Wednesday, October 2, 2024
spot_img
spot_img
spot_img
spot_img
spot_img

ਮੁੱਖ ਮੰਤਰੀ 2 ਦਿਨ ਜਲੰਧਰ ਰਹਿਣਗੇ, ਜ਼ਿਮਨੀ ਚੋਣਾਂ ਤੋਂ ਪਹਿਲਾਂ ਕੀਤਾ ਸੀ ਐਲਾਨ

ਯੈੱਸ ਪੰਜਾਬ
ਜਲੰਧਰ, 23 ਜੁਲਾਈ, 2024

ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੋ ਦਿਨ ਲਈ ਜਲੰਧਰ ਆ ਰਹੇ ਹਨ।

ਉਹ ਮੰਗਲਵਾਰ ਅਤੇ ਬੁੱਧਵਾਰ ਭਾਵ 24 ਅਤੇ 25 ਜੁਲਾਈ ਨੂੰ ਜਲੰਧਰ ਵਿਖ਼ੇ ਰਹਿਣਗੇ ਅਤੇ ਇੱਥੋਂ ਹੀ ਸਰਕਾਰ ਚਲਾਉਣਗੇ।

ਜ਼ਿਕਰਯੋਗ ਹੈ ਕਿ ਜਲੰਧਰ ਪੱਛਮੀ ਹਲਕੇ ਦੀ ਚੋਣ ਦੌਰਾਨ ਸ: ਭਗਵੰਤ ਸਿੰਘ ਮਾਨ ਨੇ ਜਲੰਧਰ ਵਿੱਚ ਇੱਕ ਘਰ ਲੈ ਕੇ ਜਦ ਪ੍ਰਚਾਰ ਲਈ ਡੇਰੇ ਲਾਏ ਸਨ ਉਦੋਂ ਹੀ ਉਹਨਾਂ ਨੇ ਐਲਾਨ ਕੀਤਾ ਸੀ ਕਿ ਉਹ ਲਗਾਤਾਰ ਜਲੰਧਰ ਆਉਂਦੇ ਰਹਿਣਗੇ ਅਤੇ ਜਲੰਧਰ ਦੇ ਵਿਕਾਸ ਲਈ ਵੱਡੇ ਫ਼ੈਸਲੇ ਲਏ ਜਾਣਗੇ।

ਹੁਣ ਆਪਣੇ ਉਸੇ ਵਾਅਦੇ ਨੂੰ ਪੁਗਾਉਂਦੇ ਹੋਏ ਮੁੱਖ ਮੰਤਰੀ ਦੋ ਦਿਨਾਂ ਲਈ ਜਲੰਧਰ ਆ ਰਹੇ ਹਨ।

ਇਸ ਸੰਬੰਧੀ ਮੁੱਖ ਮੰਤਰੀ ਨੇ ਇੱਕ ਟਵੀਟ ਰਾਹੀਂ ਹੇਠ ਲਿਖ਼ੀ ਜਾਣਕਾਰੀ ਸਾਂਝੀ ਕੀਤੀ ਹੈ:

ਜ਼ਿਮਨੀ ਚੋਣ ਦੌਰਾਨ ਜਲੰਧਰ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਹਫ਼ਤੇ ‘ਚ ਦੋ ਦਿਨ ਜਲੰਧਰ ਰਿਹਾ ਕਰਾਂਗੇ ਤੇ ਮਾਝੇ-ਦੋਆਬੇ ਦੇ ਲੋਕਾਂ ਦੇ ਕੰਮ ਏਥੇ ਹੀ ਹੋਣਗੇ…ਤੁਹਾਡੇ ਨਾਲ ਕੀਤੇ ਵਾਅਦੇ ਮੁਤਾਬਕ 24 ਅਤੇ 25 ਜੁਲਾਈ ਨੂੰ ਲੋਕਾਂ ਦਾ ਧੰਨਵਾਦ ਕਰਨ ਤੇ ਮੁਲਾਕਾਤ ਕਰਨ ਲਈ ਜਲੰਧਰ ਆ ਰਿਹਾ ਹਾਂ…

ਮਿਲਦੇ ਹਾਂ ਫਿਰ ਜਲੰਧਰ ਵਾਲਿਓ…

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ