Wednesday, October 2, 2024
spot_img
spot_img
spot_img
spot_img
spot_img

ਬਿਕਰਮ ਮਜੀਠੀਆ ਨੂੰ ਐੱਸ.ਆਈ.ਟੀ. ਨੇ ‘ਡਰੱਗਜ਼’ ਕੇਸ ਵਿੱਚ ਫ਼ਿਰ ਭੇਜੇ ਸੰਮਨ

ਯੈੱਸ ਪੰਜਾਬ
ਚੰਡੀਗੜ੍ਹ, 23 ਜੁਲਾਈ, 2024

‘ਡਰੱਗਜ਼’ ਕੇਸ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੂੰ ਇੱਕ ਵਾਰ ਫ਼ਿਰ ਸੰਮਨ ਭੇਜੇ ਹਨ।

ਐੱਸ.ਆਈ.ਟੀ. ਨੇ ਹੁਣ ਉਹਨਾਂ ਨੂੰ 30 ਜੁਲਾਈ ਨੂੰ ਤਫ਼ਤੀਸ਼ ਵਿੱਚ ਸ਼ਾਮਲ ਹੋਣ ਲਈ ਸੱਦਿਆ ਹੈ।

ਯਾਦ ਰਹੇ ਕਿ ਇਸ ਤੋਂ ਪਹਿਲਾਂ ਐੱਸ.ਆਈ.ਟੀ. ਨੇ ਸ: ਮਜੀਠੀਆ ਨੂੰ 20 ਜੁਲਾਈ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸੰਮਨ ਭੇਜਿਆ ਸੀ ਪਰ ਸ: ਮਜੀਠੀਆ ਉਸ ਦਿਨ ਪੇਸ਼ ਨਹੀਂ ਹੋਏ ਸਨ।

ਉਹਨਾਂ ਨੇ ਇਹ ਤਰਕ ਦਿੱਤਾ ਸੀ ਕਿ ਉਹਨਾਂ ਦੇ ਇਸੇ ਮਾਮਲੇ ਸੰਬੰਧੀ ਕੇਸ ਦੀ ਸੁਪਰੀਮ ਕੋਰਟ ਵਿੱਚ 23 ਜੁਲਾਈ ਦੀ ਤਾਰੀਖ਼ ਹੈ ਅਤੇ ਉਹ ਇਸ ਕੇਸ ਦੀ ਤਿਆਰੀ ਲਈ ਦਿੱਲੀ ਆਏ ਹੋਏ ਹਨ, ਇਸ ਲਈ ਉਹਨਾਂ ਲਈ 23 ਜੁਲਾਈ ਤੋਂ ਬਾਅਦ ਹੀ ਪੇਸ਼ ਹੋਣਾ ਸੰਭਵ ਹੋਵੇਗਾ ਅਤੇ ਬਾਅਦ ਵਿੱਚ ਬੁਲਾਏ ਜਾਣ ’ਤੇ ਉਹ ਪੇਸ਼ ਹੋ ਜਾਣਗੇ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ