Thursday, October 3, 2024
spot_img
spot_img
spot_img
spot_img
spot_img

IAS ਸਾਕਸ਼ੀ ਸਾਹਨੀ ਵੱਲੋਂ ਟਾਈਗਰ ਸਫਾਰੀ ਲੁਧਿਆਣਾ ਨੂੰ ਉਤਸ਼ਾਹਿਤ ਕਰਨ ਲਈ ਪਿਕਟੋਰੀਅਲ ਬਰੋਸ਼ਰ ਤੇ ਪੋਰਟਰੇਟ ਜਾਰੀ

ਯੈੱਸ ਪੰਜਾਬ
ਲੁਧਿਆਣਾ, 29 ਜੁਲਾਈ, 2024

ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ, ਆਈ.ਏ.ਐਸ. ਵੱਲੋਂ ਲੁਧਿਆਣਾ ਟਾਈਗਰ ਸਫਾਰੀ ਵਿੱਚ ਸੁਰੱਖਿਅਤ ਟਾਈਗਰ ਦੇ ਵਿਜ਼ੂਅਲ ਨੂੰ ਦਰਸਾਉਣ ਵਾਲਾ ਮਹੱਤਵਪੂਰਨ ਪਿਕਟੋਰੀਅਲ ਬਰੋਸ਼ਰ ਅਤੇ ਪੋਰਟਰੇਟ ਜਾਰੀ ਕੀਤਾ ਗਿਆ, ਜੋ ਇੱਕ ਕੁਦਰਤ ਪ੍ਰੇਮੀ ਲੇਖਕ ਹਰਪ੍ਰੀਤ ਸੰਧੂ ਦੁਆਰਾ ਤਿਆਰ ਪਿਕਟੋਰੀਅਲ ਬਰੋਸ਼ਰ ਅਤੇ ਪੋਰਟਰੇਟ ਦੇ ਰੂਪ ਵਿੱਚ ਸੰਕਲਿਤ ਹੈ ਜਿਸ ਵਿੱਚ ‘ਅਮਨ’ ਨਾਮ ਦੇ ਟਾਈਗਰ ਦੀਆਂ ਸ਼ਾਨਦਾਰ ਤਸਵੀਰਾਂ ਨੂੰ ਦਰਸਾਇਆ ਗਿਆ ਹੈ।

ਲੁਧਿਆਣਾ ਟਾਈਗਰ ਸਫਾਰੀ ਦੀ ਮਹੱਤਤਾ ਨੂੰ ਦਰਸਾਉਣ ਲਈ ਅੰਤਰਰਾਸ਼ਟਰੀ ਟਾਈਗਰ ਦਿਵਸ 2024 ਨੂੰ ਸਮਰਪਿਤ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਟਾਈਗਰ ਦਿਵਸ 2024 ਦਾ ਥੀਮ ਂਕਾਲ ਫਾਰ ਐਕਸ਼ਨਂ ਨੂੰ ਉਤਸ਼ਾਹਿਤ ਕੀਤਾ ਗਿਆ ਜਿਸ ਦਾ ਉਦੇਸ਼ ਬਾਘ ਦੀ ਮਹੱਤਤਾ ਨੂੰ ਰੇਖਾਂਕਿਤ ਕਰਨਾ ਹੈ।

ਇਸ ਸ਼ਾਨਦਾਰ ਪ੍ਰਜਾਤੀ ਨੂੰ ਦਰਪੇਸ਼ ਚੁਣੌਤੀਆਂ ਬਾਰੇ ਲੁਧਿਆਣਾ ਦੇ ਨਾਗਰਿਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦਾ ਉਦੇਸ਼ ਹੈ, ਕਿਉਂਕਿ ਟਾਈਗਰਾਂ ਦਾ ਵੀ ਧਰਤੀ ‘ਤੇ ਵਿਸ਼ੇਸ਼ ਸਥਾਨ ਹੈ।

ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ, ਆਈ.ਏ.ਐਸ. ਨੇ ਹਰਪ੍ਰੀਤ ਸੰਧੂ ਵੱਲੋਂ ਟਾਈਗਰ ਸਫਾਰੀ -ਲੁਧਿਆਣਾ ਚਿੜੀਆਘਰ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਗਏ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ, ਜਿਸ ਵਿੱਚ ਟਾਈਗਰ ‘ਅਮਨ’ ਦੇ ਵਿਜ਼ੂਅਲ ਨੂੰ ਪ੍ਰਦਰਸ਼ਿਤ ਕਰਦੇ ਹੋਏ ਬਾਰੀਕੀ ਨਾਲ ਤਿਆਰ ਕੀਤੇ ਗਏ ਪਿਕਟੋਰੀਅਲ ਬਰੋਸ਼ਰ ਅਤੇ ਪੋਰਟਰੇਟ ਰਾਹੀਂ ਲੁਧਿਆਣਾ ਵਾਸੀਆਂ ਵਿੱਚ ਟਾਈਗਰ ਸਫਾਰੀ – ਲੁਧਿਆਣਾ ਚਿੜੀਆਘਰ ਪ੍ਰਤੀ ਉਤਸ਼ਾਹ ਪੈਦਾ ਹੋਵੇਗਾ ਜੋਕਿ ਲੁਧਿਆਣਾ ਸ਼ਹਿਰ ਦੇ ਆਸ-ਪਾਸ ਕਰੀਬ 56 ਹੈਕਟੇਅਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ।

ਡਵੀਜ਼ਨਲ ਫਾਰੈਸਟ ਅਫਸਰ ਵਾਈਲਡ ਲਾਈਫ ਡਿਵੀਜ਼ਨ ਵਿਕਰਮ ਸਿੰਘ ਕੁੰਦਰਾ ਆਈ.ਐਫ.ਐਸ. ਨੇ ਹਰਪ੍ਰੀਤ ਸੰਧੂ ਦੁਆਰਾ ਲੁਧਿਆਣਾ ਟਾਈਗਰ ਸਫਾਰੀ ਨੂੰ ਦਰਸਾਉਂਦੀ ਸ਼ਾਨਦਾਰ ਵਾਈਲਡ ਲਾਈਫ ਫੋਟੋਗ੍ਰਾਫੀ ਲਈ ਇਸ ਮਹਾਨ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਂਟਾਈਗਰ ਸਫਾਰੀ ਪੰਜਾਬ ਦੀ ਇਕਲੌਤੀ ਸਫਾਰੀ ਹੈ ਅਤੇ ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਮਸ਼ਹੂਰ ਸੈਰ ਸਪਾਟਾ ਸਥਾਨ ਹੈ। ਇਸ ਦੀ ਸ਼ੁਰੂਆਤ ਸਾਲ 1988 ਵਿੱਚ ਨਾਗਰਿਕਾਂ ਨੂੰ ਕੁਦਰਤੀ ਵਾਤਾਵਰਣ ਵਿੱਚ ਇਸ ਸ਼ਾਨਦਾਰ ਜਾਨਵਰ ਨੂੰ ਦੇਖਣ ਦਾ ਮੌਕਾ ਪ੍ਰਦਾਨ ਕਰਨ ਲਈ ਕੀਤੀ ਗਈ ਸੀ।

ਕੁਦਰਤ ਪ੍ਰੇਮੀ ਹਰਪ੍ਰੀਤ ਸੰਧੂ ਨੇ ਸਾਂਝਾ ਕੀਤਾ ਕਿ ਪਿਕਟੋਰੀਅਲ ਬਰੋਸ਼ਰ ਨੂੰ ਕੰਪਾਇਲ ਕਰਨ ਦਾ ਉਨ੍ਹਾਂ ਦਾ ਮੁੱਖ ਉਦੇਸ਼ ਟਾਈਗਰ ਸਫਾਰੀ ਨਾਲ ਲੁਧਿਆਣਾ ਦੇ ਨਾਗਰਿਕਾਂ ਦੇ ਡੂੰਘੇ ਸਬੰਧ ਨੂੰ ਪ੍ਰੇਰਿਤ ਕਰਨਾ ਅਤੇ ਸਾਡੇ ਰਾਸ਼ਟਰ ਦੇ ਰਾਸ਼ਟਰੀ ਜਾਨਵਰ ਦੀ ਸੰਭਾਲ ਲਈ ਉਨ੍ਹਾਂ ਦੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ।

ਲੁਧਿਆਣਾ ਚਿੜੀਆਘਰ ਦੇ ਇੰਚਾਰਜ ਨਰਿੰਦਰ ਸਿੰਘ ਨੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ, ਜਿਸ ਵਿੱਚ ਸ਼ਹਿਰ ਭਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਸ਼ੂਆਂ ਦੀਆਂ ਲੁਪਤ ਹੋ ਰਹੀਆਂ ਨਸਲਾਂ ਦੀ ਸੁਰੱਖਿਆ ਅਤੇ ਸੰਭਾਲ ਦੀ ਲੋੜ ਬਾਰੇ ਜਾਣੂ ਕਰਵਾਇਆ ਗਿਆ ਅਤੇ ਅੰਤਰਰਾਸ਼ਟਰੀ ਟਾਈਗਰ ਦਿਵਸ 2024 ਨੂੰ ਸਮਰਪਿਤ ਲੁਧਿਆਣਾ ਟਾਈਗਰ ਸਫਾਰੀ ਦੇ ਸੋਵੀਨਰ ਵਜੋਂ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਜਾਰੀ ਪਿਕਟੋਰੀਅਲ ਬਰੋਸ਼ਰ ਵੀ ਵਿਦਿਆਰਥੀਆਂ ਨੂੰ ਵੰਡਿਆ ਗਿਆ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ