Thursday, October 3, 2024
spot_img
spot_img
spot_img
spot_img
spot_img

ਨਹੀਂ ਰਹੇ ਗੀਤਕਾਰ ਚਤਰ ਸਿੰਘ ਪਰਵਾਨਾ, ਪ੍ਰੋਫ਼ੈਸਰ ਮੋਹਨ ਸਿੰਘ ਮੈਮੋਰੀਅਲ ਫ਼ਾਊਂਡੇਸ਼ਨ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

ਯੈੱਸ ਪੰਜਾਬ
ਲੁਧਿਆਣਾ, 27 ਅਗਸਤ, 2024

ਪ੍ਰਸਿੱਧ ਗੀਤਕਾਰ ਅਤੇ ਆਪਣੀ ਕਲਮ ਰਾਹੀਂ ਸਮੇਂ-ਸਮੇਂ ਸਿਰ ਸਮਾਜ ਨਾਲ ਜੁੜੇ ਅਹਿਮ ਮੁੱਦਿਆਂ ਨੂੰ ਚੁੱਕਣ ਵਾਲੇ ਚਤਰ ਸਿੰਘ ਪਰਵਾਨਾ ਦੇ ਦੇਹਾਂਤ ਤੇ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਇਸ ਮੌਕੇ ਫਾਊਂਡੇਸ਼ਨ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ, ਸਰਪਰਸਤ ਪ੍ਰੋਫੈਸਰ ਗੁਰਭਜਨ ਗਿੱਲ, ਚੇਅਰਮੈਨ ਗੁਰਮੀਤ ਸਿੰਘ ਧਾਲੀਵਾਲ, ਸਾਬਕਾ ਪ੍ਰਧਾਨ ਪ੍ਰਗਟ ਸਿੰਘ, ਡਾ. ਨਿਰਮਲ ਜੋੜਾ, ਕੇ.ਕੇ ਬਾਵਾ ਆਦਿ ਵੱਲੋਂ ਇਸ ਮਹਾਨ ਸ਼ਖਸੀਅਤ ਨੂੰ ਯਾਦ ਕਰਦਿਆਂ, ਕਿਹਾ ਕਿ ਪਰਵਾਨਾ ਵੱਲੋਂ ਲਿਖਿਆ ਗਿਆ, ਗੀਤ “ਸੁਲਾਂ ਤੇ ਸੋ ਰਿਹਾ ਹੈ, ਹਿੰਦ ਨੂੰ ਬਚਾਉਣ ਵਾਲਾ” ਜਿਸਨੂੰ ਉੱਘੇ ਗਾਇਕ ਕੇ. ਦੀਪ ਵੱਲੋਂ ਗਾਇਆ ਗਿਆ ਸੀ, ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈ।

ਇਸ ਮੌਕੇ ਉਹਨਾਂ ਨੇ ਵਿਛੁੜ ਚੁੱਕੀ ਆਤਮਾ ਦੀ ਸ਼ਾਂਤੀ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਿਆਂ ਕਿਹਾ ਕਿ ਸਵ. ਚਤਰ ਸਿੰਘ ਪਰਵਾਨਾ ਦੇ ਗੀਤ ਹਮੇਸ਼ਾ ਹੀ ਸਾਡੇ ਵਿੱਚ ਜਿਉਂਦੇ ਰਹਿਣਗੇ। ਜਿਨਾਂ ਵੱਲੋਂ ਲਿਖੇ ਗੀਤਾਂ “ਮਿੱਤਰਾਂ ਦਾ ਚੱਲਿਆ ਟਰੱਕ ਨੀ ਚੁੱਪ ਕਰਕੇ”, “ਹੁਣ ਮੇਰੇ ਬਾਪੂ ਨੇ ਨਲਕੇ ਤੇ ਮੋਟਰ ਲਾ ਤੀ” ਵਰਗੇ ਕਈ ਗੀਤ ਅੱਜ ਵੀ ਲੋਕ ਗਾਉਂਦੇ ਹਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ