spot_img
Monday, June 17, 2024

ਵਾਹਿਗੁਰੂ

spot_img
spot_img

Punjab ਵਿੱਚ Congress ਆਗੂ ਦਾ ਗੋਲੀਆਂ ਮਾਰ ਕੇ ਕਤਲ, Gangster Arsh Dalla ਨੇ ਲਈ ਜ਼ਿੰਮੇਵਾਰੀ

- Advertisement -

ਮ੍ਰਿਤਕ ਬਲਜਿੰਦਰ ਸਿੰਘ ਬੱਲੀ ਆਪਣੇ ਪਿੰਡ ਦਾ ਸਰਪੰਚ ਅਤੇ ਨੰਬਰਦਾਰ ਸੀ, ਬਲਾਕ ਅਜੀਤਵਾਲ ਕਾਂਗਰਸ ਦਾ ਪ੍ਰਧਾਨ ਸੀ

ਯੈੱਸ ਪੰਜਾਬ
ਮੋਗਾ, 18 ਸਤੰਬਰ, 2023:
ਪੰਜਾਬ ਵਿੱਚ ਸੋਮਵਾਰ ਨੂੰ ਕਾਂਗਰਸ ਪਾਰਟੀ ਦੇ ਇੱਕ ਬਲਾਕ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਬਾਅਦ ਵਿੱਚ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਕੈਨੇਡਾ ਬੈਠੇ ਗੈਂਗਸਟਰ ਅਰਸ਼ ਡਾਲਾ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ।

ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਬੱਲੀ ਵਜੋਂ ਹੋਈ ਹੈ ਜੋ ਮੋਗਾ ਦੇ ਪਿੰਡ ਡਾਲਾ ਦਾ ਸਰਪੰਚ, ਆਪਣੇ ਪਿੰਡ ਦਾ ਨੰਬਰਦਾਰ ਅਤੇ ਕਾਂਗਰਸ ਦੇ ਬਲਾਕ ਅਜੀਤਵਾਲ ਦਾ ਪ੍ਰਧਾਨ ਸੀ। ਅਰਸ਼ ਡਾਲਾ ਨੇ ਵੀ ਆਪਣੇ ਆਪ ਨੂੰ ਇਸੇ ਪਿੰਡ ਨਾਲ ਸੰਬੰਧਤ ਦੱਸਿਆ ਹੈ।

ਬਲਜਿੰਦਰ ਸਿੰਘ ਨੂੰ ਉਸਦੇ ਘਰ ਦੇ ਅੰਦਰ ਵੜ ਕੇ ਗੋਲੀਆਂ ਮਾਰੀਆਂ ਗਈਆਂ। ਦੋ ਹਮਲਾਵਰ ਇੱਕ ਬਾਈਕ ’ਤੇ ਸਵਾਰ ਹੋ ਕੇ ਆਏ ਸਨ ਅਤੇ ਪਿੰਡਾਂ ਦੇ ਆਮ ਘਰਾਂ ਵਾਂਗ ਘਰ ਦਾ ਗੇਟ ਖੁਲ੍ਹਾ ਸੀ ਅਤੇ ਬਲਜਿੰਦਰ ਸਿੰਘ ਜਿਵੇਂ ਹੀ ਬਾਹਰ ਵੱਲ ਨੂੰ ਤੁਰਿਆ ਤਾਂ ਇੱਕ ਹਮਲਾਵਰ ਨੇ ਸਾਹਮਣਿਉਂ ਆ ਕੇ ਗੋਾਂ ਮਾਰੀਆਂ ਅਤੇ ਵਾਪਸ ਬਾਈਕ ’ਤੇ ਉਡੀਕ ਕਰਦੇ ਆਪਣੇ ਸਾਥੀ ਵੱਲ ਭੱਜਿਆ ਜਿਸ ਮਗਰੋਂ ਦੋਵੇਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ। ਬਲਜਿੰਦਰ ਸਿੰਘ ਨੂੰ ਦੋ ਗੋਲੀਆਂ ਲੱਗੀਆਂ।

ਘਟਨਾ ਘਰ ਅੰਦਰ ਲੱਗੇ ਸੀ.ਸੀ.ਟੀ.ਵੀ.ਵਿੱਚ ਕੈਦ ਹੋ ਗਈ ਜਿਸ ਵਿੱਚ ਹਮਲਾਵਰ ਬਾਹਰੋਂ ਆ ਕੇ ਬਲਜਿੰਦਰ ਸਿੰਘ ’ਤੇ ਗੋਲੀ ਚਲਾਉਂਦਾ ਨਜ਼ਰ ਆਉਂਦਾ ਹੈ ਅਤੇ ਗੋਲੀ ਮਾਰਣ ਉਪਰੰਤ ਬਾਹਰ ਵੱਲ ਨੂੰ ਨੱਸ ਜਾਂਦਾ ਹੈ।

ਗੋਲੀ ਲੱਗਣ ’ਤੇ ਬਲਜਿੰਦਰ ਸਿੰਘ ਇੱਕ ਵਾਰ ਡਿੱਗਦਾ ਹੈ, ਫ਼ਿਰ ਉੱਠਦਾ ਹੈ ਅਤੇ ਫ਼ਿਰ ਡਿੱਗ ਪੈਂਦਾ ਹੈ। ਇੰਨੇ ਚਿਰ ਵਿੱਚ ਹੀ ਪਰਿਵਾਰ ਦੇ ਦੂਜੇ ਮੈਂਬਰ ਬਲਜਿੰਦਰ ਸਿੰਘ ਕੋਲ ਪੁੱਜਦੇ ਹਨ।

ਬਲਜਿੰਦਰ ਸਿੰਘ ਨੂੰ ਮੋਗਾ ਦੇ ਮੈਡੀਸਿਟੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।

ਸੂਚਨਾ ਮਿਲਣ ’ਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਵਾਰਦਾਤ ਬਾਰੇ ਜਾਣਕਾਰੀ ਲਈ। ਇਸ ਸੰਬੰਧੀ ਕੇਸ ਦਰਜ ਕਰ ਲਿਆ ਗਿਆ ਹੈ।

ਦੇਰ ਸ਼ਾਮ ਇੱਕ ਫ਼ੇਸਬੁੱਕ ਪੋਸਟ ਰਾਹੀਂ ਕੈਨੇਡਾ ਬੈਠੇ ਗੈਂਗਸਟਰ ਅਰਸ਼ ਡਾਲਾ ਨੇ ਇਸ ਮਾਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਵੇਰਵੇ ਸਹਿਤ ਨੋਟ ਲਿਖ਼ਿਆ ਹੈ। ‘ਯੈੱਸ ਪੰਜਾਬ’ ਇਸ ਫ਼ੇਸਬੁੱਕ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਇਹ ਫ਼ੇਸਬੁੱਕ ਪੋਸਟ ਹੇਠ ਅਨੁਸਾਰ ਹੈ:

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ
ਅੱਜ ਜੋ ਪਿੰਡ ਡਾਲੇ ਵਿੱਚ ਬੱਲੀ ਸਰਪੰਚ ਦਾ ਕਤਲ ਹੋਇਆ ਉਹ ਮੈਂ ਕਰਵਾਇਆ ਕਿਉਂਕਿ ਮੈਨੂੰ ਇਸ ਰਾਹ ਤੇ ਤੋਰਨ ਵਾਲੀ ਮੇਰੇ ਪਿੰਡ ਦੀ ਹੀ ਸਿਆਸਤ ਸੀ ਇਸ ਬੰਦੇ ਨੇ ਮੇਰੀ ਮਾਂ ਨੂੰ ਇੱਕ ਹਫ਼ਤਾ CA ਸਟਾਫ ਵਿੱਚ ਰਖਵਾਇਆ ਮੇਰੇ ਯਾਰਾਂ ਦੋਸਤਾਂ ਨੂੰ ਪੁਲਸ ਨੂੰ ਫੜਵਾਇਆ ਇਸਨੇ ਪੁਲਸ ਦਾ ਸਾਥ ਦੇ ਕੇ ਮੇਰੇ ਘਰ ਵਿੱਚੋਂ ਕੌਲੀਆ ਚਮਚੇ ਨਹੀਂ ਛੱਡੇ ਤੇ ਮੇਰੇ ਘਰ ਦੇ ਅੰਦਰ ਭਨ ਤੋੜ ਕਰਵਾਈ ਤੇ ਮੇਰੇ ਘਰ ਦਾ ਸਾਰਾ ਸਮਾਨ ਘਰ ਖੜ ਕੇ ਪੁਲਸ ਨੂੰ ਚੁਕਵਾਇਆ ਤੇ ਆਵਦੀ ਅਫ਼ਸਰ ਸ਼ਾਹੀ ਚ ਪਉਂਚ ਬਣਾਉਣ ਖਾਤਰ ਮੇਰਾ ਸਾਰਾ ਘਰ ਖਰਾਬ ਕਰਤਾ ਤੇ ਮੈਨੂੰ ਇਸ ਰਾਹ ਤੇ ਤੁਰਨ ਲਈ ਮਜਬੂਰ ਕਰ ਦਿੱਤਾ ਉਨਾਂ ਮੇਰਾ ਜ਼ਿੰਦਗੀ ਜਿਊਣ ਦਾ ਮਕਸਦ ਨਹੀਂ ਸੀ ਜਿੰਨਾ ਇਸਨੂੰ ਮਾਰਨ ਦਾ ਸੀ ਮਾਰਨ ਨੂੰ ਅਸੀਂ ਇਸਦਾ ਜਵਾਕ ਵੀ ਘਰ ਵਿਚ ਮਾਰ ਸਕਦੇ ਸੀ ਪਰ ਓਸ ਜਵਾਕ ਦਾ ਕੋਈ ਕਸੂਰ ਨਹੀਂ ਸੀ ਅੱਜ ਮੇਰੇ ਮਨ ਨੂੰ ਤਸੱਲੀ ਮਿੱਲ ਗਈ ਇਸਨੂੰ ਮਾਰ ਕੇ ਇਸਨੇ ਸਾਨੂੰ ਮਜਬੂਰ ਏਨਾ ਕਰਤਾ ਦੀ ਸਾਨੂੰ ਮਾਰਨਾ ਪਿਆ ਇਸਨੇ ਆਵਦੀ ਸਿਆਸਤ ਲਈ ਇਹ ਸਭ ਕੁਝ ਕਰਿਆ ਸੀ ਜਿਹੜਾ ਇਸ ਨਾਲ ਬਾਹਲੀ ਹਮਦਰਦੀ ਰੱਖਦਾ ਉਹ ਵੀ ਸਾਨੂੰ ਦੱਸ ਦੇਣ ਉਸਦਾ ਵੀ ਘਰ ਦੂਰ ਨਹੀਂ
ਮੈ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਸਾਡਾ ਕਿਸੇ ਵੀ ਗਰੁੱਪ ਨਾਲ ਕੋਈ ਸਬੰਧ ਨਹੀਂ ਹੈ ਸਾਡੇ ਚਾਰ ਭਰਾ ਜਿਹੜੇ ਸਾਡੇ ਨਾਲ ਸਹੀ ਚਲਦੇ ਨੇ ਬੱਸ ਉਹ ਚਲ ਰਹੇ ਨੇ ਤੇ ਓਹੀ ਸਾਡਾ ਭਰਾ ਹੈ ਜੌ ਸਾਡੇ ਨਾਲ ਸਹੀ ਚਲਦਾ ਹੈ ਸਾਨੂੰ ਤੀਜੇ ਬੰਦੇ ਨਾਲ ਕੋਈ ਮਤਲਬ ਨਹੀਂ

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਭਾਈ ਅਵਤਾਰ ਸਿੰਘ ਤੇ ਭਾਈ ਹਰਦੀਪ ਸਿੰਘ ਨਿੱਝਰ ਦੀ ਯਾਦ ’ਚ ਸਮਾਗਮ

ਯੈੱਸ ਪੰਜਾਬ ਅੰਮ੍ਰਿਤਸਰ, ਜੂਨ 15, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਭਾਈ ਅਵਤਾਰ ਸਿੰਘ ਖੰਡਾ ਅਤੇ ਭਾਈ ਹਰਦੀਪ ਸਿੰਘ ਨਿੱਝਰ ਦੀ ਯਾਦ ਵਿੱਚ ਸ੍ਰੀ...

ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ

ਯੈੱਸ ਪੰਜਾਬ ਅੰਮ੍ਰਿਤਸਰ, ਜੂਨ 15, 2024 ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ ਫ਼ੌਜਾਂ ਨਾਲ ਹੋਏ ਪਹਿਲੇ ਯੁੱਧ ਨੂੰ ਫ਼ਤਹਿ ਕਰਨ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ...

ਮਨੋਰੰਜਨ

‘ਤੇਰੀਆਂ ਮੇਰੀਆਂ ਹੇਰਾ ਫ਼ੇਰੀਆਂ’ – ਕਾਮੇਡੀ ਦੀ ਡਬਲ ਡੋਜ਼ ਲੈ ਕੇ ਆ ਰਹੀ ਇਹ ਫ਼ਿਲਮ 21 ਜੂਨ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ ਜੂਨ 15, 2024 ਗੁਰੂ ਕ੍ਰਿਪਾ ਐਂਡ ਲਿਟਲ ਏਂਜਲ ਪ੍ਰੋਡਕਸ਼ਨ ਨੇ ਅੱਜ ਮੋਹਾਲੀ ਵਿਖੇ ਆਪਣੀ ਆਉਣ ਵਾਲੀ ਫਿਲਮ "ਤੇਰੀਆ ਮੇਰੀਆ ਹੇਰਾ ਫੇਰੀਆ" ਲਈ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਨੂੰ ਮਾਣ ਨਾਲ ਪੇਸ਼ ਕੀਤਾ। ਇਸ ਈਵੈਂਟ ਨੂੰ...

ਪੰਜਾਬੀ ਅਦਾਕਾਰਾ ਹਸਨਪ੍ਰੀਤ ਕੌਰ ਨੇ ‘ਬ੍ਰਦਰਜ਼ ਡੇਅ’ ਮਨਾਉਂਦੇ ਹੋਏ ਭਰਾਵਾਂ ਲਈ ਸਾਂਝਾ ਕੀਤੇ ਕੁਝ ਖ਼ਾਸ ਪਲ

ਯੈੱਸ ਪੰਜਾਬ 24 ਮਈ, 2024 ਹਸਨਪ੍ਰੀਤ ਕੌਰ ਜੋ ਜ਼ੀ ਪੰਜਾਬੀ ਦੇ ਸ਼ੋਅ "ਦਿਲਾਂ ਦੇ ਰਿਸ਼ਤੇ" ਵਿੱਚ "ਕੀਰਤ" ਦੀ ਭੂਮਿਕਾ ਨਿਭਾ ਰਹੀ ਹੈ, ਨੇ ਬ੍ਰਦਰਜ਼ ਡੇਅ ਤੇ ਆਪਣੇ ਭਰਾਵਾਂ ਨਾਲ ਦਿਲੀ ਪਲਾਂ ਨੂੰ ਸਾਂਝਾ ਕਰਦੇ ਹਨ। "ਦਿਲਾਂ ਦੇ...

ਇੱਕ ਪਰਫੈਕਟ ਕੋਲੇਬੋਰੇਸ਼ਨ- ਮਿਕੀ ਅਰੋੜਾ ਤੇ ਹਰੀਕੇ ਨੇ ਆਪਣਾ ਨਵਾਂ ਗੀਤ “ਐਚਆਰ ਗਾਡੀ” ਕੀਤਾ ਰਿਲੀਜ਼

ਯੈੱਸ ਪੰਜਾਬ 23 ਮਈ, 2024 ਹਰਿਆਣੇ ਦੇ ਰੈਪ ਸੀਨ ਦੀ ਧੜਕਣ ਵਾਲੀ ਲੈਅ ਇੱਕ ਵਾਰ ਫਿਰ ਗੂੰਜਦੀ ਹੈ ਜਦੋਂ ਮਿਕੀ ਅਰੋੜਾ, ਗੀਤਕਾਰੀ ਦੀ ਕਲਾ ਦੇ ਉਸਤਾਦ, ਨੇ ਆਪਣੇ ਨਵੀਨਤਮ ਸੋਨਿਕ ਮਾਸਟਰਪੀਸ, "ਐਚਆਰ ਗਾਡੀ" ਨੂੰ ਗੁਪਤ ਭੂਮੀਗਤ...

ਸੋਸ਼ਲ ਮੀਡੀਆ

223,023FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...