Thursday, September 19, 2024
spot_img
spot_img
spot_img

ਅਮਨ-ਕਾਨੂੰਨ ਦਾ ਹਾਲ ਹੈ ਬਹੁਤ ਮਾੜਾ, ਸਾਰੇ ਦੇਸ਼ ਵਿੱਚ ਪੈਂਦਾ ਪਿਆ ਸ਼ੋਰ ਬੇਲੀ

ਅਮਨ-ਕਾਨੂੰਨ ਦਾ ਹਾਲ ਹੈ ਬਹੁਤ ਮਾੜਾ,
ਸਾਰੇ ਦੇਸ਼ ਵਿੱਚ ਪੈਂਦਾ ਪਿਆ ਸ਼ੋਰ ਬੇਲੀ।

ਲੁੱਟਾਂ-ਖੋਹਾਂ ਕਈ ਹੋਈ ਜਾਣ ਦਿਨ-ਦੀਵੀਂ,
ਗਲੀਆਂ ਗਾਹੁਣ ਲੱਗਦੇ ਰਾਤੀਂ ਚੋਰ ਬੇਲੀ।

ਥਾਣੇ ਵਿੱਚੋਂ ਵੀ ਬਾਈਕ ਨੇ ਚੋਰ ਲੈ ਗਏ,
ਇਲਾਕਾ ਕਿਹੜਾ ਹੈ ਛੱਡਿਆ ਹੋਰ ਬੇਲੀ।

ਹੈਲੀਕਾਪਟਰ ਇੱਕ ਚੁੱਕ ਕੇ ਚੋਰ ਲੈ ਗਏ,
ਕਿਸ ਦੇ ਹੱਥ ਵਿੱਚ ਭਾਰਤ ਦੀ ਡੋਰ ਬੇਲੀ।

ਮੁਖੀਆ ਮੁਲਕ ਦਾ ਫਿਰੇ ਸੰਸਾਰ ਗਾਹੁੰਦਾ,
ਮੁਖੀਏ ਰਾਜਾਂ ਦੇ ਫਿਕਰ ਨਾ ਕਰਨ ਬੇਲੀ।

ਅਮਨ-ਕਾਨੂੰਨ ਦਾ ਗਿਆ ਈ ਬੈਠ ਭੱਠਾ,
ਬੇਵੱਸ ਹੋਏ ਲੋਕੀਂ ਇਹ ਵੀ ਜਰਨ ਬੇਲੀ।
-ਤੀਸ ਮਾਰ ਖਾਂ

 13 ਸਤੰਬਰ, 2024

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ