Thursday, October 3, 2024
spot_img
spot_img
spot_img
spot_img
spot_img

ਭਾਜਪਾ ਪ੍ਰਧਾਨ ਜੇ.ਪੀ.ਨੱਡਾ ਨੇ ਕੰਗਨਾ ਰਣੌਤ ਨੂੰ ਕੀਤਾ ਤਲਬ

ਯੈੱਸ ਪੰਜਾਬ
ਨਵੀਂ ਦਿੱਲੀ, 27 ਅਗਸਤ, 2024

ਵਿਵਾਦਗ੍ਰਸਤ ਅਭਿਨੇਤਰੀ ਅਤੇ ਭਾਜਪਾ ਆਗੂ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ ਬਾਰੇ ਦਿੱਤੇ ਅਤਿ ਇਤਰਾਜ਼ਯੋਗ ਬਿਆਨ ਤੋਂ ਬਾਅਦ ਪੈਦਾ ਹੋਈ ਸਥਿਤੀ ਦਾ ਨੋਟਿਸ ਲੈਂਦਿਆਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਨੇ ਕੰਗਨਾ ਰਣੌਤ ਨੂੰ ਤਲਬ ਕੀਤਾ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਨੱਡਾ ਨੇ ਕੰਗਨਾ ਨੂੰ ਮੰਗਲਵਾਰ ਸ਼ਾਮ 7 ਵਜੇ ਬੁਲਾਇਆ ਹੈ। ਇਹ ਅਜੇ ਸਪਸ਼ਟ ਨਹੀਂ ਹੈ ਕਿ ਭਾਜਪਾ ਕੰਗਨਾ ਨੂੰ ਕੀ ਅਤੇ ਕਿੰਨ੍ਹਾਂ ਲਫ਼ਜ਼ਾਂ ਵਿੱਚ ਸਮਝਾਉਂਦੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹੀ ਸੋਮਵਾਰ ਨੂੰ ਭਾਜਪਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਆਪਣੇ ਆਪ ਨੂੂੰ ਕੰਗਨਾ ਦੇ ਉਸ ਬਿਆਨ ਤੋਂ ਪਾਸੇ ਕਰ ਲਿਆ ਸੀ ਜਿਸ ਵਿੱਚ ਕੰਗਨਾ ਨੇ ਕਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਰੇਪ ਹੋਏ ਅਤੇ ਲੋਕਾਂ ਨੂੰ ਮਾਰ ਕੇ ਲਾਸ਼ਾਂ ਟੰਗ ਦਿੱਤੀਆਂ ਗਈਆਂ ਸਨ। ਭਾਜਪਾ ਨੇ ਕਿਹਾ ਸੀ ਕਿ ਇਹ ਕੰਗਨਾ ਦੀ ਨਿੱਜੀ ਰਾਏ ਹੈ ਅਤੇ ਉਂਜ ਵੀ ਕੰਗਨਾ ਨੂੰ ਭਾਜਪਾ ਵੱਲੋਂ ਨੀਤੀਗ਼ਤ ਬਿਆਨ ਦੇਣ ਦਾ ਕੋਈ ਅਧਿਕਾਰ ਨਹੀਂ ਹੈ।

ਕੰਗਨਾਂ ਨੇ ਇਹ ਵੀ ਕਿਹਾ ਸੀ ਕਿ ਦਿੱਲੀ ਦੇ ਕਿਸਾਨ ਅੰਦੋਲਨ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਸੀ। ਉਸਨੇ ਇਹ ਵੀ ਕਿਹਾ ਕਿ ਜੇ ਕਾਬੂ ਨਹੀਂ ਪਾਇਆ ਜਾਂਦਾ ਤਾਂ ਦੇਸ਼ ਵਿੱਚ ਬੰਗਲਾਦੇਸ਼ ਵਾਲੇ ਹਾਲਾਤ ਹੁੰਦੇ।

ਇਸ ਬਿਆਨ ’ਤੇ ਨਾ ਕੇਵਲ ਵਿਰੋਧੀ ਪਾਰਟੀਆਂ ਕੰਗਨਾ ਅਤੇ ਭਾਜਪਾ ’ਤੇ ਨਿਸ਼ਾਨੇ ਸਾਧ ਰਹੀਆਂ ਹਨ, ਉੱਥੇ ਭਾਰਤੀ ਜਨਤਾ ਪਾਰਟੀ ਨੂੰ ਵੀ ਕੰਗਨਾ ਦਾ ਇਹ ਬਿਆਨ ਰਾਸ ਨਹੀਂ ਆਇਆ।

ਕੰਗਨਾ ਦੇ ਬਿਆਨ ’ਤੇ ਸਵਾਲ ਉਠਾਏ ਜਾ ਰਹੇ ਹਨ ਕਿ ਉਸ ਵੱਲੋਂ ਵਿਦੇਸ਼ੀ ਤਾਕਤਾਂ ਦੀ ਗੱਲ ਕਰਕੇ ਆਪਣੀ ਹੀ ਸਰਕਾਰ ’ਤੇ ਸਵਾਲ ਉਠਾਏ ਗਏ ਹਨ ਅਤੇ ਦੂਜੇ ਬੰਨੇ ਕਿਸਾਨਾਂ ਦੇ ਖ਼ਿਲਾਫ਼ ਬਿਆਨ ਦੇ ਕੇ ਪਹਿਲਾਂ ਤੋਂ ਹੀ ਭਾਜਪਾ ਨਾਲ ਨਾਰਾਜ਼ ਚੱਲੇ ਆ ਰਹੇ ਕਿਸਾਨਾਂ ਨੂੰ ਹੋਰ ਨਾਰਾਜ਼ ਕਰ ਦਿੱਤਾ ਹੈ।

ਭਾਜਪਾ ਲਈ ਇਹ ਮਸਲਾ ਹੋਰ ਵੀ ਜ਼ਰੂਰੀ ਇਸ ਲਈ ਬਣ ਗਿਆ ਹੈ ਕਿਉਂਕਿ ਹਰਿਆਣਾ ਦੀਆਂ ਚੋਣਾਂ ਸਿਰ ’ਤੇ ਹਨ ਅਤੇ ਹਰਿਆਣਾ ਦੇ ਕਿਸਾਨ ਵੀ ਕਿਸਾਨ ਅੰਦੋਲਨ ਦੇ ਭਾਈਵਾਲ ਸਨ। ਇਸੇ ਕਰਕੇ ਕੰਗਨਾ ਦੇ ਬਿਆਨਾਂ ਕਰਕੇ ਹਰਿਆਣਾ ਵਿੱਚ ਭਾਜਪਾ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ