Thursday, October 3, 2024
spot_img
spot_img
spot_img
spot_img
spot_img

ਨੰਗਲ ਦੇ ਮੰਦਰ ਮਾਤਾ ਸ੍ਰੀ ਜੁਲਫਾ ਦੇਵੀ ਵਿਖੇ ਚੋਰੀ ਕਰਨ ਵਾਲਾ ਦੋਸ਼ੀ ਗ੍ਰਿਫਤਾਰ: SSP ਗੁਲਨੀਤ ਸਿੰਘ ਖੁਰਾਣਾ

ਯੈੱਸ ਪੰਜਾਬ
ਰੂਪਨਗਰ, 25 ਅਗਸਤ, 2024

ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ੍ਰੀ ਗੁਲਨੀਤ ਸਿੰਘ ਖੁਰਾਣਾ, ਆਈ.ਪੀ.ਐਸ. ਵਲੋਂ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਨੰਗਲ ਦੇ ਪਿੰਡ ਹੰਬੋਵਾਲ ਵਿਖੇ ਮੰਦਰ ਮਾਤਾ ਸ੍ਰੀ ਜੁਲਫਾ ਦੇਵੀ ਵਿਖੇ ਮਾਤਾ ਦੀ ਮੂਰਤੀ ਤੇ ਮਾਤਾਰਾਣੀ ਦੀ ਨੱਥ, ਕੰਨਾ ਵਿੱਚ ਪਏ ਝੁਮਕੇ ਸੇਨਾ ਚੋਰੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।

ਉਨ੍ਹਾਂ ਜਿਲ੍ਹਾ ਰੂਪਨਗਰ ਅੰਦਰ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਧਾਰਮਿਕ ਸਥਾਨਾਂ ਵਿੱਚ ਚੋਰੀ ਦੀ ਵਾਰਦਾਤ ਕਰਨ ਵਾਲੇ ਵਿਅਕਤੀਆਂ ਦਾ ਪਰਦਾਫਾਸ ਕਰਦੇ ਹੋਏ ਦੱਸਿਆ ਕਿ ਮਿਤੀ 23 ਅਗਸਤ 2024 ਨੂੰ ਥਾਣਾ ਨੰਗਲ ਦੇ ਪਿੰਡ ਹੰਬੋਵਾਲ ਵਿਖੇ ਮੰਦਰ ਮਾਤਾ ਸ੍ਰੀ ਜੁਲਫਾ ਦੇਵੀ ਵਿਖੇ ਮਾਤਾ ਦੀ ਮੂਰਤੀ ਤੇ ਮਾਤਾਰਾਣੀ ਦੇ ਨੱਥ, ਕੰਨਾ ਵਿੱਚ ਪਏ ਝੁੰਮਕੇ ਸੋਨਾ ਕਿਸੇ ਨੇ ਚੋਰੀ ਕਰ ਲਏ ਸਨ।

ਜਿਸ ਸਬੰਧੀ ਸੂਚਨਾ ਮਿਲਣ ਉਤੇ ਮੰਦਰ ਦੇ ਪੁਜਾਰੀ ਸੋਹਣ ਲਾਲ ਪਿੰਡ ਬਾਬੂ ਥਾਣਾ ਟਾਹਲੀਵਾਲ ਜਿਲ੍ਹਾ ਦੇ ਬਿਆਨ ਉਤੇ ਮੁੱਕਦਮਾ ਨੰਬਰ 107 ਮਿਤੀ 24-08-2024 ਅ/ਧ/ਸ਼ 305, 331(3) 2NS ਥਾਣਾ ਨੰਗਲ ਬਰਖਿਲਾਫ ਨਾ ਮਾਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ ਸੀ।

ਇਸ ਮੁੱਕਦਮੇ ਦੀ ਤਫਤੀਸ਼ ਸਹਾਇਕ ਥਾਣੇਦਾਰ ਸੁਸ਼ੀਲ ਕੁਮਾਰ ਨੰਬਰ 574/ਆਰ ਵੱਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਸੀ ਕਿ ਦੌਰਾਨੇ ਤਫਤੀਸ਼ ਉਪ ਕਪਤਾਨ ਪੁਲਿਸ ਨੰਗਲ ਸ੍ਰੀ ਕੁਲਵੀਰ ਸਿੰਘ ਠੱਕਰ ਸੰਧੂ ਅਤੇ ਮੁੱਖ ਅਫਸਰ ਥਾਣਾ ਨੰਗਲ ਇੰਸ. ਰਾਹੁਲ ਸ਼ਰਮਾ ਦੀ ਅਗਵਾਈ ਹੇਠ ਨੰਗਲ ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਸਿਮਰਨਪਾਲ ਸਿੰਘ ਉਰਫ ਬਾਨਾ ਸਿੰਘ ਵਾਸੀ ਮੁਹੱਲਾ ਕਮਾਲਪੁਰ, ਨੇੜੇ ਬੱਸ ਸਟੈਂਡ ਹੁਸ਼ਿਆਰਪੁਰ ਹਾਲ ਕਿਰਾਏਦਾਰ ਪਿੰਡ ਬਰਾਰੀ ਥਾਣਾ ਨੰਗਲ ਨੂੰ 24 ਅਗਸਤ 2024 ਨੂੰ ਗ੍ਰਿਫਤਾਰ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਪੁੱਛਗਿੱਛ ਤੋਂ ਪਤਾ ਚੱਲਿਆ ਹੈ ਕਿ ਇਸ ਦੇ ਨਾਲ ਜਸਵਿੰਦਰ ਸਿੰਘ ਉਰਫ ਜੱਸੀ ਵਾਸੀ ਪਿੰਡ ਹੰਬੇਵਾਲ ਅਤੇ ਗੁਰਦੀਪ ਸਿੰਘ ਉਰਫ ਸੋਨੂੰ ਵਾਸੀ ਪਿੰਡ ਦਬਖੇੜਾ, ਥਾਣਾ ਨੰਗਲ ਵੀ ਇਸ ਵਾਰਦਾਤ ਵਿੱਚ ਇਸ ਦੇ ਨਾਲ ਸਨ। ਜਿਹਨਾਂ ਨੂੰ ਵੀ ਇਸ ਮੁਕੱਦਮੇ ਵਿੱਚ ਨਾਮਜਦ ਕੀਤਾ ਗਿਆ ਹੈ।

ਦੋਸ਼ੀਆਂ ਵੱਲੋਂ ਮੰਦਰ ਦੀ ਮੂਰਤੀ ਤੇ ਚੋਰੀ ਕੀਤੇ ਸੋਨੇ ਦੇ ਗਹਿਣੇ ਰਣਵੀਰ ਸਿੰਘ ਉਰਫ ਬੰਟੀ ਜਿਊਲਰ ਅੱਡਾ ਮਾਰਕੀਟ ਨੰਗਲ ਨੂੰ 20,000/- ਰੁਪਏ ਵਿੱਚ ਵੇਚ ਦਿੱਤੇ ਸਨ। ਜਿਸ ਨੂੰ ਵੀ ਮਕੱਦਮਾ ਵਿੱਚ ਮਿਤੀ 24.08.2024 ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਚੋਰੀ ਦੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਹਨ।

ਦੋਸ਼ੀ ਜਸਵਿੰਦਰ ਸਿੰਘ ਉਰਫ ਜੱਸੀ ਵਾਸੀ ਹੰਬੋਵਾਲ ਥਾਣਾ ਨੰਗਲ ਅਤੇ ਦੋਸ਼ੀ ਗੁਰਦੀਪ ਸਿੰਘ ਉਰਫ ਸੋਨੂੰ ਵਾਸੀ ਪਿੰਡ ਦਬਖੇੜਾ ਥਾਣਾ ਨੰਗਲ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਗ੍ਰਿਫਤਾਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਹਨਾਂ ਪਾਸੇ ਹੋਰ ਵੀ ਚੋਰੀ ਦੀਆਂ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ