Wednesday, October 2, 2024
spot_img
spot_img
spot_img
spot_img
spot_img

ਸਾਬਕਾ ਮੰਤਰੀ ਸੁਰਜੀਤ ਸਿਘ ਕੋਹਲੀ ਦਾ ਅੰਤਿਮ ਸਸਕਾਰ ਸਨਿਚਰਵਾਰ 31 ਅਗਸਤ ਨੂੰ

ਯੈੱਸ ਪੰਜਾਬ
ਪਟਿਆਲਾ, 30 ਅਗਸਤ, 2024

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਪਿਤਾ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਜਿਨ੍ਹਾਂ ਦਾ ਕੱਲ੍ਹ ਸਵੇਰੇ ਦੇਹਾਂਤ ਹੋ ਗਿਆ ਸੀ, ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਮਿਤੀ 31 ਅਗਸਤ, ਸ਼ਨੀਵਾਰ ਨੂੰ ਸ਼ਾਮ 4 ਵਜੇ ਇੱਥੇ ਰਾਜਪੁਰਾ ਰੋਡ ‘ਤੇ ਸਥਿਤ ਬੀਰ ਜੀ ਸਮਸ਼ਾਨਘਾਟ ਵਿਖੇ ਕੀਤਾ ਜਾਵੇਗਾ

ਅੱਜ ਉਨ੍ਹਾਂ ਦੇ ਪੁੱਤਰ ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨਾਲ ਵੱਡੀ ਗਿਣਤੀ ‘ਚ ਰਾਜਸੀ, ਸਮਾਜਿਕ, ਧਾਰਮਿਕ ਅਤੇ ਹੋਰ ਆਗੂਆਂ ਨੇ ਉਹਨਾਂ ਦੇ ਘਰ ਪੁੱਜ ਕੇ ਦੁੱਖ ਸਾਂਝਾ ਕੀਤਾ।ਅੱਜ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ, ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਅਮਨਜੋਤ ਰਾਮੂਵਾਲੀਆ, ਡੀ ਆਈ ਜੀ ਐਚ ਐੱਸ ਭੁੱਲਰ, ਵਿਸ਼ਨੂ ਸ਼ਰਮਾ, ਡੀ ਐਸ ਪੀ ਬਿਕਰਮ ਬਰਾੜ, ਅਜੇ ਆਲੀਪੁਰੀਆ, ਹਰਪ੍ਰੀਤ ਸਿੰਘ ਪੀਟੀਸੀ, ਡਾ ਪ੍ਰਭਲੀਨ ਸਿੰਘ, ਤਰਲੋਕ ਸਿੰਘ ਤੋਰਾ, ਕੇਕੇ ਸ਼ਰਮਾ, ਹਰਿੰਦਰ ਸਿੰਘ ਕੋਹਲੀ, ਸੁਰਜੀਤ ਸਿੰਘ ਅਬਲੋਵਾਲ, ਮਨਜੀਤ ਸਿੰਘ ਬਰਾੜ, ਐਮ ਡੀ ਰਾਜਵੀਰ ਪੋਰੂ, ਜਸਪ੍ਰੀਤ ਭੋਲਾ ਸੇਠੀ ਸਮੇਤ ਵੱਡੀ ਗਿਣਤੀ ਸ਼ਖ਼ਸੀਅਤਾਂ ਨੇ ਦੁੱਖ ਸਾਂਝਾ ਕੀਤਾ।

ਜਿਕਰਯੋਗ ਹੈ ਕਿ ਸੁਰਜੀਤ ਸਿੰਘ ਕੋਹਲੀ 1997 ’ਚ ਪਟਿਆਲਾ ਤੋਂ ਵਿਧਾਇਕ ਚੁਣੇ ਗਏ ਸਨ, ਤੇ ਉਹਨਾਂ ਪੰਜਾਬ ਦੇ ਰਾਜ ਮੰਤਰੀ ਵਜੋਂ ਸੇਵਾਂਵਾਂ ਨਿਭਾਈਆਂ ਤੇ ਉਹ ਅੰਤਲੇ ਸਮੇਂ ਤੱਕ ਲੋਕ ਸੇਵਾ ਨੂੰ ਪ੍ਰਣਾਏ ਰਹੇ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ