Thursday, December 12, 2024
spot_img
spot_img
spot_img

ਪ੍ਰਕਾਸ਼ ਪੁਰਬ ਮੌਕੇ ਗਾਇਕ ਗੁਰਕ੍ਰਿਪਾਲ ਸੂਰਾਪੁਰੀ ਦਾ ਗੀਤ ‘ਬਾਬੇ ਨਾਨਕ ਦਾ ਲੰਗਰ’ ਰਿਲੀਜ਼

ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, ਨਵੰਬਰ 12, 2024:

ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਪ੍ਰਸਿੱਧ ਗਾਇਕ ਗੁਰਕ੍ਰਿਪਾਲ ਸੂਰਾਂਪੁਰੀ ਦੀ ਗੀਤ ‘ਬਾਬੇ ਨਾਨਕ ਦਾ ਲੰਗਰ’ ਰਿਲੀਜ਼ ਕੀਤਾ ਗਿਆ ਹੈ।

ਗੀਤ ਦੇ ਬੋਲ ਬਾ-ਕਮਾਲ ਦੇ ਹਨ ਗੀਤ ਦੀ ਆਰੰਭਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਿੰਨ ਮੁੱਖ ਸਿਧਾਂਤ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਤੋਂ ਸ਼ੁਰੂ ਕੀਤੀ ਗਈ ਹੈ।

ਬੋਲ ਹਨ ‘‘ਦਸਾਂ ਨੁਹਾਂ ਦੀ ਕਰਨੀ, ਬਾਬਾ ਕਿਰਤ ਸਿਖਾ ਗਿਆ ਏ, ਤੇਰਾ-ਤੇਰਾ ਤੋਲ ਕੇ ਸਾਰੀ ਗੱਲ ਸਮਝਾ ਗਿਆ ਏ, ਪਿਰਤ ਪਾ ਗਿਆ ਐਸੀ, ਮੋਢੀ ਬਣ ਗਿਆ ਲੀਹਾਂ ਦਾ, ਬਾਬੇ ਨਾਨਕ ਦਾ ਲੰਗਰ, ਅੱਜ ਵੀ ਚਲਦਾ ਵੀਹਾਂ ਦਾ।’’

ਇਸ ਗੀਤ ਦੀ ਹਿਰਦਾਮੁਖੀ ਰਵਾਨਗੀ ਇਸ ਤਰ੍ਹਾਂ ਹੈ ਕਿ ਯਥਾਰਵਾਦੀ ਅਤੇ ਸ਼ਰਧਾਵਾਨ ਇਨਸਾਨ ਆਪ ਮੁਹਾਰੇ ਗੀਤ ਦੇ ਬੋਲਾਂ ਨੂੰ ਤੁਰੰਤ ਅੰਦਰ ਸਮਾ ਕੇ ਆਤਮਿਕ ਠੰਡਕ ਮਹਿਸੂਸ ਕਰਨ ਲਗਦਾ ਹੈ।

ਗੀਤ ਦੇ ਬੋਲ ਪ੍ਰਸਿੱਧ ਗਾਇਕ ਰਛਪਾਲ ਪਾਲੀ ਨੇ ਲਿਖੇ ਹਨ ਅਤੇ ਮਿਊਜ਼ਕ ਸੋਹੀ ਮਿਊਜ਼ਕ ਵੱਲੋਂ ਹੈ। ਵੀਡੀਓ ਦਾ ਫਿਲਮਾਂਕਣ ਜਸਵਿੰਦਰ ਸੋਹੀ ਅਤੇ ਜਦ ਕÇ ਅਰਸ਼ ਹੋਰਾਂ ਨੇ ਤਸਵੀਰਾਂ ਦੀ ਦਿਖ ਨੂੰ ਹੋਰ ਨਿਖਾਰਿਆ ਹੈ।

ਗੀਤ ਦੇ ਬਾਕੀ ਅੰਤਰਿਆਂ ਵਿਚ ਗੁਰੂ ਸਾਹਿਬਾਂ ਦੀਆਂ ਸਿਖਿਆਵਾਂ ਅਤੇ ਜੀਵਨ-ਜਾਚ ਨੂੰ ਬਾਖੂਬੀ ਦਰਸਾਇਆ ਗਿਆ ਹੈ। ਗੀਤ ‘ਸੋਹੀ ਮਿਊਜ਼ਕ’ ਦੇ ਯੂ-ਟਿਊਬ ਚੈਨਲ (Sohi Music) ਉਤੇ ਵੇਖਿਆ ਸੁਣਿਆ ਜਾ ਸਕਦਾ ਹੈ।

ਸੱਚਮੁੱਚ ਅਜਿਹੇ ਗੀਤ ਉਦੋਂ ਹੀ ਗਾਏ ਅਤੇ ਲਿਖੇ ਜਾਂਦੇ ਹਨ ਜਦੋਂ ਗੁਰੂ ਦੀ ਕ੍ਰਿਪਾ ਦਸਤਕ ਦਿੰਦੀ ਹੈ। ਗਾਇਕ ਗੁਰਕ੍ਰਿਪਾਲ ਸੂਰਾਪੁਰੀ ਹੋਰਾਂ ਨੂੰ ਇਸ ਸ਼ਾਨਦਾਰ ਧਾਰਮਿਕ ਗੀਤ ਲਈ ਵਧਾਈਆਂ! ਅਤੇ ਆਸ ਕਰਦੇ ਹਾਂ ਕਿ ਅਜਿਹੇ ਹੋਰ ਗੀਤ ਵੀ ਆਉਂਦੇ ਰਹਿਣਗੇ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ