Sunday, September 29, 2024
spot_img
spot_img
spot_img
spot_img
spot_img

ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ‘ਨੇਸ਼ਨ ਬਿਲਡਰ’ ਐਵਾਰਡ ਨਾਲ ਸਨਮਾਨਿਤ

ਯੈੱਸ ਪੰਜਾਬ
ਅੰਮ੍ਰਿਤਸਰ, 25 ਸਤੰਬਰ, 2024

ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ. ਅਮਰਜੀਤ ਸਿੰਘ ਗਿੱਲ ਨੂੰ ਸਿੱਖਿਆ ਅਤੇ ਸਮਾਜਿਕ ਗਤੀਵਿਧੀਆਂ ਦੇ ਖੇਤਰ ’ਚ ਪਾਏ ਵੱਡਮੁੱਲੇ ਯੋਗਦਾਨ ਲਈ ਰੋਟਰੀ ਕਲੱਬ, ਅੰਮ੍ਰਿਤਸਰ (ਦੱਖਣੀ ਪੂਰਬ) ਵੱਲੋਂ ਕਰਵਾਏ ਗਏ ਸਮਾਗਮ ਮੌਕੇ ਵੱਕਾਰੀ ‘ਨੇਸ਼ਨ ਬਿਲਡਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਕਤ ਕਲੱਬ ਦੁਆਰਾ ਕਰਵਾਏ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਦੈਨਿਕ ਭਾਸਕਰ ਤੋਂ ਪੁੱਜੇ ਸੇਵਾਮੁਕਤ ਨਿਰਦੇਸ਼ਕ ਸ੍ਰੀ ਅਨਿਲ ਸਿੰਘਲ ਦੁਆਰਾ ਸ: ਗਿੱਲ ਨੂੰ ਐਵਾਰਡ ਭੇਂਟ ਕੀਤਾ ਗਿਆ।

ਇਸ ਮੌਕੇ ਸ੍ਰੀ ਸਿੰਘਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਨ. ਡੀ. ਏ. ਅਤੇ ਸਿਵਲ ਸੇਵਾਵਾਂ ਲਈ ਰਾਸ਼ਟਰ ਨਿਰਮਾਤਾਵਾਂ ਨੂੰ ਤਿਆਰ ਕਰਨ ਵਾਲੇ ਸੈਨਿਕ ਸਕੂਲ ਰੂਟੀਨ ’ਤੇ ਆਧਾਰਿਤ ਸੁਪਰ ਸਿਕਸ ਅਤੇ ਸੁਪਰ ਸੈਵਨ ਕਲਾਸਾਂ ਲਈ ਸ: ਗਿੱਲ ਦਾ ਨਵਾਂ ਇਕ ਵਿਲੱਖਣ ਪ੍ਰੋਜੈਕਟ ਹੈ। ਉਨ੍ਹਾਂ ਕਿਹਾ ਕਿ ਸ: ਗਿੱਲ ਨੇ ਕੇਂਦਰ ਵਿਦਿਆਲਿਆ ਸੰਗਠਨ, ਨਵੋਦਿਆ ਵਿਦਿਆਲਾ ਅਤੇ ਸੈਨਿਕ ਸਕੂਲ ਦੇ ਪ੍ਰਿੰਸੀਪਲ ਅਤੇ ਸਹਾਇਕ ਕਮਿਸ਼ਨਰ ਵਜੋਂ 30 ਸਾਲਾਂ ਤੋਂ ਵਧੇਰੇ ਦਾ ਤਜ਼ਰਬਾ ਹਾਸਲ ਹੈ।

ਉਨ੍ਹਾਂ ਕਿਹਾ ਕਿ ਸ: ਗਿੱਲ ਨੇ ਦੂਰਅੰਦੇਸ਼ੀ ਸੋਚ ਸਦਕਾ ਸਕੂਲ ਨੂੰ ਅਕਾਦਮਿਕ, ਪਾਠਕ੍ਰਮ ਗਤੀਵਿਧੀਆਂ, ਖੇਡਾਂ ਅਤੇ ਹੋਰਨਾਂ ਸਗਰਮੀਆਂ ’ਚ ਵੀ ਮੋਹਰੀ ਕਤਾਰ ’ਚ ਸ਼ਾਮਿਲ ਕਰਵਾਇਆ ਹੈ। ਇਸ ਮੌਕੇ ਸ: ਗਿੱਲ ਨੂੰ ਸ੍ਰੀ ਸਿੰਘਲ ਵੱਲੋਂ ਯਾਦਗਾਰੀ ਚਿੰਨ੍ਹ, ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਇਸ ਮੌਕੇ ਰੋਟਰੀ ਕਲੱਬ ਦੇ ਅਹੁੱਦੇਦਾਰ ਅਤੇ ਨੁਮਾਇੰਦੇ ਸ਼ਾਮਿਲ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ