Wednesday, October 2, 2024
spot_img
spot_img
spot_img
spot_img
spot_img

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਸਾਂਝੀ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

ਯੈੱਸ ਪੰਜਾਬ
ਬਠਿੰਡਾ, 18 ਜੁਲਾਈ, 2024

ਸਟੇਟ ਬੈਂਕ ਆਫ਼ ਇੰਡੀਆ (ਐਸ.ਬੀ.ਆਈ.) ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.) ਨੇ “ਇਕ ਪੇੜ ਮਾਂ ਕੇ ਨਾਮ ” ਪਹਿਲਕਦਮੀ ਦੇ ਤਹਿਤ ਮਹੱਤਵਪੂਰਨ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਇਹ ਕੋਸ਼ਿਸ਼ ਐਸ.ਬੀ.ਆਈ. ਦੀਆਂ ਪੈਨ ਇੰਡੀਆ ਸੀ.ਐਸ.ਆਰ. ਗਤੀਵਿਧੀਆਂ ਨਾਲ ਜੁੜੀ ਹੋਈ ਹੈ।

ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਗੁਰਿੰਦਰ ਪਾਲ ਸਿੰਘ ਬਰਾੜ ਅਤੇ ਐਸ.ਬੀ.ਆਈ. ਪ੍ਰਬੰਧਕੀ ਦਫ਼ਤਰ ਬਠਿੰਡਾ ਦੇ ਡੀ.ਜੀ.ਐਮ. ਸ੍ਰੀ ਅਭਿਸ਼ੇਕ ਸ਼ਰਮਾ ਨੇ ਯੂਨੀਵਰਸਿਟੀ ਕੈਂਪਸ ਵਿੱਚ ਵੰਨ-ਸੁਵੰਨੇ ਸੈਂਕੜੇ ਰੁੱਖ ਅਤੇ ਪੌਦੇ ਲਗਾਉਣ ਦੇ ਉਦੇਸ਼ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।

ਇਸ ਮੁਹਿੰਮ ਦੀ ਅਗਵਾਈ ਬਾਗਬਾਨੀ ਇੰਚਾਰਜ ਪ੍ਰਿਤਪਾਲ ਸਿੰਘ ਔਲਖ ਅਤੇ ਮੁੱਖ ਮਾਲੀ ਸ਼ਿਵ ਪ੍ਰਸ਼ਾਦ ਨੇ ਆਪਣੀ ਸਮਰਪਿਤ ਟੀਮ ਦੇ ਮੈਂਬਰਾਂ ਨਾਲ ਕੀਤੀ।

ਐਸ.ਬੀ.ਆਈ. ਦੇ ਸੀਨੀਅਰ ਅਧਿਕਾਰੀ ਸੀ.ਐਮ.ਐਚ.ਆਰ ਐਸ.ਬੀ.ਆਈ, ਸ਼੍ਰੀ ਮਨਜੀਤ ਸਿੰਘ, ਡਿਪਟੀ ਮੈਨੇਜਰ, ਸ਼੍ਰੀ ਦਯਾ ਰਾਮ ਅਤੇ ਮੈਨੇਜਰ ਐਸ.ਬੀ.ਆਈ, ਸ਼੍ਰੀ ਰਾਜਵਿੰਦਰ ਭਾਰਦਵਾਜ ਵੀ ਇਸ ਮੌਕੇ ਮੌਜੂਦ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ