Thursday, October 3, 2024
spot_img
spot_img
spot_img
spot_img
spot_img

ਕੋਰੋਨਾ ਦੌਰਾਨ ਮਨੁੱਖਤਾ ਦੀ ਸੇਵਾ ਲਈ ਭੁਪਿੰਦਰ ਸਿੰਘ ਭੁੱਲਰ ਨੂੰ ਭਾਰਤ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ

ਯੈੱਸ ਪੰਜਾਬ
ਵੀਂ ਦਿੱਲੀ, 28 ਜੁਲਾਈ, 2024

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ, ਗੁਰਦੁਆਰਾ ਬੰਗਲਾ ਸਾਹਿਬ ਵਿੱਚ ਚੱਲ ਰਹੇ ਹਸਪਤਾਲ ਦੇ ਚੇਅਰਮੈਨ ਭੁਪਿੰਦਰ ਸਿੰਘ ਭੁੱਲਰ ਨੂੰ ਦਿੱਲੀ ਸਰਕਾਰ ਵਲੋਂ ਕੋਰੋਨਾ ਦੌਰਾਨ ਕੀਤੀ ਗਈ ਮਨੁੱਖਤਾ ਦੀ ਸੇਵਾ ਲਈ ਭਾਰਤ ਰਤਨ ਡਾ. ਏ.ਪੀ.ਜੇ. ਅਬਦੁਲ ਕਲਾਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦਿੱਲੀ ਵਿਧਾਨ ਸਭਾ ਦੇ ਪ੍ਰਧਾਨ ਰਾਮ ਨਿਵਾਸ ਗੋਯਲ ਅਤੇ ਸੰਸਦ ਮੈਂਬਰ ਮਨੋਜ ਕੁਮਾਰ ਵਲੋਂ ਸ: ਭੁੱਲਰ ਨੂੰ ਅਵਾਰਡ ਦਿੱਤਾ ਗਿਆ।

ਸ: ਭੁਪਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੂਰਵ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਦੇ ਨਾਮ ਨਾਲ ਦਿੱਤਾ ਜਾਣ ਵਾਲਾ ਅਵਾਰਡ ਉਨ੍ਹਾਂ ਨੂੰ ਕੋਰੋਨਾ ਦੌਰਾਨ ਕੀਤੀਆਂ ਸੇਵਾਵਾਂ ਲਈ ਮਿਲਿਆ ਹੈ, ਜਿਸ ਲਈ ਉਨ੍ਹਾਂ ਨੇ ਦਿੱਲੀ ਸਰਕਾਰ, ਖਾਸਕਰ ਡਾ. ਸ਼ਮੀਮ ਏ ਖਾਨ ਦਾ ਧੰਨਵਾਦ ਕੀਤਾ।

ਸ: ਭੁੱਲਰ ਨੇ ਦੱਸਿਆ ਕਿ ਕੋਰੋਨਾ ਦੌਰਾਨ 120 ਇਸਰਾਈਲੀ ਨਾਗਰਿਕ ਭਾਰਤ ਤੋਂ ਇਸਰਾਈਲ ਜਾਂਦੇ ਸਮੇਂ ਦਿੱਲੀ ਹਵਾਈ ਅੱਡੇ ‘ਤੇ ਕੋਰੋਨਾ ਗ੍ਰਸਤ ਪਾਏ ਗਏ ਸਨ, ਜਿਸ ਕਰਕੇ ਉਨ੍ਹਾਂ ਨੂੰ ਚਿਕਿਤਸਾ ਸੇਵਾਵਾਂ ਮੁਹੱਈਆ ਕਰਵਾਉਣ ਲਈ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਬਣਾਏ ਗਏ ਕੋਵਿਡ ਸੈਂਟਰ ਵਿੱਚ ਲਿਆ ਕੇ ਉਨ੍ਹਾਂ ਦੀ ਦੇਖਭਾਲ ਕੀਤੀ ਗਈ, ਜਿਸ ਨਾਲ ਉਨ੍ਹਾਂ ਦੀ ਜਾਨ ਬਚੀ ਸੀ।

ਇਸ ਤੋਂ ਇਲਾਵਾ ਚਿਕਿਤਸਾ ਖੇਤਰ ਵਿੱਚ ਕੀਤੀਆਂ ਹੋਰ ਸੇਵਾਵਾਂ ਲਈ ਉਨ੍ਹਾਂ ਦਾ ਨਾਮ ਵਰਲਡ ਬੁਕ ਆਫ ਰਿਕਾਰਡ ਵਿੱਚ ਦਰਜ ਕੀਤਾ ਗਿਆ ਸੀ, ਜਿਸ ਨੂੰ ਆਧਾਰ ਬਣਾਕੇ ਦਿੱਲੀ ਸਰਕਾਰ ਨੇ ਉਨ੍ਹਾਂ ਨੂੰ ਹੁਣ ਭਾਰਤ ਰਤਨ ਅਵਾਰਡ ਦਿੱਤਾ ਹੈ।

ਸ: ਭੁਪਿੰਦਰ ਸਿੰਘ ਭੁੱਲਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਚਿਕਿਤਸਾ ਖੇਤਰ ਵਿੱਚ ਉਨ੍ਹਾਂ ਨੂੰ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਹੈ ਅਤੇ ਇਸ ਦਾ ਦਾਇਰਾ ਦਿਨ-ਪ੍ਰਤਿਦਿਨ ਵਧਾਉਣ ਲਈ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ, ਤਾਂ ਜੋ ਸੰਗਤ ਦੀ ਪੂਰੀ ਸੇਵਾ ਕੀਤੀ ਜਾ ਸਕੇ।

ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਮਾਤਰ ਅਜਿਹੀ ਸੰਸਥਾ ਸੀ ਜਿਸ ਵੱਲੋਂ ਬਿਨਾ ਭੇਦਭਾਵ ਦੇ ਲੋਕਾਂ ਨੂੰ ਲੰਗਰ, ਸੁੱਕਾ ਰਾਸ਼ਨ, ਦਵਾਈਆਂ, ਆਕਸੀਜਨ ਤੱਕ ਮੁਹੱਈਆ ਕਰਵਾਉਂਦਿਆਂ ਹਜ਼ਾਰਾਂ-ਲੱਖਾਂ ਜਿੰਦਗੀਆਂ ਬਚਾਈਆਂ ਗਈਆਂ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ