Tuesday, October 1, 2024
spot_img
spot_img
spot_img
spot_img
spot_img

ਵਾਤਾਵਰਨ ਦੀ ਸੰਭਾਲ ਪ੍ਰਤੀ ਪੰਜਾਬ ਸਰਕਾਰ ਵਚਨਬੱਧ: ਬ੍ਰਮ ਸ਼ੰਕਰ ਜਿੰਪਾ

ਯੈੱਸ ਪੰਜਾਬ
ਹੁਸ਼ਿਆਰਪੁਰ, 14 ਜੁਲਾਈ, 2024

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਲਈ ਵਾਤਾਵਰਨ ਦੀ ਸੰਭਾਲ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਉਦੇਸ਼ ਨਾਲ ਜ਼ਮੀਨੀ ਪੱਧਰ ‘ਤੇ ਕਦਮ ਚੁੱਕੇ ਜਾ ਰਹੇ ਹਨ। ਇਹ ਪ੍ਰੋਗਰਾਵਾ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਬੱਸੀ ਜਾਨਾ ਜੰਗਲਾਤ ਰੈਸਟ ਹਾਊਸ ਨੇੜੇ ਜੰਗਲਾਤ ਵਿਭਾਗ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ) ਦੇ ਸਹਿਯੋਗ ਨਾਲ ਨਾਨਕ ਬਗੀਚੀ ਪ੍ਰੋਜੈਕਟ ਤਹਿਤ ਪੌਦੇ ਲਗਾਉਣ ਮੌਕੇ ਪ੍ਰਗਟ ਕੀਤੇ।

ਇਸ ਦੌਰਾਨ 500 ਪੌਦੇ ਲਗਾਏ ਗਏ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਵਣਪਾਲ ਉੱਤਰੀ ਸਰਕਲ ਹੁਸ਼ਿਆਰਪੁਰ ਡਾ. ਸੰਜੀਵ ਕੁਮਾਰ ਤਿਵਾੜੀ, ਡੀ.ਐਫ.ਓ ਨਲਿਨ ਯਾਦਵ, ਆਈ.ਐਮ.ਏ ਦੇ ਸੂਬਾ ਪ੍ਰਧਾਨ ਡਾ. ਸੁਨੀਲ ਕਤਿਆਲ, ਸੂਬਾ ਸਕੱਤਰ ਡਾ. ਬੀ.ਐਸ ਜੌਹਲ, ਵਿੱਤ ਸਕੱਤਰ ਡਾ. ਆਰ.ਐਸ ਬੱਲ, ਆਈ.ਐਮ.ਏ ਦੇ ਜ਼ਿਲ੍ਹਾ ਪ੍ਰਧਾਨ ਡਾ. ਬਲਵਿੰਦਰਜੀਤ ਸਿੰਘ, ਸਕੱਤਰ ਡਾ. ਸੰਦੀਪ ਸਿੰਘ, ਵਿੱਤ ਸਕੱਤਰ ਡਾ. ਅਮਿਤ ਗੁਪਤਾ ਅਤੇ ਰਾਜ ਅਤੇ ਸਥਾਨਕ ਆਈ.ਐਮ.ਏ ਇਕਾਈ ਦੇ ਡਾਕਟਰ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਨਾਨਕ ਬਗੀਚੀਆਂ ਵਾਤਾਵਰਨ ਦੀ ਸ਼ੁੱਧਤਾ ਵਿਚ ਅਹਿਮ ਰੋਲ ਨਿਭਾਅ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਮੁਹਿੰਮ ਦੇ ਤਹਿਤ ਆਪਣੇ ਜੀਵਨ ਵਿਚ ਪੌਦੇ ਲਗਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ, ਤਾਂ ਹੀ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਵਾਤਾਵਰਨ ਦਾ ਸੰਤੁਲਨ ਬਹੁਤ ਵਿਗੜਦਾ ਜਾ ਰਿਹਾ ਹੈ, ਜਿਸ ਲਈ ਠੋਸ ਇੰਤਜਾਮ ਦੀ ਲੋੜ ਹੈ, ਜਿਸ ਵਿਚ ਸਭ ਤੋਂ ਪਹਿਲਾਂ ਪੌਦੇ ਲਗਾਉਣਾ ਹੀ ਆਉਂਦਾ ਹੈ, ਕਿਉਂਕਿ ਪੌਦੇ ਆਕਸੀਜਨ ਦਿੰਦੇ ਹਨ, ਉਸ ਨਾਲ ਵਾਤਾਵਰਨ ਸੰਤੁਲਿਤ ਰਹਿੰਦਾ ਹੈ।

ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਨੁੰ ਹਰਿਆ-ਭਰਿਆ ਅਤੇ ਵਿਕਸਿਤ ਸੂਬਾ ਬਣਾਉਣਾ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਜ਼ਨ ਹੈ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਦੇ ਨਾਲ ਇਨ੍ਹਾਂ ਦੀ ਸਾਂਭ-ਸੰਭਾਲ ਕਰਨਾ ਵੀ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਸਵੱਛ ਅਤੇ ਸੰਤੁਲਿਤ ਬਣਾਈ ਰੱਖਣ ਲਈ ਪੌਦੇ ਲਗਾਉਣ ਦਾ ਵਿਸ਼ੇਸ਼ ਮਹੱਤਵ ਹੈ, ਇਸ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਨ ਦੀ ਸੰਭਾਲ ਪ੍ਰਤੀ ਆਪਣੀ ਜ਼ਿੰਮੇਵਾਰੀ ਵੀ ਨਿਭਾਉਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਪੌਦੇ ਸਾਡੀ ਲਾਈਫ ਲਾਈਨ ਹੈ ਅਤੇ ਇਨ੍ਹਾਂ ਬਿਨ੍ਹਾਂ ਮਾਨਵ ਜੀਵਨ ਸੰਭਵ ਨਹੀਂ ਹੈ। ਇਸ ਮੌਕੇ ਡਾ. ਰਜਿੰਦਰ ਸ਼ਰਮਾ, ਰੇਂਜ ਅਫ਼ਸਰ ਤਜਿੰਦਰ ਸਿੰਘ, ਵਰਿੰਦਰ ਵੈਦ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ