Wednesday, October 2, 2024
spot_img
spot_img
spot_img
spot_img
spot_img

ਮਾਲੇਰਕੋਟਲਾ ਵਿੱਚ ਗੱਡੀ ਉੱਪਰ ਫ਼ਾਇਰਿੰਗ ਕਰਨ ਦੇ ਕਥਿਤ ਦੋਸ਼ੀ ਅਸਲੇ ਸਮੇਤ ਕਾਬੂ: ਐੱਸ.ਐਸ.ਪੀ. ਡਾ: ਸਿਮਰਤ ਕੌਰ

ਯੈੱਸ ਪੰਜਾਬ
ਮਾਲੇਰਕੋਟਲਾ, 23 ਜੁਲਾਈ, 2024

ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ ਡਾ. ਸਿਮਰਤ ਕੌਰ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਕਪਤਾਨ ਪੁਲਿਸ, ਇੰਵੈਸਟੀਗੇਸ਼ਨ ਸ੍ਰੀ ਵੈਭਵ ਸਹਿਗਲ, ਉਪ ਕਪਤਾਨ ਪੁਲਿਸ, ਇੰਵੈਸਟੀਗੇਸ਼ਨ ਸ੍ਰੀ ਸਤੀਸ਼ ਕੁਮਾਰ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੰਸਪੈਕਟਰ ਹਰਜਿੰਦਰ ਸਿੰਘ, ਇੰਚਾਰਜ,

ਸੀ.ਆਈ.ਏ. ਸਟਾਫ, ਮਾਹੋਰਾਣਾ ਅਤੇ ਸ:ਥ ਸੁਖਚੈਨ ਸਿੰਘ 1146/ਸੰਗਰੂਰ ਵੱਲੋਂ ਕਾਰਵਾਈ ਕਰਦੇ ਹੋਏ ਸਿਕਾਇਤ ਕਰਤਾ ਕਰਮਜੀਤ ਸਿੰਘ ਉਰਫ ਕੰਮੀ ਪੁੱਤਰ ਜਗਦੀਸ ਸਿੰਘ ਵਾਸੀ ਭੈਣੀ ਕਲ਼ਾਂ ਥਾਣਾ ਅਮਰਗੜ੍ਹ ਦੀ ਗੱਡੀ ਪਰ ਹੋਈ ਫਾਈਰਿੰਗ ਦੇ ਮਾਮਲੇ ਵਿੱਚ ਗੈਗਸਟਰ ਬੂਟਾ ਖਾਨ ਉਰਫ ਬੱਗਾ ਤੱਖਰ ਪੁੱਤਰ ਰੂਲਦੂ ਖਾਨ ਵਾਸੀ ਪਿੰਡ ਤੱਖਰ ਥਾਣਾ ਸੰਦੌੜ ਜਿਲ੍ਹਾ ਮਾਲੇਰਕੋਟਲਾ ਨੂੰ ਮੁਕੱਦਮਾ ਨੰਬਰ 82 ਮਿਤੀ 14.07.2024 ਅ/ਧ 109,61(2) 2NS ਅਤੇ 25/54/59 ਅਸਲਾ ਐਕਟ ਥਾਣਾ ਅਮਰਗੜ੍ਹ ਵਿੱਚ ਪ੍ਰੋਡਕਸਨ ਵਰੰਟ ਪਰ ਬਠਿੰਡਾ ਜੇਲ ਤੋਂ ਲਿਆ ਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ,

ਇਸ ਤੋਂ ਇਲਾਵਾ ਸਿਕਾਇਤ ਕਰਤਾ ਕਰਮਜੀਤ ਸਿੰਘ ਦੀ ਗੱਡੀ ਪਰ ਫਾਈਰਿੰਗ ਕਰਨ ਵਾਲੇ ਨਾ-ਮਲੂੰਮ ਵਿਅਕਤੀਆਂ ਨੂੰ ਟਰੇਸ ਕਰਦੇ ਹੋਏ ਦੋਸੀ ਬੂਟਾ ਖਾਨ ਉਰਫ ਬੱਗਾ ਖਾਨ ਉਕਤ ਦੀ ਪੁੱਛਗਿੱਛ ਪਰ ਬਸੀਰ ਖਾਨ ਪੁੱਤਰ ਸਾਦਿਕ ਮੁਹੰਮਦ ਵਾਸੀ ਧੌਲ ਮਾਜਰਾ ਥਾਣਾ ਮਲੌਦ ਅਤੇ ਗਗਨਦੀਪ ਸਿੰਘ ਪੁੱਤਰ ਸੰਸਾਰ ਸਿੰਘ ਵਾਸੀ ਪਿੰਡ ਹਰਚੰਦਪੁਰਾ ਥਾਣਾ ਸਦਰ ਧੂਰੀ ਜਿਲ੍ਹਾ ਸੰਗਰੂਰ ਨੂੰ ਮੁਕੱਦਮਾ ਹਜਾ ਵਿੱਚ ਨੂੰ ਨਾਮਜਦ ਕਰਕੇ ਮੁਸਤੈਦੀ ਨਾਲ ਕਾਬੂ ਕੀਤਾ ਗਿਆ,

ਜਿੰਨਾਂ ਪਾਸੋਂ ਮੌਕਾ ਵਾਰਦਾਤ ਸਮੇਂ ਵਰਤੇ ਹਥਿਆਰ 38 ਬੋਰ ਪਿਸਤੌਲ, 32 ਬੋਰ ਪਿਸਤੋਲ਼, 4 ਜਿੰਦਾ ਰੌਂਦ ਅਤੇ ਮੋਟਰਸਾਈਕਲ ਨੰਬਰ P2-13-V5-1185 ਮਾਰਕਾ ਪਲਸਰ ਰੰਗ ਕਾਲਾ ਬ੍ਰਾਮਦ ਕੀਤੇ ਗਏ। ਦੋਸੀਆਨ ਵੱਲੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਹਨਾਂ ਉੱਪਰ ਪਹਿਲਾਂ ਵੀ ਵੱਖ-ਵੱਖ ਥਾਣਿਆ ਵਿੱਚ ਹੀਨੀਅਸ ਕਰਾਇਮ ਦੇ ਮੁਕੱਦਮੇ ਦਰਜ ਹਨ, ਫਿਰ ਵੀ ਦੋਸੀਆਨ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ, ਜਿੰਨਾਂ ਦੀ ਪੁੱਛਗਿੱਛ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ