Thursday, October 3, 2024
spot_img
spot_img
spot_img
spot_img
spot_img

ਲੁਧਿਆਣਾ ਵਿੱਚ ਬੇਕਰੀ ਅੰਦਰ ਵੜ ਕੇ ਚਲਾਈਆਂ ਗੋਲੀਆਂ, ਬੇਕਰੀ ਮਾਲਕ ਦੇ ਬੇਟੇ ਨੂੰ ਲੱਗੀ ਗੋਲੀ

ਯੈੱਸ ਪੰਜਾਬ
ਲੁਧਿਆਣਾ, 28 ਅਗਸਤ, 2024

ਲੁਧਿਆਣਾ ਵਿੱਚ ਬੁੱਧਵਾਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਬੇਕਰੀ ਦੇ ਅੰਦਰ ਵੜ ਕੇ ਕੀਤੀ ਗੋਲੀਬਾਰੀ ਕਾਰਨ ਬੇਕਰੀ ਮਾਲਕ ਦਾ ਬੇਟਾ ਜ਼ਖ਼ਮੀ ਹੋ ਗਿਆ।

ਘਟਨਾ ਲੁਧਿਆਣਾ ਦੇ ‘ਪੌਸ਼’ ਇਲਾਕੇ ਰਾਜਗੁਰੂ ਨਗਰ ਵਿੱਚ ਵਾਪਰੀ ਜਿੱਥੇ ਸਥਿਤ ਸਿੰਧੀ ਬੇਕਰੀ ਵਿੱਚ ਦੋ ਅਣਪਛਾਤੇ ਵਿਅਕਤੀ ਆਏ ਅਤੇ ਉਨ੍ਹਾਂ ਨੇ ਕੋਲਡ ਡਰਿੰਕਸ ਖ਼ਰੀਦਣ ਦੀ ਗੱਲ ਕੀਤੀ। ਇਸ ਮੌਕੇ ਕੁਝ ਤਕਰਾਰ ਹੋਇਆ ਤਾਂ ਆਏ ਲੋਕਾਂ ਨੇ ਰਿਵਾਲਵਰ ਕੱਢ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਗੋਲੀ ਚੱਲੀ ਨਹੀਂ।

ਇਸ ਤੋਂ ਅੱਧਾ ਘੰਟਾ ਬਾਅਦ ਇਹੀ ਲੋਕ ਮੁੜ ਐਕਟਿਵਾ ’ਤੇ ਵਾਪਸ ਆਏ ਅਤੇ ਬੇਕਰੀ ਦੇ ਅੰਦਰ ਆ ਕੇ ਤਿੰਨ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਦੁਕਾਨ ਦੇ ਮਾਲਕ ਦੇ ਬੇਟੇ ਨੂੰ ਲੱਗੀ। ਦੱਸਿਆ ਗਿਆ ਕਿ ਗੋਲੀ ਉਸਦੀ ਗਰਦਨ ਵਿੱਚ ਲੱਗੀ। ਉਸਨੂੰ ਜਖਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਹੁਣ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਇਸੇ ਦੌਰਾਨ ਹਮਲਾਵਰਾਂ ਵੱਲੋਂ ਚਲਾਈਆਂ ਗੋਲੀਆਂ ਵਿੱਚੋਂ ਇੱਕ ਦੁਕਾਨ ਦੇ ਇੱਕ ਵਰਕਰ ਦੀ ਅੱਖ ਦੇ ਕੋਲੋਂ ਦੀ ਛੂਹ ਕੇ ਲੰਘ ਗਈ ਪਰ ਬਚਾਅ ਹੋ ਗਿਆ।

ਪੁਲਿਸ ਨੇ ਇਸ ਮਾਮਲੇ ਵਿੱਚ ਵੱਖ-ਵੱਖ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁੱਟੇਜ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ