Thursday, October 3, 2024
spot_img
spot_img
spot_img
spot_img
spot_img

ਅੰਮ੍ਰਿਤਸਰ ਵਿੱਚ ਆੜ੍ਹਤੀ ’ਤੇ ਚਲਾਈਆਂ ਗੋਲੀਆਂ, ਹਮਲੇ ਤੋਂ ਬਾਅਦ ਫ਼ੋਨ ਕਰਕੇ ਕਿਹਾ ‘ਹੁਣ ਤੇਰੇ ਮੁੰਡੇ ਨੂੰ ਮਾਰਾਂਗੇ’

ਯੈੱਸ ਪੰਜਾਬ
ਅੰਮ੍ਰਿਤਸਰ, 27 ਅਗਸਤ, 2024

ਅੰਮ੍ਰਿਤਸਰ ਵਿੱਚ ਅੱਜ ਇੱਕ ਆੜ੍ਹਤੀ ’ਤੇ ਕੁਝ ਵਿਅਕਤੀਆਂ ਵੱਲੋਂ ਗੋਲੀਬਾਰੀ ਕੀਤੀ ਗਈ ਪਰ ਉਸਦਾ ਬਚਾਅ ਹੋ ਗਿਆ।

ਇਹ ਹਮਲਾ ਪਿੰਡ ਰਮਦਾਸ ਦੇ ਆੜ੍ਹਤੀ ਦੇ ਨਾਲ ਦੋ ਗੰਨਮੈਨ ਸੁਰੱਖ਼ਿਆ ਵਜੋਂ ਹੋਣ ਦੇ ਬਾਵਜੂਦ ਹੋਇਆ ਅਤੇ ਉਸ ਦੇ ਹਮਲੇ ਵਿੱਚ ਬਚ ਜਾਣ ਤੋਂ ਬਾਅਦ ਮੁੜ ਉਸਨੂੰ ਫ਼ੋਨ ਕਰਕੇ ਇਹ ਧਮਕੀ ਦਿੱਤੀ ਗਈ ਕਿ ਹੁਣ ਅਗਲੀ ਵਾਰ ਉਸਦੇ ਮੁੰਡੇ ਨੂੰ ਮਾਰਿਆ ਜਾਵੇਗਾ।

ਆੜ੍ਹਤੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਉਸਤੋਂ 5 ਕਰੋੜ ਰੁਪਏ ਦੀ ਫ਼ਿਰੌਤੀ ਮੰਗੀ ਗਈ ਹੈ ਅਤੇ ਫ਼ਿਰੌਤੀ ਨਾ ਦੇਣ ’ਤੇ ਇਹ ਹਮਲਾ ਕੀਤਾ ਗਿਆ ਹੈ।

ਵੇਰਵੇ ਦਿੰਦਿਆਂ ਆੜ੍ਹਤੀ ਨੇ ਦੱਸਿਆ ਕਿ ਪਹਿਲਾਂ 17 ਅਪ੍ਰੈਲ ਨੂੰ ਉਸਨੂੰ ਹਰਜਿੰਦਰ ਸਿੰਘ ਰਿੰਦਾ ਦੇ ਨਾਂਅ ’ਤੇ ਵੱਟਸਐੱਪ ਕਾਲ ਕਰਕੇ 5 ਕਰੋੜ ਰੁਪਏ ਦੀ ਫ਼ਿਰੌਤੀ ਮੰਗੀ ਗਈ। ਉਸਨੂੰ ਕਿਹਾ ਗਿਆ ਕਿ ਉਸਦੀ 5 ਕਰੋੜ ਰੁਪਏ ਦੀ ਸੇਵਾ ਲਾਈ ਗਈ ਹੈ। ਉਸਨੇ ਕਿਹਾ ਕਿ ਉਸਨੇ ਇਸ ਸੰਬੰਧੀ ਆਪਣੀ ਅਸਮਰਥਤਾ ਪ੍ਰਗਟਾਈ ਅਤੇ 20 ਅਪ੍ਰੈਲ ਨੂੂੰ ਇਸ ਸੰਬੰਧ ਵਿੱਚ ਮੁਕੱਦਮਾ ਨੰਬਰ 32 ਦਰਜ ਕੀਤਾ ਗਿਆ।

ਉਸਨੇ ਦੱਸਿਆ ਕਿ ਇਸ ਤੋਂ ਬਾਅਦ ਵੀ ਉਸਨੂੰ ਕਾਲਾਂ ਆਉਂਦੀਆਂ ਰਹੀਆਂ ਕਿ ‘ਤੇਰੇ ਤੋਂ ਪੈਸੇ ਲੈਣੇ ਹੀ ਲੈਣੇ ਹਨ’ ਅਤੇ ਜੇ ਨਹੀਂ ਦਿੱਤੇ ਤਾਂ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ।

ਆੜ੍ਹਤੀ ਨੇ ਦੱਸਿਆ ਕਿ ਅੱਜ ਜਦ ਉਹ ਆਪਣਾ ਗੇਟ ਬੰਦ ਕਰ ਰਿਹਾ ਸੀ ਤਾਂ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਉਸ ਉੱਤੇ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਉਸਦੇ ਪੱਟ ਵਿੱਚੋਂ ਲੰਘ ਗਈ ਅਤੇ ਉਸਦਾ ਬਚਾਅ ਹੋ ਗਿਆ।

ਇਸ ਦੇ 15 ਮਿੰਟ ਬਾਅਦ ਹੀ ਉਸਨੂੰ ਫ਼ਿਰ ਹਰਪ੍ਰੀਤ ਸਿੰਘ ਹੈਪੀ ਦੇ ਨਾਂਅ ’ਤੇ ਕਾਲ ਆਈ ਕਿ ਅੱਜ ਤੂੰ ਬਚ ਗਿਆ ਹੈ ਪਰ ਅੱਗੋਂ ਨਹੀਂ ਬਚੇਂਗਾ ਅਤੇ ਅਗਲੀ ਵਾਰ ਹੁਣ ਤੇਰੇ ਮੁੰਡੇ ਨੂੰ ਮਾਰਾਂਗੇ। ਇਹ ਵੀ ਧਮਕੀ ਦਿੱਤੀ ਗਈ ਕਿ ਤੂੰ ਜਿੰਨੀ ਸਕਿਉਰਿਟੀ ਲੈਣੀ ਹੈ ਲੈ ਲੈ, ਤੈਨੂੰ ਮਾਰਣਾ ਹੀ ਮਾਰਣਾ ਹੈ, ਸਾਨੂੰ ਕੋਈ ਡਰ ਨਹੀਂ ਹੈ।

ਉਸ ਅਨੁਸਾਰ ਮੌਕੇ ਤੇ ਡੀ.ਐੱਸ.ਪੀ.ਅਤੇ ਐੱਸ.ਐੱਚ.ਉ. ਪਹੁੰਚੇ ਅਤੇ ਉਸਨੂੰ ਪਹਿਲਾਂ ਸਰਕਾਰੀ ਹਸਪਤਾਲ ਤੇ ਫ਼ਿਰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ