- Advertisement -
ਅੱਜ-ਨਾਮਾ
ਲੱਗੀਆਂ ਬਣਨ ਪੰਜਾਬ ਵਿੱਚ ਧਿਰਾਂ ਦੋ ਹੀ,
ਕੇਂਦਰ ਵਿਰੋਧੀ ਜਾਂ ਕੇਂਦਰ ਦੇ ਨਾਲ ਮੀਆਂ।
ਚੱਲਦੀ ਜਿੱਦਾਂ ਪਈ ਮੋਦੀ ਸਰਕਾਰ ਲੱਗਦੀ,
ਮੁਆਫਕ ਆਵੇ ਨਹੀਂ ਲੋਕਾਂ ਨੂੰ ਹਾਲ ਮੀਆਂ।
ਕਿਸਾਨੀ ਬਾਰੇ ਵੀ ਫੈਸਲਾ ਬਹੁਤ ਚੁਭਿਆ,
ਲੱਗਦੀ ਗੁੱਝੀ ਹੈ ਚੱਲੀ ਗਈ ਚਾਲ ਮੀਆਂ।
ਭਾਜਪਾ ਬਾਰੇ ਪੰਜਾਬ ਵਿੱਚ ਕੌੜ ਵਧ ਗਈ,
ਫਸ ਗਏ ਉਹਦੇ ਨੇ ਭਾਈ-ਭਿਆਲ ਮੀਆਂ।
ਅਕਾਲੀ ਕਹਿੰਦੇ ਕਿ ਫੈਸਲਾ ਠੀਕ ਹੈ ਨਹੀਂ,
ਬੁਰਾ ਸੁਖਬੀਰ ਨੂੰ ਅਜੇ ਤੱਕ ਜਾਪਦਾ ਨਹੀਂ।
ਮਜਬੂਰੀ ਆਪ ਨਹੀਂ ਬੋਲ ਕੇ ਦੱਸ ਸਕਦਾ,
ਵੱਖ ਫਿਰ ਮੋਦੀ ਤੋਂ ਰਾਗ ਅਲਾਪਦਾ ਨਹੀਂ।
-ਤੀਸ ਮਾਰ ਖਾਂ
27 ਜੂਨ, 2020 –
ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/
- Advertisement -