ਯੈੱਸ ਪੰਜਾਬ
ਚੰਡੀਗੜ੍ਹ, 15 ਜੁਲਾਈ, 2024
ਪੰਜਾਬ ਸਰਕਾਰ ਨੇ ਸਾਬਕਾ ਆਈ.ਏ.ਐੱਸ. ਅਧਿਕਾਰੀ ਸ. ਕਰਨੈਲ ਸਿੰਘ ਨੂੰ ਪੰਜਾਬ ਰਾਜ ਪਾਵਰ ਰੈਗੂਲੇਟਰੀ ਕਮਿਸ਼ਨ ਦਾ ਸਕਤਰ ਨਿਯੁਕਤ ਕੀਤਾ ਹੈ।
ਸ: ਕਰਨੈਲ ਸਿੰਘ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ।
ਉਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ ਜਿਸਨੂੰ ਬਾਅਦ ਵਿੱਚ ਪੰਜ ਸਾਲ ਤਕ ਪਧਾਇਆ ਜਾ ਸਕਦਾ ਹੈ।
ਯਾਦ ਰਹੇ ਕਿ ਸ: ਕਰਨੈਲ ਸਿੰਘ ਜਿਨ੍ਹਾਂ ਦੀ ਇਸੇ ਸਾਲ ਸਤੰਬਰ ਵਿੱਚ ਸੇਵਾਮੁਕਤੀ ਹੋਣੀ ਸੀ, ਨੇ ਕੁਝ ਸਮਾਂ ਪਹਿਲਾਂ ਵੀ.ਆਰ.ਐੱਸ. ਲੈ ਲਈ ਸੀ। ਉਨ੍ਹਾਂ ਨੇ ਇਨ੍ਹਾਂ ਗੱਲਾਂ ਨੂੰ ਖ਼ਾਰਜ ਕੀਤਾ ਸੀ ਕਿ ਉਹ ਰਾਜਨੀਤੀ ਵਿੱਚ ਜਾਣਾ ਚਾਹੁੰਦੇ ਹਨ।
ਆਪਣੇ ਵੀ.ਆਰ.ਐੱਸ. ਲੈਣ ਬਾਰੇ ਉਨ੍ਹਾਂ ਕਿਹਾ ਸੀ ਕਿ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ।