Thursday, October 3, 2024
spot_img
spot_img
spot_img
spot_img
spot_img

ਚਿਤਕਾਰਾ ਯੂਨੀਵਰਸਿਟੀ ਵੱਲੋਂ ਜ਼ੈਗਲ ਦੇ ਚੇਅਰਮੈਨ ਰਾਜ ਪੀ ਨਰਾਇਣਮ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ

ਯੈੱਸ ਪੰਜਾਬ
ਬਨੂਡ਼/ਰਾਜਪੁਰਾ/ਚੰਡੀਗਡ਼੍ਹ, 27 ਅਗਸਤ, 2024

ਚਿਤਕਾਰਾ ਯੂਨੀਵਰਸਿਟੀ ਨੇ ਜ਼ੈਗਲ ਪ੍ਰੀਪੇਡ ਓਸ਼ਨ ਸਰਵਿਸਿਜ਼ ਲਿਮਟਿਡ ਦੇ ਸੰਸਥਾਪਕ ਅਤੇ ਕਾਰਜਕਾਰੀ ਚੇਅਰਮੈਨ ਰਾਜ ਪੀ ਨਾਰਾਇਣਮ, ਨੂੰ ਉੱਦਮਤਾ, ਸਟਾਰਟਅਪ ਸਲਾਹਕਾਰ ਅਤੇ ਫਿਨਟੈਕ ਇਨੋਵੇਸ਼ਨ ਵਿੱਚ ਉਨ੍ਹਾਂ ਦੇ ਮਿਸਾਲੀ ਯੋਗਦਾਨ ਲਈ ਡਾਕਟਰ ਆਫ਼ ਲਿਟਰੇਚਰ(ਡੀ.ਲਿੱਟ) ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ।

ਅਕਾਦਮਿਕ ਕੌਂਸਲ ਅਤੇ ਬੋਰਡ ਆਫ਼ ਮੈਨੇਜਮੈਂਟ ਆਫ਼ ਇੰਡੀਅਨ ਸਟਾਰਟਅੱਪ ਦੁਆਰਾ ਸਿਫ਼ਾਰਸ਼ ਕੀਤੇ ਗਏ ਇਸ ਵੱਕਾਰੀ ਪੁਰਸਕਾਰ ਦੀ ਈਕੋਸਿਸਟਮ ਵਿੱਚ ਰਾਜ ਦਾ ਮਹੱਤਵਪੂਰਨ ਪ੍ਰਭਾਵ ਅਤੇ ਉੱਦਮੀਆਂ ਦੀਆਂ ਆਉਣ ਵਾਲੀਆਂ ਪੀਡ਼੍ਹੀਆਂ ਦਾ ਮਾਰਗਦਰਸ਼ਨ ਕਰਨ ਲਈ ਸਮਰਪਣ ਹਿਤ ਉਨ੍ਹਾਂ ਦੀ ਦ੍ਰਿਡ਼ ਵਚਨਬੱਧਤਾ ਦੀ ਪ੍ਰਤੀਕ ਹੈ।

ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ ਡਾ: ਮਧੂ ਚਿਤਕਾਰਾ ਨੇ ਰਾਜ ਪੀ ਨਾਰਾਇਣਮ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ, ‘‘ਰਾਜ ਪੀ ਨਰਾਇਣਮ ਨਵੀਨਤਾ ਅਤੇ ਉੱਦਮਤਾ ਦੀ ਭਾਵਨਾ ਦੀ ਉਦਾਹਰਣ ਹੈ, ਜਿਸ ਲਈ ਚਿਤਕਾਰਾ ਯੂਨੀਵਰਸਿਟੀ ਉਨ੍ਹਾਂ ਨੂੰ ਡੀਲਿੱਟ ਦੀ ਉਪਾਧੀ ਨਾਲ ਸਨਮਾਨਿਤ ਕਰ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ , “ਰਾਜ ਪੀ ਨਾਰਾਇਣਮ ਨਵੀਨਤਾ ਅਤੇ ਉੱਦਮਤਾ ਦੀ ਭਾਵਨਾ ਨੂੰ ਦਰਸਾਉਂਦੇ ਹਨ ਜਿਸ ਲਈ ਚਿਤਕਾਰਾ ਯੂਨੀਵਰਸਿਟੀ ਵੀ ਹਮੇਸ਼ਾ ਕੋਸ਼ਿਸ਼ ਕਰਦੀ ਹੈ।ਉਨ੍ਹਾਂ ਕਿਹਾ ਕਿ ਫਿਨਟੈਕ ਉਦਯੋਗ ਵਿੱਚ ਉਨ੍ਹਾਂ ਦੀ ਅਗਵਾਈ ਅਤੇ ਨੌਜਵਾਨ ਪੀਡ਼੍ਹੀ ਨੂੰ ਸੱਚਮੁੱਚ ਅੱਗੇ ਵਧਾਉਣ ਲਈ ਸਮਰਪਣ ਸ਼ਲਾਘਾਯੋਗ ਹੈ। ਅਸੀਂ ਇਸ ਆਨਰੇਰੀ ਡਿਗਰੀ ਨਾਲ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਖ਼ੁਦ ਵੀ ਸਨਮਾਨਿਤ ਮਹਿਸੂਸ ਕਰ ਰਹੇ ਹਾਂ।”

ਆਪਣੇ ਸਵੀਕ੍ਰਿਤੀ ਭਾਸ਼ਣ ਵਿੱਚ, ਰਾਜ ਪੀ ਨਰਾਇਣਮ ਨੇ ਆਪਣਾ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ, ‘‘ਚਿਤਕਾਰਾ ਯੂਨੀਵਰਸਿਟੀ ਤੋਂ ਵੱਕਾਰੀ ਆਨਰੇਰੀ ਡਿਗਰੀ ਪ੍ਰਾਪਤ ਕਰਕੇ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਫਿਨਟੇਕ ਉਦਯੋਗ ਦੇ ਵਿਕਾਸ ਅਤੇ ਉਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਵੀ ਚਿਤਕਾਰਾ ਯੂਨੀਵਰਸਿਟੀ ਦਾ ਬਹੁਤ ਧੰਨਵਾਦੀ ਅਤੇ ਵਚਨਬੱਧ ਹਾਂ।

ਰਾਜ ਪੀ ਨਰਾਇਣਮ ਇੱਕ ਦੂਰਦਰਸ਼ੀ ਨੇਤਾ ਅਤੇ ਭਾਰਤ ਦੇ ਉੱਦਮੀ ਲੈਂਡਸਕੇਪ ਵਿੱਚ ਇੱਕ ਪ੍ਰਮੁੱਖ ਸ਼ਕਤੀ ਹਨ। 47 ਵਿਭਿੰਨ ਕਾਰੋਬਾਰਾਂ ਵਿੱਚ ਰਣਨੀਤਕ ਨਿਵੇਸ਼ਾਂ ਦੇ ਟਰੈਕ ਰਿਕਾਰਡ ਅਤੇ ਬਹੁਤ ਸਾਰੇ ਸਫਲਾਂ ਉੱਦਮਾਂ ਦੀ ਸਥਾਪਨਾ ਅਤੇ ਨਿਕਾਸ ਦੇ ਨਾਲ ਰਾਜ ਪੀ ਨਾਰਾਇਣਮ ਨੇ ਭਾਰਤ ਵਿੱਚ ਉੱਦਮਤਾ ਦੇ ਲੈਂਡਸਕੇਪ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਉਨ੍ਹਾਂ ਦੀ ਸਲਾਹ ਅਤੇ ਵਿੱਤੀ ਸਹਾਇਤਾ ਨੇ ਬਹੁਤ ਸਾਰੇ ਸਟਾਰਟਅੱਪਾਂ ਨੂੰ ਤਾਕਤ ਦਿੱਤੀ ਹੈ ਅਤੇ ਬਹੁਤ ਸਾਰੇ ਉਭਰਦੇ ਉੱਦਮੀਆਂ ਦੇ ਸੁਪਨਿਆਂ ਨੂੰ ਖੰਭ ਦਿੱਤੇ ਹਨ ਅਤੇ ਭਾਰਤ ਦੇ ਗਤੀਸ਼ੀਲ ਸਟਾਰਟਅੱਪ ਭਾਈਚਾਰੇ ਦੀ ਆਰਥਿਕਤਾ ਦੇ ਵਾਧੇ ਵਿੱਚ ਯੋਗਦਾਨ ਪਾਇਆ ਹੈ।

ਉਨ੍ਹਾਂ ਦੀ ਅਗਵਾਈ ਵਿੱਚ, ਜ਼ੈਗਲ ਇੱਕ ਪ੍ਰਮੁੱਖ ਫਿਨਟੇਕ ਫਰਮ ਵਜੋਂ ਉੱਭਰਿਆ ਹੈ, ਜਿਸ ਨੇ ਡਿਜੀਟਲ ਖਰਚ ਪ੍ਰਬੰਧਨ ਵਿੱਚ ਕ੍ਰਾਂਤੀ ਲਿਆਉਂਦੀ ਹੈ ਅਤੇ ਲਗਾਤਾਰ 17 ਤਿਮਾਹੀਆਂ ਤੱਕ ਮੁਨਾਫ਼ਾ ਬਰਕਰਾਰ ਰੱਖਿਆ ਹੈ। ਹਾਲ ਹੀ ਵਿੱਚ ਜਾਰੀ ਕੀਤਾ ਆਈਪੀਓ, 13 ਗੁਣਾਂ ਤੋਂ ਵੱਧ ਓਵਰ ਸਬਸਕਰਾਈਬ ਹੋਇਆ, ਜੋ ਕਿ ਉਨ੍ਹਾਂ ਦੂਰਅੰਦੇਸ਼ੀ ਦ੍ਰਿਸ਼ਟੀ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫਆਈਆਈ) ਦੇ ਸਮਰਥਨ ਦੇ ਆਧਾਰ ’ਤੇ ਲੋਕਾਂ ਵੱਲੋਂ ਉਨ੍ਹਾਂ ਵਿੱਚ ਪਾਏ ਗਏ ਭਰੋਸੇ ਨੂੰ ਰੇਖਾਂਕਿਤ ਕਰਦਾ ਹੈ।

ਉਨ੍ਹਾਂ ਦੀਆਂ ਪੇਸ਼ੇਵਰ ਪ੍ਰਾਪਤੀਆਂ ਤੋਂ ਇਲਾਵਾ ਰਾਜ ਨੇ ਸਾਹਿਤ ਵਿਚ ਵੀ ਮਹੱਤਵਪੂਰਣ ਯੋਗਦਾਨ ਦਿੱਤਾ ਹੈ, ਜਿਨ੍ਹਾਂ ਵਿਚ ਉੱਦਮੀਆਂ ਅਤੇ ਪ੍ਰਭਾਵਸ਼ਾਲੀ ਔਰਤਾਂ ਦੀਆਂ ਸਫਲਤਾ ਦੀਆਂ ਕਹਾਣੀਆਂ ਸ਼ਾਮਲ ਹਨ। ਉਨ੍ਹਾਂ ਦੀ ਕਿਤਾਬ, ਮੇਡ ਇਨ ਹੈਦਰਾਬਾਦ, ਵਿਚ 25 ਸਥਾਨਕ ਉੱਦਮੀਆਂ ਦੀ ਯਾਤਰਾ ਨੂੰ ਉਜਾਗਰ ਕੀਤਾ ਗਿਆ ਹੈ, ਜਦੋਂ ਕਿ ਉਨ੍ਹਾਂ ਦੀ ਆਉਣ ਵਾਲੀ ਕਿਤਾਬ 30 ਪਾਵਰ ਵੂਮੈਨ ਆਫ਼ ਹੈਦਰਾਬਾਦ ਹੈ।

ਰਾਜ ਪੀ ਨਾਰਾਇਣਮ ਦੀਆਂ ਪ੍ਰਾਪਤੀਆਂ ਵਿੱਚ ਫਿਨਟੇਕ ਕਨਕਲੇਵ ਐਂਡ ਅਵਾਰਡਜ਼ 2014 ਦੇ ਬੀਡਬਲਯੂ ਫੈਸਟੀਵਲ ਵਿੱਚ ‘ਫਿਨਟੇਕ ਲੀਡਰ ਆਫ ਦਿ ਈਅਰ’ ਖ਼ਿਤਾਬ ਸ਼ਾਮਲ ਹੈ। ਉਨ੍ਹਾਂ ਨੂੰ ਇਕਨਾਮਿਕ ਟਾਈਮਜ਼ ਦੁਆਰਾ ਏਸ਼ੀਆ ਦੇ ਸਭ ਤੋਂ ਹੋਣਹਾਰ ਕਾਰੋਬਾਰੀਆਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਨੂੰ ਟੀ-ਹੱਬ ਤੋਂ ਪ੍ਰਾਈਡ ਆਫ਼ ਤੇਲੰਗਾਨਾ ਅਵਾਰਡ ਅਤੇ ਉੱਦਮੀ ਉੱਤਮਤਾ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।

ਚਿਤਕਾਰਾ ਯੂਨੀਵਰਸਿਟੀ ਰਾਜ ਪੀ ਨਾਰਾਇਣਮ ਨੂੰ ਇਸ ਉੱਚਿਤ ਸਨਮਾਨ ਲਈ ਵਧਾਈ ਦਿੰਦੀ ਹੈ ਅਤੇ ਉੱਦਮਤਾ ਵਿੱਚ ਉਨ੍ਹਾਂ ਦੇ ਯੋਗਦਾਨ ਦਾ ਜਸ਼ਨ ਮਨਾਉਂਦੀ ਹੈ ਅਤੇ ਨਵੀਨਤਾ ਦੇ ਖੇਤਰ ਵਿੱਚ ਉਨ੍ਹਾਂ ਦੇ ਨਿਰੰਤਰ ਯੋਗਦਾਨ ਦੀ ਉਮੀਦ ਰੱਖਦੀ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ