ਅੱਜ-ਨਾਮਾ
ਮਾਰਗ ਪੁੱਛਣ ਲਈ ਬੱਚੇ ਨੇ ਪਹੁੰਚ ਕੀਤੀ,
ਲੱਗਾ ਦੱਸਣ ਤਾਂ ਟੀਚਰ ਪਿਆ ਹੱਸ ਭਾਈ।
ਕਹਿੰਦਾ ਮਾਰਗ ਤਾਂ ਬੱਚਾ ਹਨ ਬਹੁਤ ਸਾਰੇ,
ਜਿੱਦਾਂ ਦਾ ਚਾਹੀਦਾ ਏ, ਦੇਈਏ ਦੱਸ ਭਾਈ।
ਦਿੱਸਦਾ ਮਾੜਾ ਨਹੀਂ ਕੋਈ ਆ ਰਾਹ ਭਾਈ,
ਤੁਹਾਡਾ ਪਤਾ ਨਹੀਂ ਕਿੱਦਾਂ ਦਾ ਮੱਸ ਭਾਈ।
ਹਰ ਇੱਕ ਮਾਰਗ ਈੰਮਾਨ ਦੀ ਬਾਤ ਆਖੇ,
ਨਵੀਂ ਪੀੜ੍ਹੀ ਦਾ ਜਿਹੜਾ ਨਹੀਂ ਵੱਸ ਭਾਈ।
ਇੱਕੋ ਬੱਸ ਮਾਰਗ ਈਮਾਨ ਤੋਂ ਬਿਨਾਂ ਬਾਕੀ,
ਠੱਗੀਆਂ ਮਾਰਨ ਨਾਲ ਸਿਖਰ ਪੁਚਾਏ ਬੱਚਾ।
ਪੱਲਿਉਂ ਧੇਲਾ ਵੀ ਲਾਉਣ ਦੀ ਲੋੜ ਨਹੀਉਂ,
ਸਿਆਸਤ ਕਦੇ ਵੀ ਘਾਟੇ ਨਹੀਂ ਪਾਏ ਬੱਚਾ।
ਤੀਸ ਮਾਰ ਖਾਂ
30 ਅਕਤੂਬਰ, 2024
ਇਹ ਵੀ ਪੜ੍ਹੋ: ਦੀਵਾਲੀ ਆੳਂਦੀ ਨੂੰ ਦਿਵਸ ਆ ਦੋ ਬਾਕੀ, ਗਿਆ ਹੈ ਪੱਧਰ ਪਰਦੂਸ਼ਣ ਦਾ ਚੜ੍ਹ ਬੇਲੀ