Wednesday, October 2, 2024
spot_img
spot_img
spot_img
spot_img
spot_img

ਅਕਾਲ ਤਖ਼ਤ ਦੇ ਜੱਥੇਦਾਰ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ਫੈਸਲਾ ਸੁਣਾਉਣ ਨਾਲ ਵਲੂੰਧਰੇ ਹਿਰਦੇ ਸ਼ਾਂਤ ਹੋ ਸਕਣਗੇ: ਰਵੀਇੰਦਰ ਸਿੰਘ

ਯੈੱਸ ਪੰਜਾਬ
ਚੰਡੀਗੜ੍ਹ, 20 ਜੁਲਾਈ, 2024

ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਸੁਖਬੀਰ ਸਿੰਘ ਬਾਦਲ ਵਿਰੁੱਧ ਪੁੱਜੀ ਸ਼ਿਕਾਇਤ ਦਾ ਨਿਪਟਾਰਾ ਕਰਨ ਤਾਂ ਜੋ ਸਿੱਖੀ ਦੇ ਵਲੂੰਧਰੇ ਹਿਰਦੇ ਸ਼ਾਂਤ ਹੋ ਸਕਣ। ਸਾਬਕਾ ਸਪੀਕਰ ਨੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀਦਲ ਨੂੰ ਵੀ ਕਿਹਾ ਕਿ ਉਹ ਜਿਦ ਦੀ ਥਾਂ ਪ੍ਰਧਾਨਗੀ ਛੱਡਣ ਦਾ ਐਲਾਨ ਕਰ ਦੇਣ ਤਾਂ ਜੋ ਸਿੱਖ ਕੌਮ ਆਪਣਾ ਆਗੂ ਚੁਣ ਸਕਣ।

ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਦੋਸ਼ ਲਾਇਆ ਕਿ ਸਿੱਖ ਕੌਮ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਅਕਾਲੀਦਲ ਦਾ ਸਭ ਤੋਂ ਜਿਆਦਾ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ ਹੈ।

ਸਿੱਖ ਕੌਮ ਬਾਦਲਾਂ ਦੇ ਵੰਸ਼ ਵਾਦ ਨੂੰ ਕਦੇ ਮੁਆਫ ਨਹੀਂ ਕਰੇਗੀ।ਸਾਬਕਾ ਸਪੀਕਰ ਮੁਤਾਬਕ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਨੂੰ ਸਿਆਸਤ ਦਾ ਭਰਿਆ ਮੇਲਾ ਖੁਦ ਹੀ ਛੱਡ ਦੇਣਾ ਚਾਹੀਦਾ ਸੀ ਪਰ ਉਹ ਸਤਾ ਮੋਹ ਨਾਲ ਫੈਵੀਕੋਲ ਵਾਂਗ ਜੁੜੇ ਰਹੇ ਜੋ ਹੁਣ ਵੀ ਪ੍ਰਧਾਨਗੀ ਛੱਡ ਨਹੀ ਰਹੇ ਤੇ ਲੋਕ ਪਸੰਦ ਨਹੀ ਕਰ ਰਹੇ।

ਸਿਆਸੀ ਹਾਲਾਤ ਦੀ ਤਸਵੀਰ ਸਪੱਸ਼ਟ ਕਰਦਿਆਂ ਰਵੀਇੰਦਰ ਸਿੰਘ ਅਤੀਤ ਦੇ ਹਵਾਲੇ ਨਾਲ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ 1956 ਚ ਐਮਐਲਏ ਬਣੇ 1970 ਚ ਮੁੱਖ ਮੰਤਰੀ ਅਤੇ 1996 ਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਬਾਅਦ ਪਾਰਟੀ ਤੇ ਅਜਿਹਾ ਕਬਜਾ ਕੀਤਾ ਕਿ ਊਨਾ ਸਿੱਖ ਸੰਗਠਨਾ ਨੂੰ ਡਿਕਟੇਟਰਸ਼ਿਪ ਵਾਂਗ ਚਲਾਇਆ ਤੇ ਉਨਾ ਦਾ ਫਰਜੰਦ ਸੁਖਬੀਰ ਸਿੰਘ ਬਾਦਲ ਵੀ ਉਸ ਹੀ ਰਸਤੇ ਤੇ ਚੱਲ ਰਿਹਾ ਹੈ ਜਿਸ ਦੀ ਅਗਵਾਈ ਹੇਠ ਪਾਰਟੀ ਨੂੰ ਲੋਕ ਸਭਾ, ਵਿਧਾਨ ਸਭਾ ਚੋਣ ਚ ਨਮੋਸ਼ੀਜਕ ਹਾਰ ਦਾ ਸਾਹਮਣਾਠ ਕਰਨਾ ਪਿਆ।

ਬਾਦਲ ਪਰਿਵਾਰ ਦੀ ਸਾਂਝ ਭਾਜਪਾ ਨਾਲ ਬੜਾ ਲੰਬਾ ਸਮਾਂ ਰਹੀ ਪਰ ਉਹ ਪੰਜਾਬ ਦੇ ਕੌਮੀ ਪੰਥਕ ਮਸਲੇ ਸੁਲਝਾਉਣ ਦੀ ਥਾਂ ਪਰਿਵਾਰ ਵਾਦ ਦਾ ਪਾਲਣ ਪੋਸ਼ਣ ਕਰਨ ਤੱਕ ਹੀ ਸੀਮਿਤ ਰਹੇ, ਇੰਨਾ ਪੰਜਾਬ, ਸਿੱਖ ਕੌਮ, ਸੂਬੇ ਦੀ ਅਰਥ ਵਿਵਸਥਾ, ਪੰਥਕ ਸਿਆਸਤ, ਧਾਰਮਿਕ ਮਸਲੇ, ਸਮਾਜਿਕ ਮਾਮਲੇ ਸੁਧਾਰਨ ਵੱਲ ਕੋਈ ਵਿਸ਼ੇਸ਼ਤਾ ਨਹੀ ਵਿਖਾਈ ਜਿਸ ਦੋ ਸਿਟੇ ਵਜੋਂ ਦੇਸ਼ ਦਾ ਖੁਸ਼ਹਾਲ ਸੂਬਾ ਬਰਬਾਦ ਹੋ ਗਿਆ। ਹੁਣ ਬਾਦਲ ਪਰਿਵਾਰ ਤੋਂ ਖਹਿੜਾ ਛੁਡਾਉਣ ਦਾ ਅਹਿਮ ਮੌਕਾ ਹੈ। ਉਨਾ ਅਕਾਲੀ ਵਰਕਰ ਨੂੰ ਅਪੀਲ ਕੀਤੀ ਕਿ ਉਹ ਬਾਦਲਾਂ ਖਿਲਾਫ ਅਗੇ ਆਊਣ ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ