸਿੰਘ ਚੱਕ ਅਲੀਸ਼ੇਰ ਸੂਬਾ ਕਮੇਟੀ ਮੈਂਬਰ, ਐਡਵੋਕੇਟ ਬਲਵੀਰ ਕੌਰ ਇਸਤਰੀ ਵਿੰਗ ਦੀ ਸੂਬਾ ਕਨਵੀਨਰ, ਦਲਜਿੰਦਰ ਸਿੰਘ ਸੂਬਾ ਸਹਿ ਖਜਾਨਚੀ, ਗੁਰਮੇਲ ਸਿੰਘ ਢੱਕੜਬਾ ਚੁਣੇ ਗਏ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ