Thursday, October 3, 2024
spot_img
spot_img
spot_img
spot_img
spot_img

GNDU ਦੇ ਨਿਸ਼ਾਨੇਬਾਜ਼ਾਂ ਸਿਫ਼ਤ ਕੌਰ ਸਮਰਾ, ਤੋਮਰ ਦਾ ਪੈਰਿਸ ਉਲੰਪਿਕ 2024 ਵਿੱਚ ਨੁਮਾਇੰਦਗੀ ਤੋਂ ਬਾਅਦ ਵਾਪਸ ਪੁੱਜਣ ’ਤੇ ਨਿੱਘਾ ਸਵਾਗਤ

ਯੈੱਸ ਪੰਜਾਬ
ਅੰਮ੍ਰਿਤਸਰ, 27 ਅਗਸਤ, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਆਪਣੇ ਮਾਣਮੱਤੇ ਨਿਸ਼ਾਨੇਬਾਜ਼ਾਂ, ਅਸ਼ਵਰਿਆ ਪ੍ਰਤਾਪ ਸਿੰਘ ਤੋਮਰ ਅਤੇ ਸਿਫਤ ਕੌਰ ਸਮਰਾ, ਜਿਨ੍ਹਾਂ ਨੇ ਨਿਸ਼ਾਨੇਬਾਜ਼ੀ ਲਈ ਪੈਰਿਸ ਓਲੰਪਿਕ 2024 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ ਸੀ, ਦਾ ਵਾਪਸ ਪੁੱਜਣ ‘ਤੇੇ ਸਵਾਗਤ ਕਰਦਿਆਂ ਮਾਣ ਮਹਿਸੂਸ ਕਰ ਰਹੀ ਹੈ। ਸਰੀਰਕ ਸਿੱਖਿਆ ਵਿਭਾਗ ਦੇ ਦੋਵੇਂ ਵਿਦਆਰਥੀਆਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ।

ਨਿਸ਼ਾਨੇਬਾਜ਼ਾਂ ਦਾ ਕੈਂਪਸ ਵਿੱਚ ਪੁੱਜਣ ‘ਤੇ ਵਾਈਸ ਚਾਂਸਲਰ, ਪ੍ਰੋ (ਡਾ) ਜਸਪਾਲ ਸਿੰਘ ਸੰਧੂ, ਡੀਨ ਅਕਾਦਮਿਕ ਮਾਮਲੇ, ਪ੍ਰੋ. ਪਲਵਿੰਦਰ ਸਿੰਘ, ਰਜਿਸਟਰਾਰ ਪ੍ਰੋ (ਡਾ.) ਕੇ.ਐਸ. ਕਾਹਲੋਂ, ਡੀਨ ਵਿਿਦਆਰਥੀ ਭਲਾਈ ਪ੍ਰੋ (ਡਾ) ਪ੍ਰੀਤ ਮੋਹਿੰਦਰ ਸਿੰਘ ਬੇਦੀ, ਸਰੀਰਿਕ ਸਿਖਆ ਵਿਭਾਗ ਦੇ ਮੁਖੀ, ਡਾ. ਅਮਨਦੀਪ ਸਿੰਘ, ਇੰਚਾਰਜ ਸਪੋਰਟਸ ਡਾ. ਕੰਵਰਮਨਦੀਪ ਸਿੰਘ, ਐਸੋਸੀਏਟ ਪ੍ਰੋਫੈਸਰ ਅਤੇ ਡਾ. ਬਲਜਿੰਦਰ ਸਿੰਘ ਬਲ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ੂਟਿੰਗ ਕੋਚ ਰਾਜਵਿੰਦਰ ਕੌਰ ਵੀ ਸ਼ਾਮਿਲ ਸਨ। ਉਨ੍ਹਾਂ ਨੇ ਅੰਤਰਰਾਸ਼ਟਰੀ ਮੰਚ ‘ਤੇ ਯੂਨੀਵਰਸਿਟੀ ਦੀ ਨੁਮਾਇੰਦਗੀ ਲਈ ਦੋਵਾਂ ਓਲੰਪੀਅਨਾਂ ਨੂੰ ਦਿਲੋਂ ਵਧਾਈ ਦਿੱਤੀ।

ਅਸ਼ਵਰਿਆ ਪ੍ਰਤਾਪ ਸਿੰਘ ਤੋਮਰ ਅਤੇ ਸਿਫਤ ਕੌਰ ਸਮਰਾ ਨੇ ਪੈਰਿਸ ਓਲੰਪਿਕ 2024 ਵਿੱਚ ਮੁਕਾਬਲਾ ਕਰਦੇ ਹੋਏ ਕਮਾਲ ਦੀ ਪ੍ਰਤਿਭਾ, ਸਮਰਪਣ ਅਤੇ ਖੇਡ ਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ।

ਉਹਨਾਂ ਦੀ ਭਾਗੀਦਾਰੀ ਨਾ ਸਿਰਫ ਉਹਨਾਂ ਦੀ ਨਿੱਜੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਬਲਕਿ ਖੇਡ ਪ੍ਰਤਿਭਾ ਨੂੰ ਉਭਾਰਨ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਹਿਮ ਯੋਗਦਾਨ ਨੂੰ ਵੀ ਉਜਾਗਰ ਕਰਦੀ ਹੈ।

ਦੋਵਾਂ ਨਿਸ਼ਾਨੇਬਾਜ਼ਾਂ ਨੇ ਓਲੰਪਿਕ ਵਿੱਚ ਨਿਸ਼ਾਨੇਬਾਜ਼ੀ ਵਿੱਚ ਮਿਸਾਲੀ ਹੁਨਰ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਨਾ ਸਿਰਫ਼ ਆਪਣੇ ਲਈ ਬਲਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ ਵੀ ਮਾਣ ਵਧਿਆ। ਉਨ੍ਹਾਂ ਦੀਆਂ ਪ੍ਰਾਪਤੀਆਂ ਖੇਡਾਂ ਰਾਹੀਂ ਸਰਵਪੱਖੀ ਵਿਕਾਸ ਪ੍ਰਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਚਨਬੱਧਤਾ ਦੇ ਪ੍ਰਮਾਣ ਵਜੋਂ ਹਨ।

ਯੂਨੀਵਰਸਿਟੀ ਅੰਤਰਰਾਸ਼ਟਰੀ ਪਲੇਟਫਾਰਮ ‘ਤੇ ਸਮਰਾ ਅਤੇ ਤੋਮਰ ਦੀਆਂ ਪ੍ਰਾਪਤੀਆਂ ਨੂੰ ਸਵੀਕਾਰ ਕਰਨ ‘ਤੇ ਬਹੁਤ ਮਾਣ ਮਹਿਸੂਸ ਕਰਦੀ ਹੈ ਅਤੇ ਵਿਸ਼ਵਾਸ ਕਰਦੀ ਹੈ ਕਿ ਉਨ੍ਹਾਂ ਦੀ ਸਫਲਤਾ ਹੋਰ ਵਿਿਦਆਰਥੀਆਂ ਨੂੰ ਅਕਾਦਮਿਕਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਤੁਲਿਤ ਕਰਦੇ ਹੋਏ ਖੇਡਾਂ ਵਿੱਚ ਉੱਤਮਤਾ ਹਾਸਲ ਕਰਨ ਲਈ ਪ੍ਰੇਰਿਤ ਕਰੇਗੀ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ