Thursday, October 3, 2024
spot_img
spot_img
spot_img
spot_img
spot_img

ਤਰਨ ਤਾਰਨ ਵਿੱਚ ਵੱਡੀ ਵਾਰਦਾਤ: ਨਿਹੰਗਾਂ ਨੇ ਦੁਕਾਨਦਾਰ ਦਾ ਕੀਤਾ ਕਤਲ, ਬੇਟੇ ਦਾ ਗੁੱਟ ਵੱਢਿਆ

ਯੈੱਸ ਪੰਜਾਬ
ਤਰਨ ਤਾਰਨ, 30 ਜੁਲਾਈ, 2024

ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਵਿੱਚ ਵੱਡੀ ਵਾਰਦਾਤ ਹੋਈ ਹੈ। ਪੱਟੀ ਵਿੱਚ ਗੋਇੰਦਵਾਲ ਤੋਂ ਆਏ ਲਗਪਗ ਅੱਧੀ ਦਰਜਨ ਨਿਹੰਗਾਂ ਨੇ ਅੱਧੀ ਇੱਕ ਵਿਅਕਤੀ ਨੂੰ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਇਸ ਮੌਕੇ ਹਮਲਾਵਰਾਂ ਵੱਲੋਂ ਉਸਦੇ ਬੇਟੇ ਦਾ ਗੁੱਟ ਵੱਢਣ ਤੋਂ ਇਲਾਵਾ ਇੱਕ ਹੋਰ ਵਿਅਕਤੀ ਨੂੰ ਵੀ ਜ਼ਖ਼ਮੀ ਕਰ ਦਿੱਤਾ ਗਿਆ।

ਘਟਨਾ ਪੱਟੀ ਦੇ ਵਾਰਡ ਨੰਬਰ 6 ਵਿੱਚ ਵਾਪਰੀ ਜਦ ਇੱਕ ਇਨੋਵਾ ਵਿੱਚ ਆਏ ਲਗਪਗ 6 ਨਿਹੰਗਾਂ ਨੇ ਕਰਿਆਣੇ ਦੀ ਦੁਕਾਨ ਕਰਦੇ ਸ਼ੰਮੀ ਕੁਮਾਰ ਨਾਂਅ ਦੇ ਵਿਅਕਤੀ ਦੇ ਘਰ ਵੜ ਕੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਤੇਜ਼ ਧਾਰ ਹਥਿਆਰਾਂ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ।

ਐੱਸ.ਐੱਸ.ਪੀ. ਅਸ਼ਵਨੀ ਕਪੂਰ ਅਨੁਸਾਰ ਇਹ ਮਾਮਲਾ ਲੈਣ ਦੇਣ ਦਾ ਸੀ ਅਤੇ ਹਮਲਾਵਰਾਂ ਵੱਲੋਂ ਉਸਤੋਂ 1 ਲੱਖ 75 ਹਜ਼ਾਰ ਰੁਪਏ ਮੰਗੇ ਜਾ ਰਹੇ ਸਨ ਜੋ ਨਾ ਦਿੱਤੇ ਜਾਣ ’ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਸਪਤਾਲ ਵਿੱਚ ਦਾਖ਼ਲ ਸ਼ੰਮੀ ਕੁਮਾਰ ਦੇ ਬੇਟੇ ਨੇ ਦੱਸਿਆ ਕਿ ਲੈਣ ਦੇਣ ਦੇ ਇਸ ਮਾਮਲੇ ਵਿੱਚ ਪਹਿਲਾਂ ਹੀ ਸਮਝੌਤਾ ਹੋ ਚੁੱਕਾ ਸੀ ਪਰ ਅੱਜ ਇਨੋਵਾ ’ਤੇ ਪੁੱਜੇ ਨਿਹੰਗਾਂ ਨੇ ਗੱਲਬਾਤ ਨਾ ਮੁੱਕਣ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪਰਿਵਾਰ ਦਾ ਦਾਅਵਾ ਹੈ ਕਿ ਜਿਸ ਦੀ ਇਹ ਰਕਮ ਸੀ ਉਸ ਨਾਲ ਸਮਝੌਤਾ ਹੋ ਚੁੱਕਾ ਸੀ।

ਮ੍ਰਿਤਕ ਸ਼ੰਮੀ ਕੁਮਾਰ ਦੀ ਦੇਹ ਸਿਵਲ ਹਸਪਤਾਲ ਵਿਖ਼ੇ ਰਖ਼ਵਾਈ ਗਈ ਹੈ ਜਦਕਿ ਉਸਦਾ ਬੇਟਾ ਹਸਪਤਾਲ ਵਿੱਚ ਇਲਾਜ ਅਧੀਨ ਹੈ।

ਇਸੇ ਦੌਰਾਨ ਤਰਨ ਤਾਰਨ ਦੇ ਐੱਸ.ਐੱਸ.ਪੀ. ਸ੍ਰੀ ਅਸ਼ਵਨੀ ਕਪੂਰ ਹੋਰ ਸੀਨੀਅਰ ਅਧਿਕਾਰੀਆਂ ਨਾਲ ਹਸਪਤਾਲ ਪੁੱਜੇ ਅਤੇ ਘਟਨਾ ਬਾਰੇ ਜਾਣਕਾਰੀ ਲਈ।

ਅਜੇ ਇਹ ਗੱਲ ਸਾਹਮਣੇ ਨਹੀਂ ਆਈ ਹੈ ਕਿ ਹਮਲਾਵਰ ਨਿਹੰਗ ਸਿੰਘਾਂ ਦੇ ਕਿਸ ਦਲ ਨਾਲ ਸੰਬੰਧਤ ਸਨ। ਉਂਜ ਇਹ ਸਪਸ਼ਟ ਹੋ ਗਿਆ ਹੈ ਕਿ ਨਿਹੰਗ ਸਿੰਘ ਗੋਇੰਦਵਾਲ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਪਛਾਣ ਕਰ ਲਈ ਗਈ ਹੈ।

ਇਸ ਮਾਮਲੇ ਦੇ ਘਰ ਦੇ ਅੰਦਰ ਅਤੇ ਬਾਹਰ ਬਣੇ ਕੁਝ ਵੀਡੀਉ ਕਲਿੱਪ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਹਮਲਾਵਰ ਪਰਿਵਾਰ ਦੇ ਮੈਂਬਰਾਂ ਨਾਲ ਤਕਰਾਰ ਅਤੇ ਉਨ੍ਹਾਂ ਦੀ ਖਿੱਚ ਧੂਹ ਕਰਦੇ ਨਜ਼ਰ ਆਉਂਦੇ ਹਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ