Tuesday, October 1, 2024
spot_img
spot_img
spot_img
spot_img
spot_img

ਆਸ ਹੈ ਕਿ ਇੰਗਲੈਂਡ ਦੇ 11 ਸਿੱਖ ਸੰਸਦ ਮੈਂਬਰ ਪੰਜਾਬ ਅਤੇ ਪੰਥ ਦੀ ਆਵਾਜ਼ ਵੀ ਬੁਲੰਦ ਕਰਨਗੇ: ਕਰਨੈਲ ਸਿੰਘ ਪੀਰਮੁਹੰਮਦ

ਯੈੱਸ ਪੰਜਾਬ
ਅੰਮ੍ਰਿਤਸਰ, 11 ਜੁਲਾਈ, 2024

ਸ੍ਰੌਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਇੰਗਲੈਂਡ ਦੇ ਹਾਊਸ ਆਫ ਕਾਮਨਜ਼ ਲਈ ਚੁਣੇ ਗਏ ਸਾਰੇ 11 ਸਿੱਖ ਸੰਸਦ ਮੈਂਬਰਾਂ ਨੂੰ ਹਾਰਦਿਕ ਵਧਾਈ ਦਿੰਦਿਆ ਆਸ ਪ੍ਰਗਟਾਈ ਹੈ ਕਿ ਆਉਣ ਵਾਲੇ ਸਮੇ ਵਿੱਚ ਇਹ ਸਾਰੇ ਪਾਰਲੀਮੈਂਟ ਆਪਣੀ ਲੀਡਰਸ਼ਿਪ ਦਾ ਚੰਗਾ ਪ੍ਰਦਰਸ਼ਨ ਕਰਦੇ ਹੋਏ ਖਾਲਸਾ ਪੰਥ ਪੰਜਾਬੀਆ ਦੇ ਲਈ ਵੀ ਅਵਾਜ ਬੁਲੰਦ ਕਰਨਗੇ।

ਇਥੇ ਵਰਨਣਯੋਗ ਹੈ ਕਿ ਅਕਾਲੀ ਆਗੂ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਆਪਣੀ ਇੰਗਲੈਂਡ ਫੇਰੀ ਦੌਰਾਨ ਵੀ ਬਹੁਤ ਸਾਰੇ ਸੰਸਦ ਮੈਬਰਾ ਦੇ ਹੱਕ ਵਿੱਚ ਅਲੱਗ ਅਲੱਗ ਅਲੱਗ ਹਲਕਿਆ ਵਿੱਚ ਖੁਦ ਜਾਕੇ ਪ੍ਰਚਾਰ ਕੀਤਾ ਸੀ ਉਹਨਾਂ ਸ੍ ਤਨਮਨਜੀਤ ਸਿੰਘ ਢੇਸੀ, ਪ੍ਰੀਤ ਕੌਰ ਗਿੱਲ, ਗੁਰਿੰਦਰ ਸਿੰਘ ਜੋਸਨ, ਜੱਸ ਅਟਵਾਲ, ਵਰਿੰਦਰ ਸਿੰਘ ਜੱਸ , ਭਗਤ ਸਿੰਘ ਸ਼ੰਕਰ, ਡਾਕਟਰ ਜੀਵਨ ਸੰਦੜ, ਸਤਵੀਰ ਕੌਰ, ਹਰਪ੍ਰੀਤ ਕੌਰ ਉੱਪਲ, ਕੀਰਥ ਕੌਰ ਆਹਲੂਵਾਲੀਆ ਤੇ ਸੋਨੀਆ ਕੌਰ ਨੂੰ ਵਧਾਈ ਦਿੰਦਿਆ ਕਿਹਾ ਕਿ , ਤੁਸੀਂ ਸਾਰਿਆਂ ਨੇ ਦੁਨੀਆ ਭਰ ਵਿੱਚ ਸਿੱਖ ਕੌਮ ਦਾ ਮਾਣ ਵਧਾਇਆ ਹੈ।

ਮੈਂ ਨਿੱਜੀ ਤੌਰ ‘ਤੇ ਮਹਿਸੂਸ ਕਰਦਾ ਹਾਂ ਕਿ ਸਾਡੇ ਘੱਟ-ਗਿਣਤੀ ਭਾਈਚਾਰੇ ਲਈ ਬਦਲਾਅ ਆ ਰਿਹਾ ਹੈ ਅਤੇ ਉਮੀਦ ਹੈ ਕਿ ਇਹ ਦੁਨੀਆ ਭਰ ਵਿੱਚ ਸਾਡੇ ਨਾਲ ਹੁੰਦੇ ਨਸਲੀ ਵਿਤਕਰੇ ਦਾ ਅੰਤ ਕਰੇਗਾ।

ਉਹਨਾਂ ਕਾਮਨਾ ਕੀਤੀ ਕਿ ਵਾਹਿਗੁਰੂ ਤੁਹਾਨੂੰ ਆਪਣੀਆਂ ਨਵੀਆਂ ਜਿੰਮੇਵਾਰੀਆਂ ਨਿਭਾਉਣ ਲਈ ਬਲ ਬਖਸ਼ਣਗੇ। ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਦੁਨੀਆ ਭਰ ਵਿੱਚ ਸਿੱਖ ਕੌਮ ਤੇ ਪੰਜਾਬੀ ਹਰੇਕ ਖੇਤਰ ਵਿੱਚ ਅੱਗੇ ਵੱਧ ਰਹੇ ਹਨ। ਉਹਨਾਂ ਕਿਹਾ ਕਿ ਪੰਥ ਅਤੇ ਪੰਜਾਬ ਦੀ ਤਰੱਕੀ ਦਾ ਮੁੱਖ ਕਾਰਣ ਹੈ ਕਿ ਅਸੀ ਸਰਬੱਤ ਦਾ ਭਲਾ ਮੰਗਦੇ ਹਾ। ਇਸ ਤੋ ਪਹਿਲਾ ਸ੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਸੋਸਲਮੀਡੀਆ ਤੇ ਪੋਸਟ ਪਾਕੇ ਸਾਰੇ ਜਿੱਤੇ ਸੰਸਦ ਮੈਬਰਾ ਨੂੰ ਵਧਾਈ ਦਿੱਤੀ ਸੀ

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ