- Advertisement -
ਅੱਜ-ਨਾਮਾ
ਇਲੈਕਸ਼ਨ ਬਾਂਡ ਦਾ ਗਿਆ ਹੈ ਪੈ ਰੱਫੜ,
ਇਸ ਦੀ ਮਾਰ ਦੇ ਹੇਠ ਕਈ ਆਏ ਬੇਲੀ।
ਲੁਕਾਏ ਚਿਰਾਂ ਦੇ ਜਿਹੜੇ ਕਈ ਭੇਦ ਭਾਰੇ,
ਅੱਗੋਂ ਲੱਗਦੇ ਨਹੀਂ ਰਹਿਣ ਲੁਕਾਏ ਬੇਲੀ।
ਰਫਤਾਰ ਕੋਰਟ ਸੁਪਰੀਮ ਵੀ ਫੜੀ ਪੂਰੀ,
ਹਾਲ ਦੀ ਘੜੀ ਬਰੇਕ ਨਹੀਂ ਲਾਏ ਬੇਲੀ।
ਚੋਰਾਂ ਵਾਂਗਰ ਕੁਝ ਜਿਨ੍ਹਾਂ ਵੀ ਲਿਆ ਦਿੱਤਾ,
ਕਾਲੀ ਕਮਾਈ ਨਾਲ ਕੰਮ ਕਰਵਾਏ ਬੇਲੀ।
ਵਕਤ ਚੋਣਾਂ ਦਾ, ਦਿੱਸਿਆ ਅਸਲ ਚਿਹਰਾ,
ਆਏ ਪਏ ਬਾਹਰ ਆ ਪਾਪ ਕਮਾਏ ਬੇਲੀ।
ਆਉਂਦੀ ਸ਼ਰਮ ਨਾ ਹਾਲੇ ਵੀ ਆਗੂਆਂ ਨੂੰ,
ਏਦਾਂ ਦੇ ਕੁਦਰਤ ਕਿਰਦਾਰ ਬਣਾਏ ਬੇਲੀ।
-ਤੀਸ ਮਾਰ ਖਾਂ
ਮਾਰਚ 19, 2024
- Advertisement -