Wednesday, October 2, 2024
spot_img
spot_img
spot_img
spot_img
spot_img

ਸਾਬਕਾ ਮੰਤਰੀ ਪਰਗਟ ਸਿੰਘ ਨੇ ਹਾਕੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਸ਼ਮੀਰੀ ਨੌਜਵਾਨਾਂ ਦੀ ਤਾਰੀਫ਼ ਕੀਤੀ

ਯੈੱਸ ਪੰਜਾਬ
ਜਲੰਧਰ, 31 ਅਗਸਤ 2024, 2024

ਮੇਜਰ ਧਿਆਨ ਚੰਦ ਹਾਕੀ ਟੂਰਨਾਮੈਂਟ 2024 ਸ਼੍ਰੀਨਗਰ ਦੀ ਪੋਲੋ ਗਰਾਊਂਡ ਵਿਖੇ ਬਾਰਾਮੂਲਾ ਹੀਰੋਜ਼ ਬਨਾਮ ਚਿਨਾਰ ਟਾਈਗਰਸ ਵਿਚਾਲੇ ਆਯੋਜਨ ਕੀਤਾ ਗਿਆ।

ਇਹ ਟੂਰਨਾਮੈਂਟ ਪਦਮ ਸ਼੍ਰੀ ਐਵਾਰਡੀ, ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਜਲੰਧਰ ਛਾਉਣੀ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਸਰਦਾਰ ਪਰਗਟ ਸਿੰਘ ਦੀ ਮੌਜੂਦਗੀ ਵਿੱਚ ਹੋਇਆ। ਇੱਥੇ ਦੱਸਣਯੋਗ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਨੇ ਹਾਲੀਂ ਵਿੱਚ ਵਿਧਾਇਕ ਪ੍ਰਗਟ ਸਿੰਘ ਨੂੰ ਜੰਮੂ ਲੋਕ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਹੈ, ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਚੋਣਾਂ ਮੱਦੇਨਜ਼ਰ।

ਇਸ ਟੂਰਨਾਮੈਂਟ ਵਿੱਚ ਚਿਨਾਰ ਟਾਈਗਰਜ਼ ਨੇ ਬਾਰਾਮੂਲਾ ਹੀਰੋਜ਼ ਉੱਤੇ 1-0 ਦੇ ਸਕੋਰ ਨਾਲ ਜਿੱਤ ਦਰਜ ਕੀਤੀ ਅਤੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਸ ਮੁਕਾਬਲੇ ਵਿੱਚ ਸੂਬੇ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਨੁਮਾਇੰਦਗੀ ਕਰਨ ਵਾਲੀਆਂ 12 ਟੀਮਾਂ ਸ਼ਾਮਲ ਹੋਈਆਂ, ਜਿਸ ਨਾਲ ਹੁਨਰਮੰਦ ਮੁਕਾਬਲੇ ਅਤੇ ਭਾਈਚਾਰਕ ਸ਼ਮੂਲੀਅਤ ਦੇਖੀ ਗਈ।

ਇਸ ਮੌਕੇ ਵਿਸ਼ੇਸ਼ ਮਹਿਮਾਨ ਸ੍ਰ. ਪਰਗਟ ਸਿੰਘ ਨੇ ਖੇਡਾਂ ਦੇ ਖ਼ੇਤਰ ਵਿੱਚ ਸਮਰਪਣ ਅਤੇ ਟੀਮ ਵਰਕ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਨਾ ਸਿਰਫ਼ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਸਗੋਂ ਜੇਤੂ ਟੀਮਾਂ ਦੀ ਤਾਰੀਫ਼ ਵੀ ਕੀਤੀ। ਹਾਕੀ ਪ੍ਰਤੀ ਕਸ਼ਮੀਰੀ ਨੌਜਵਾਨਾਂ ਦੇ ਜਜ਼ਬੇ ਦੀ ਪ੍ਰਸ਼ੰਸਾ ਕਰਦੇ ਹੋਏ, ਉਨ੍ਹਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਜਨੂੰਨ ਅਤੇ ਵਚਨਬੱਧਤਾ ਦੁਆਰਾ ਪ੍ਰੇਰਿਤ, ਖੇਡਾਂ ਲਈ ਇੱਕ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

ਇਸ ਤੋਂ ਇਲਾਵਾ, ਆਲ ਇੰਡੀਆ ਨੈਸ਼ਨਲ ਚੈਂਪੀਅਨਜ਼ ਟਰਾਫ਼ੀ ਦੇ ਸਕੱਤਰ, ਜਨਾਬ. ਰਾਜਾ ਗੁਲਾਮ ਨਬੀ ਵਾਨੀ ਨੇ, ਅਗਸਤ 2025 ਵਿੱਚ ਕਸ਼ਮੀਰ ਵਿਖੇ, ਹੋਣ ਵਾਲੀ ਅੰਤਰਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਲਈ ਸ੍ਰ. ਪ੍ਰਗਟ ਸਿੰਘ ਨੂੰ ਦਿਲੋਂ ਸੱਦਾ ਦਿੱਤਾ, ਖਿਡਾਰੀਆਂ ਨੂੰ ਵਿਸ਼ਵ ਪੱਧਰ ‘ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਪਲੇਟਫਾਰਮ ਮੁਹਈਆ ਕਰਵਾਉਣ ਲਈ, ਉਨ੍ਹਾਂ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

ਮੇਜਰ ਧਿਆਨ ਚੰਦ ਦੇ ਸਨਮਾਨ ਵਿੱਚ ਰਾਸ਼ਟਰੀ ਖੇਡ ਦਿਵਸ ਮਨਾਉਣ ਲਈ ਜੰਮੂ-ਕਸ਼ਮੀਰ ਸਪੋਰਟਸ ਕੌਂਸਲ ਦੇ ਸਹਿਯੋਗ ਨਾਲ ਸ਼੍ਰੀਨਗਰ ਵਿਖੇ, 15 ਕੋਰ ਦੇ ਹੈੱਡਕੁਆਰਟਰ 31 ਸਬ-ਏਰੀਆ ਦੁਆਰਾ ਆਯੋਜਿਤ ਟੂਰਨਾਮੈਂਟ ਨੂੰ ਲਿਬਰਟੀ ਗਰੁੱਪ ਦਾ ਖੁੱਲ੍ਹੇ ਦਿਲ ਨਾਲ ਸਮਰਥਨ ਪ੍ਰਾਪਤ ਹੋਇਆ, ਖਿਡਾਰੀਆਂ ਨੂੰ ਹਾਕੀ ਸਪੋਰਟਸ ਬੂਟ ਅਤੇ ਬੈਗ ਵੀ ਦਿੱਤੇ ਗਏ।

ਇਸ ਮੌਕੇ ਰਾਸ਼ਟਰੀ ਹਾਕੀ ਖਿਡਾਰੀ ਗੁਰਦੀਪ ਸਿੰਘ ਸਮੇਤ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ। ਖਾਸਤੌਰ ‘ਤੇ ਲੈਫਟੀਨੈਂਟ ਜਨਰਲ ਰਾਜੀਵ ਘਈ, ਮੇਜਰ ਜਨਰਲ ਪੀਬੀਐਸ ਲਾਂਬਾ ਦੀ ਯੋਗ ਅਗਵਾਈ ਦੁਆਰਾ ਇਹ ਟੂਰਨਾਮੈਂਟ ਸੁਸ਼ੋਭਿਤ ਕੀਤਾ ਗਿਆ, ਜਿੰਨ੍ਹਾਂ ਦੇ ਸਮਰਥਨ ਅਤੇ ਉਤਸ਼ਾਹ ਨੇ ਖਿਲਾੜੀਆਂ ਦੀ ਸਫ਼ਲਤਾ ਨੂੰ ਹੁਲਾਰਾ ਦਿੱਤਾ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ