Thursday, October 3, 2024
spot_img
spot_img
spot_img
spot_img
spot_img

ਜਲੰਧਰ ਦੇ ‘ਪੌਸ਼’ ਇਲਾਕੇ ਵਿੱਚ ਪੁਲਿਸ ਤੇ ਨਸ਼ਾ ਸਮੱਗਲਰਾਂ ਵਿਚਾਲੇ ਮੁਠਭੇੜ; ਫ਼ਿਲਮੀ ਅੰਦਾਜ਼ ਵਿੱਚ ‘ਐਕਸ਼ਨ’ ਸੀ.ਸੀ.ਟੀ.ਵੀ. ਵਿੱਚ ਕੈਦ

ਯੈੱਸ ਪੰਜਾਬ
ਜਲੰਧਰ, 28 ਅਗਸਤ, 2024

ਜਲੰਧਰ ਸ਼ਹਿਰ ਦੇ ਘੁੱਗ ਵੱਸਦੇ ‘ਪੌਸ਼’ ਇਲਾਕੇ ਲਾਜਪਤ ਨਗਰ ਵਿੱਚ ਬੁੱਧਵਾਰ ਸ਼ਾਮ ਪੁਲਿਸ ਅਤੇ ਡਰੱਗ ਤਸਕਰਾਂ ਵਿਚਾਲੇ ਮੁਠਭੇੜ ਵਿੱਚ ਇੱਕ ਸਮੱਗਲਰ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਜਲੰਧਰ ਦੇ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਅਨੁਸਾਰ ਪੁਲਿਸ ਨੂੰ ਸੂਚਨਾ ਸੀ ਕਿ ਨਸ਼ਿਆਂ ਦੀ ਇੱਕ ਖ਼ੇਪ ਦੀ ਡੀਲ ਇਸ ਇਲਾਕੇ ਵਿੱਚ ਕੀਤੀ ਜਾਣੀ ਹੈ ਜਿਸ ’ਤੇ ਪੁਲਿਸ ਕਰਮੀ ਤੈਨਾਤ ਕੀਤੇ ਗਏ ਸਨ।

ਇਸੇ ਦੌਰਾਨ ਹੀ ਨਸ਼ਾ ਤਸਕਰਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਮੁਠਭੇੜ ਹੋਈ। ਪੁਲਿਸ ਦਾ ਦਾਅਵਾ ਹੈ ਕਿ ਪਹਿਲਾਂ ਨਸ਼ਾ ਤਸਕਰਾਂ ਨੇ ਫ਼ਾਇਰਿੰਗ ਕੀਤੀ ਜਿਸ ਮਗਰੋਂ ਪੁਲਿਸ ਨੇ ਨਸ਼ਾ ਤਸਕਰਾਂ ਦਾ ਪਿੱਛਾ ਕਰਦੇ ਹੋਏ ਗੋਲੀਆਂ ਚਲਾਈਆਂ ਜਿਸ ਨਾਲ ਇੱਕ ਸਮੱਗਲਰ ਜ਼ਖ਼ਮੀ ਹੋਇਆ ਹੈ।

ਦਿਲਚਸਪ ਗੱਲ ਇਹ ਰਹੀ ਕਿ ਇਸ ਘਟਨਾ ਦਾ ਇੱਕ ਹਿੱਸਾ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਿਆ ਜਿਸ ਵਿੱਚ ਬਿਲਕੁਲ ਫ਼ਿਲਮੀ ਅੰਦਾਜ਼ ਵਿੱਚ ਨਸ਼ਾ ਤਸਕਰ ਭੱਜਦੇ ਹੋਏ ਅਤੇ ਮਗਰ ਮਗਰ ਸਿਵਲ ਕਪੜਿਆਂ ਵਿੱਚ ਪੁਲਿਸ ਕਰਮੀ ਹਥਿਆਰ ਲੈਕੇ ਪਿੱਛਾ ਕਰਦੇ ਨਜ਼ਰ ਆਏ ਹਨ।

ਸੂਤਰਾਂ ਅਨੁਸਾਰ ਪੁਲਿਸ ਨੇ ਨਸ਼ੇ ਦੀ ਖ਼ੇਪ ਅਤੇ ਹਥਿਆਰ ਬਰਾਮਦ ਕੀਤੇ ਹਨ ਪਰ ਅਜੇ ਕੋਈ ਅਧਿਕਾਰਤ ਪੱਖ ਸਾਹਮਣੇ ਨਹੀਂ ਆਇਆ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ