Thursday, October 3, 2024
spot_img
spot_img
spot_img
spot_img
spot_img

SDM ਅਨਮਜੋਤ ਕੌਰ ਨੇ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਰਾਤ 11 ਵਜੇ ਤੋਂ ਸਵੇਰੇ 3 ਵਜੇ ਨਾਕਾ ਲਗਾ ਕੇ ਕੀਤੀ ਚੈਕਿੰਗ

ਯੈੱਸ ਪੰਜਾਬ
ਮੋਰਿੰਡਾ, 29 ਅਗਸਤ, 2024

ਪੰਜਾਬ ਸਰਕਾਰ ਵੱਲੋਂ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਡੀ.ਐਮ. ਅਨਮਜੋਤ ਕੌਰ, ਐਸ.ਡੀ.ਓ. ਮਾਈਨਿੰਗ ਵਿਭਾਗ ਅਤੇ ਪੁਲਿਸ ਵਿਭਾਗ ਦੀ ਟੀਮ ਵੱਲੋਂ ਰਾਤ ਸਮਾਂ 11 ਵਜੇ ਤੋਂ ਸਵੇਰੇ 03 ਵਜੇ ਤੱਕ ਕਾਈਨੌਰ ਚੌਂਕ ਮੋਰਿੰਡਾ ਵਿਖੇ ਨਾਕਾ ਲਗਾ ਕੇ ਚੈਕਿੰਗ ਕੀਤੀ ਗਈ।

ਇਸ ਚੈਕਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਨੰਗਲ ਅਨਮਜੋਤ ਕੌਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਕੁੱਲ 37 ਟਿੱਪਰ ਚੈੱਕ ਕੀਤੇ ਗਏ ਜਿਨ੍ਹਾਂ ਵਿਚੋਂ 17 ਟਿੱਪਰ ਫਲਾਈ ਐਸ਼,13 ਟਿੱਪਰ ਰੇਤੇ ਦੇ ਅਤੇ 7 ਟਿੱਪਰ ਬਜਰੀ ਨਾਲ ਭਰੇ ਹੋਏ ਸੀ, ਨੂੰ ਚੈੱਕ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਇੱਕ ਟਿੱਪਰ ਜਿਸਦਾ ਨੰਬਰ -ਪੀ.ਬੀ.10 ਐਫ.ਵੀ. 7691 ਸੀ। ਇਸ ਟਿੱਪਰ ਡਰਾਈਵਰ ਕੋਲ ਕੋਈ ਵੀ ਬਿੱਲ ਨਾ ਹੋਣ ਕਾਰਨ ਇਸਦਾ ਚਲਾਨ ਨਾਲ ਆਈ ਪੁਲਿਸ ਟੀਮ ਵਲੋਂ ਕਟਵਾ ਕੇ ਇਸਨੂੰ ਸਿਟੀ ਥਾਣਾ ਮੋਰਿੰਡਾ ਵਿਖੇ ਜਬਤ ਕਰਵਾਇਆ ਗਿਆ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ