Thursday, October 3, 2024
spot_img
spot_img
spot_img
spot_img
spot_img

ਕੈਪੀਟਲ ਸਮਾਲ ਫਾਈਨਾਂਸ ਬੈਂਕ ਵੱਲੋਂ ਵਿੱਤੀ ਵਰ੍ਹੇ 2025 ਦੇ ਪਹਿਲੀ ਤਿਮਾਹੀ ਦੇ ਨਤੀਜਿਆਂ ਦੀ ਘੋਸ਼ਣਾ, 30 ਕਰੋੜ ਰੁਪਏ ਤੋਂ ਵੱਧ ਸ਼ੁੱਧ ਲਾਭ

ਯੈੱਸ ਪੰਜਾਬ
30 ਜੁਲਾਈ, 2024

ਕੈਪੀਟਲ ਸਮਾਲ ਫਾਈਨਾਂਸ ਬੈਂਕ ਵੱਲੋਂ ਅੱਜ ਵਿੱਤੀ ਵਰ੍ਹੇ 2025 ਦੀ ਪਹਿਲੀ ਤਿਮਾਹੀ ਦੇ ਨਤੀਜਿਆਂ ਦੀ ਘੋਸ਼ਣਾ ਕੀਤੀ ਗਈ। ਕੈਪੀਟਲ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਸ. ਸਰਵਜੀਤ ਸਿੰਘ ਸਮਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਵਿਕਾਸ ਯਾਤਰਾ, ਵਿਕਾਸ ਪੂੰਜੀ ਦੇ ਨਿਵੇਸ਼ ਨਾਲ ਮੁੜ ਉਤਸ਼ਾਹਿਤ ਹੋਈ ਹੈ।

ਵਿੱਤੀ ਵਰ੍ਹੇ 2025 ਦੇ ਪਹਿਲੀ ਤਿਮਾਹੀ ਦੌਰਾਨ ਬੈਂਕ ਦਾ ਸ਼ੁੱਧ ਲਾਭ 30.02 ਕਰੋੜ ਰੁਪਏ ਹੈ। ਬੈਂਕ ਵੱਲੋਂ ਪਿਛਲੇ 6 ਮਹੀਨਿਆਂ ਦੌਰਾਨ 1400 ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਵੰਡੇ ਜਾ ਚੁੱਕੇ ਹਨ, ਜੋ ਕਿ 16% ਸਾਲਾਨਾ ਦੀ ਦਰ ਨਾਲ ਵਧੇ ਹਨ। ਬੈਂਕ ਦੀ ਕਾਸਾ ਰੇਸ਼ੋ – 39.5% ਅਤੇ ਕੈਪੀਟਲ ਐਡੀਕੁਏਸੀ ਰੇਸ਼ੋ – 26.3% ਹੈ।

ਉਨ੍ਹਾਂ ਕਿਹਾ ਕਿ ਇਸ ਤਿਮਾਹੀ ਦੌਰਾਨ ਬੈਂਕ ਦੀ ਤਰੱਕੀ ਅਨੁਮਾਨ ਦੇ ਅਨੁਸਾਰ ਹੈ। ਇਸ ਤਰੱਕੀ ਦਾ ਸਿਹਰਾ ਸਾਡੀ ਸਮਰਪਿਤ ਟੀਮ, ਸਾਡੇ ਗ੍ਰਾਹਕਾਂ ਦੇ ਭਰੋਸੇ ਅਤੇ ਸਾਡੇ ਸ਼ੇਅਰ ਧਾਰਕਾਂ ਪ੍ਰਤੀ ਸਾਡੀ ਵਚਨਬੱਧਤਾ ਨੂੰ ਜਾਂਦਾ ਹੈ। ਸਾਡਾ ਨਿਸ਼ਾਨਾ ਛੋਟੇ ਕਾਰੋਬਾਰੀਆਂ, ਕਿਸਾਨਾਂ ਅਤੇ ਮੱਧ-ਆਮਦਨੀ ਵਾਲੇ ਗ੍ਰਾਹਕਾਂ ਨੂੰ ਉਨ੍ਹਾਂ ਦੇ ਵਿੱਤੀ ਟੀਚਿਆਂ ਨੂੰ ਪੂਰਾ ਕਰਨ ਅਤੇ ਸਾਡੇ ਹਿੱਸੇਦਾਰਾਂ ਨੂੰ ਸਥਾਈ ਮੁੱਲ ਪ੍ਰਦਾਨ ਕਰਵਾਉਣ ਵਿੱਚ ਮਦਦ ਕਰਨਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਬੈਂਕ ਦੇ ਕੁੱਲ ਕਾਰੋਬਾਰ ਵਿੱਚ 13% ਸਾਲਾਨਾ ਦੀ ਦਰ ਨਾਲ ਵਾਧਾ ਹੋਇਆ ਹੈ। ਬੈਂਕ ਕੋਲ ਆਪਣੇ ਗ੍ਰਾਹਕਾਂ ਲਈ ਵਧੀਆ ਸ਼੍ਰੇਣੀ ਦੇ ਬੈਂਕਿੰਗ ਉਤਪਾਦ ਮੌਜੂਦ ਹਨ।

ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਖੇਤੀਬਾੜੀ ਕਰਜ਼ੇ, ਐਮ.ਐਸ.ਐਮ.ਈ. ਅਤੇ ਵਪਾਰਕ ਕਰਜ਼ੇ ਅਤੇ ਹਾਊਸਿੰਗ ਲੋਨ ਸ਼ਾਮਿਲ ਹਨ। ਕੈਪੀਟਲ ਬੈਂਕ ਆਪਣੇ ਗ੍ਰਾਹਕਾਂ ਲਈ ਵਧੀਆ ਬੈਂਕਿਗ ਸਹੂਲਤਾਂ ਅਤੇ ਸੇਵਾਵਾਂ ਨਾਲ ਭਰਪੂਰ ਬ੍ਰਾਂਚ ਨੈਟਵਰਕ ਅਤੇ ਹੋਰ ਵਿਕਸਤ ਹੋ ਰਹੇ ਡਿਜੀਟਲ ਚੈਨਲ ਲਿਆ ਕੇ ਆਪਣੇ ਗ੍ਰਾਹਕਾਂ ਦਾ ਪ੍ਰਾਇਮਰੀ ਬੈਂਕ ਬਣਨ ਦਾ ਟੀਚਾ ਪ੍ਰਾਪਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ।

ਸ. ਸਮਰਾ ਨੇ ਅੱਗੇ ਦੱਸਿਆ ਕਿ ਭਵਿੱਖ ਵਿੱਚ ਵਿਕਾਸ ਦੀਆਂ ਯੋਜਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਅਜਿਹੀ ਰਣਨੀਤੀ ਬਣਾ ਕੇ ਚੱਲ ਰਹੇ ਹਾਂ ਜਿਸ ਤਹਿਤ ਕਰਜ਼ਾ ਸੁਵਿਧਾਵਾਂ ਨੂੰ ਹੋਰ ਵਧੀਆ ਤਰੀਕੇ ਨਾਲ ਗ੍ਰਾਹਕਾਂ ਤੱਕ ਪਹੁੰਚਾਉਂਦੇ ਹੋਏ, ਨਵੀਆਂ ਬ੍ਰਾਚਾਂ ਖੋਲ੍ਹ ਕੇ, ਬੈਂਕਿੰਗ ਸੁਵਿਧਾਵਾਂ ਨੂੰ ਤਕਨੀਕੀ ਤੌਰ ’ਤੇ ਹੋਰ ਪ੍ਰਪੱਕ ਬਣਾਇਆ ਜਾਵੇ, ਤਾਂ ਜੋ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਕਰਜ਼ਾ ਵੰਡਣ ਵਿੱਚ ਵਾਧਾ ਕਰਦੇ ਹੋਏ ਬੈਂਕ ਆਪਣਾ ਟੀਚਾ ਪੂਰਾ ਕਰ ਸਕੇ।

ਇੱਥੇ ਜ਼ਿਕਰਯੋਗ ਹੈ ਕਿ ਕੈਪੀਟਲ ਸਮਾਲ ਫਾਈਨਾਂਸ ਬੈਂਕ ਭਾਰਤ ਦਾ ਪਹਿਲਾ ਅਜਿਹਾ ਬੈਂਕ ਹੈ, ਜਿਸ ਨੇ ਕੈਪੀਟਲ ਲੋਕਲ ਏਰੀਆ ਬੈਂਕ ਤੋਂ ਪਰਿਵਰਤਨ ਤੋਂ ਬਾਅਦ 24 ਅਪ੍ਰੈਲ, 2016 ਨੂੰ ਬਤੌਰ ਸਮਾਲ ਫਾਈਨਾਂਸ ਬੈਂਕ ਕਾਰੋਬਾਰ ਸ਼ੁਰੂ ਕਰ ਦਿੱਤਾ ਸੀ। ਮੌਜੂਦਾ ਸਮੇਂ ਬੈਂਕ ਦੀਆਂ 5 ਰਾਜਾਂ ਅਤੇ 1 ਯੂ.ਟੀ. ਵਿੱਚ ਕੁੱਲ 177 ਬ੍ਰਾਂਚਾਂ ਹਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ