ਯੈੱਸ ਪੰਜਾਬ ਨਿਊਜ਼
ਬਿਆਸ, 31 ਅਗਸਤ, 2024
ਜਲੰਧਰ ਤੋਂ ਬਿਆਸ ਦਰਿਆ ਵਿੱਚ ਮੂਰਤੀ ਵਿਸਰਜਨ ਕਰਨ ਲਈ ਆਏ ਲੋਕਾਂ ਵਿੱਚੋਂ 4 ਨੌਜਵਾਨ ਦਰਿਆ ਵਿੱਚ ਰੁੜ੍ਹ ਗਏ।
ਲਗਪਗ 3 ਘੰਟੇ ਬੀਤ ਜਾਣ ਬਾਅਦ ਵੀ ਰੁੜ੍ਹੇ ਨੌਜਵਾਨਾਂ ਦੀ ਕੋਈ ਉੱਘ ਸੁੱਘ ਨਹੀਂ ਹੈ ਹਾਲਾਂਕਿ ਸੂਚਨਾ ਮਿਲਣ ’ਤੇ ਗੋਤਾਖ਼ੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਵਿੱਚ ਪ੍ਰਵਾਸੀ ਲੋਕ ਇੱਕ ਟਰਾਲੀ ਵਿੱਚ ਸਵਾਰ ਹੋ ਕੇ ਮੂਰਤੀ ਵਿਸਰਜਨ ਲਈ ਆਏ ਸਨ ਪਰ ਦਰਿਆ ਦੇ ਨਾਲ ਕੱਚੇ ਥਾਈਂ ਨਹਾਉਂਦੇ ਹੋਏ ਰੁੜ੍ਹ ਗਏ ਜਿਸ ਮਗਰੋਂ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਪੁਲਿਸ ਅਤੇ ਸਿਵਲ ਪ੍ਰਸ਼ਾਸਨ ਮੌਕੇ ’ਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ।