Wednesday, October 2, 2024
spot_img
spot_img
spot_img
spot_img
spot_img

ਏਅਰ ਨਿਊਜ਼ੀਲੈਂਡ ਦੇ ਮੁਖ਼ੀ ਦੀਆਂ ਨਜ਼ਰਾਂ ਭਾਰਤ ਨੂੰ ਸਿੱਧੀਆਂ ਫ਼ਲਾਈਟਾਂ ’ਤੇ

ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 30 ਅਗਸਤ, 2024

ਏਅਰ ਨਿਊਜ਼ੀਲੈਂਡ ਦੇ ਸੀ. ਈ. ਓ ਸ੍ਰੀ ਗ੍ਰੈਗ ਫੋਰਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦਿਲ ਕਰਦਾ ਹੈ ਕਿ ਏਅਰ ਨਿਊਜ਼ੀਲੈਂਡ ਦੀਆਂ ਫਲਾਈਟਾਂ ਇੰਡੀਆ ਲਈ ਉਡਣ। ਉਹ ਇੰਡੀਆ ਦੇ ਲਈ ਰੂਟਾਂ ਦੀ ਭਾਲ ਵਿਚ ਹਨ ਇਸ ਵੇਲੇ ਸਾਰੇ ਯਾਤਰੀਆਂ ਨੂੰ ਦੂਜੇ ਦੇਸ਼ਾਂ ਦੇ ਰਾਹੀਂ ਹੋ ਕੇ ਇੰਡੀਆ ਪਰਤਣਾ ਪੈਂਦਾ ਹੈ।

ਇਸ ਵੇਲੇ ਨਿਊਜ਼ੀਲੈਂਡ ਵਿੱਤੀ ਸੰਘਰਸ਼ ਦੇ ਵਿਚੋਂ ਲੰਘ ਰਹੀ ਹੈ। ਪਿਛਲੇ ਸਾਲ ਦੇ ਮੁਕਾਬਲੇ ਮੁਨਾਫਾ ਬਹੁਤ (65%) ਘਟ ਗਿਆ ਹੈ। ਕੋਵਿਡ ਤੋਂ ਬਾਅਦ ਇਕ ਦਮ ਏਅਰ ਨਿਊਜ਼ੀਲੈਂਡ ਦੇ ਮੁਨਾਫੇ ਵਿਚ ਇਜਾਫਾ ਹੋਇਆ ਸੀ, ਪਰ ਹੁਣ ਇਹ ਘਟਣਾ ਸ਼ੁਰੂ ਹੋ ਗਿਆ ਹੈ।

ਘਰੇਲੂ ਉਡਾਣਾ ਦੇ ਲਈ ਵੀ ਯਾਤਰੀਆਂ ਵਿਚ ਵੱਡੀ ਕਮੀ ਆਈ ਹੈ। ਕਾਰਪੋਰੇਟ ਅਤੇ ਮੱਧਮ ਦਰਜੇ ਦੇ ਉਦਮੀਆਂ ਦੇ ਵਿਚ ਵੀ 10 ਤੋਂ 12% ਦੀ ਕਮੀ ਆਈ ਹੈ। ਇਸ ਵੇਲੇ ਏਅਰ ਲਾਈਨ ਅਮਰੀਕਾ ਦੇ ਸ਼ਹਿਰਾਂ ਲਈ ਜਾਣ ਵਾਲੇ ਲੋਕਾਂ ਤੋਂ ਕਾਫੀ ਪੈਸੇ ਕਮਾ ਰਹੀ ਹੈ। ਏਅਰ ਨਿਊਜ਼ੀਲੈਂਡ ਇੰਡੀਆ ਦੇ ਲਈ ਅਤੇ ਯੂਰਪ ਦੇ ਲਈ ਸਿੱਧੀਆਂ ਹਵਾਈ ਉਡਾਣਾ ਦੇ ਲਈ ਕਾਫੀ ਦਿਲਚਸਪੀ ਰੱਖਦੀ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ