ਅੱਜ-ਨਾਮਾ
ਕਾਰੋਬਾਰ ਦਾ ਗਿਆ ਈ ਬਦਲ ਸਿਸਟਮ,
ਸਾਰਿਆਂ ਕੰਮਾਂ ਨੂੰ ਸੌਖ ਕੁਝ ਹੋਈ ਬੇਲੀ।
ਪਾਉਣਾ ਪੈਂਦਾ ਨਹੀਂ ਜੇਬ ਦੇ ਵਿੱਚ ਪੈਸਾ,
ਲੈਣ-ਦੇਣ ਸਾਰੇ ਹੀ ਜਾਣ ਲੁਕੋਈ ਬੇਲੀ।
ਕਰਨਾ ਫੋਨ ਬਈ ਭੇਜ ਦਿਉ ਘਰੇ ਖਾਣਾ,
ਆਖੀ ਚੀਜ਼ ਪੁੱਜਦੀ ਝੱਟ ਹੀ ਸੋਈ ਬੇਲੀ।
ਮਾੜੀ ਗੱਲ ਇਹ ਸੌਖ ਦਾ ਨਵਾਂ ਸਿਸਟਮ,
ਛੋਟੀਆਂ ਦੁਕਾਨਾਂ ਨੂੰ ਜਾਏ ਡੁਬੋਈ ਬੇਲੀ।
ਜ਼ੋਮੈਟੋ, ਸਵਿੱਗੀ ਦੀ ਗੱਲ ਤਾਂ ਰਹੀ ਪਾਸੇ,
ਐਮਾਜ਼ੋਨ ਕੁਝ ਬਾਹਲਾ ਸਰਗਰਮ ਬੇਲੀ।
ਕਾਰਪੋਰੇਟ ਦਾ ਜਿੱਦਾਂ ਦਾ ਜਾਲ ਵਿਛਿਆ,
ਸਭ ਨੂੰ ਡੋਬ ਜਾਊਗਾ ਇਹੋ ਭਰਮ ਬੇਲੀ।
ਤੀਸ ਮਾਰ ਖਾਂ
31 ਅਕਤੂਬਰ, 2024
ਇਹ ਵੀ ਪੜ੍ਹੋ: ਮਾਰਗ ਪੁੱਛਣ ਲਈ ਬੱਚੇ ਨੇ ਪਹੁੰਚ ਕੀਤੀ, ਲੱਗਾ ਦੱਸਣ ਤਾਂ ਟੀਚਰ ਪਿਆ ਹੱਸ ਭਾਈ