Monday, July 8, 2024
spot_img
spot_img
spot_img
spot_img

ਦਿਵਿਆਂਗਜਨ ਕਰਮਚਾਰੀਆਂ ਨੂੰ ਅਪੰਗਤਾ ਸਬੰਧੀ ਸਮਰਥਾ ਵਿਕਾਸ ਸਬੰਧੀ ਵਰਕਸ਼ਾਪਾਂ /ਸੈਮੀਨਾਰਾਂ ਵਿੱਚ ਸ਼ਾਮਲ ਹੋਣ ਲਈ 5 ਸਪੈਸ਼ਲ ਕੈਜੂਅਲ ਲੀਵ ਦੇਣ ਦਾ ਫ਼ੈਸਲਾ

ਯੈੱਸ ਪੰਜਾਬ
ਚੰਡੀਗੜ੍ਹ, 5 ਜੁਲਾਈ, 2024

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਦਿਵਿਆਂਗਜਨ ਕਰਮਚਾਰੀਆਂ ਦੀ ਭਲਾਈ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਪੁੱਟਦਿਆਂ ਅਹਿਮ ਫ਼ੈਸਲਾ ਲੈਂਦਿਆਂ ਦਿਵਿਆਂਗਜਨਾਂ ਨੂੰ ਅਪੰਗਤਾ ਸਬੰਧੀ ਸਮਰਥਾ ਵਿਕਾਸ ਸਬੰਧੀ ਵਰਕਸ਼ਾਪਾਂ /ਸੈਮੀਨਾਰਾਂ ਵਿੱਚ ਸ਼ਾਮਲ ਹੋਣ ਲਈ 5 ਸਪੈਸ਼ਲ ਕੈਜੂਅਲ ਲੀਵ ਦੇਣ ਦਾ ਫ਼ੈਸਲਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰ ਦੇ ਇਸ ਫ਼ੈਸਲੇ ਅਧੀਨ ਦਿਵਿਆਂਗਜਨ ਕਰਮਚਾਰੀ ਹਰੇਕ ਕੈਲੰਡਰ ਸਾਲ ਵਿੱਚ ਇੱਕ ਛੁੱਟੀ ਵਿਸ਼ਵ ਦਿਵਿਆਂਗਜਨ ਦਿਵਸ (3 ਦਸੰਬਰ) ਅਤੇ ਦੂਜੀ ਛੁੱਟੀ ਲੂਈਸ ਬਰੇਲ ਦੇ ਜਨਮ ਦਿਵਸ ਮੌਕੇ (4 ਜਨਵਰੀ) ਅਤੇ ਤਿੰਨ ਛੁੱਟੀਆਂ ਸਹੂਲਤ ਅਨੁਸਾਰ ਸੈਮੀਨਾਰ/ਵਰਕਸ਼ਾਪ ਅਟੈਂਡ ਕਰਨ ਲਈ ਲੈ ਸਕਦੇ ਹਨ।

- Advertisment -spot_img

ਅਹਿਮ ਖ਼ਬਰਾਂ