ਅੱਜ-ਨਾਮਾ
ਪਿਛਲੇ ਵਕਤ ਵਿੱਚ ਕਿਸੇ ਸੀ ਕੀ ਕੀਤਾ,
ਇਹ ਤਾਂ ਹੁੰਦੀ ਇਤਹਾਸ ਦੀ ਗੱਲ ਬੇਲੀ।
ਪਵੇ ਲੋੜ ਤਾਂ ਇਹਦਾ ਕੁਝ ਜ਼ਿਕਰ ਹੁੰਦਾ,
ਫਸੀ ਹੋਈ ਗੱਡੀ ਵੀ ਪੈਂਦੜੀ ਚੱਲ ਬੇਲੀ।
ਇਹਦੇ ਨਾਲ ਵੀ ਰੋਜ਼ ਨਹੀਂ ਡੰਗ ਸਰਦਾ,
ਨੁਕਤਾ ਹੋਰ ਲੈਂਦਾ ਏ ਰਸਤੇ ਮੱਲ ਬੇਲੀ।
ਓਦੋਂ ਫਿਰ ਪੈਂਦੇ ਨੇ ਸੋਚਣੇ ਕਈ ਮਾਰਗ,
ਜਿਨ੍ਹਾਂ ਤੋਂ ਲੱਭਣਾ ਪੈਂਦਾ ਕੁਝ ਹੱਲ ਬੇਲੀ।
ਇੱਕੋ ਰੱਟ ਵਿੱਚ ਜਿਹੜੇ ਆ ਘੁੰਮੀ ਜਾਂਦੇ,
ਲੱਭਦੇ ਕਦੇ ਕੁਝ ਨਵਾਂ ਨਹੀਂ ਰਾਹ ਬੇਲੀ।
ਕੂਹਣੀ ਮੋੜ ਉੱਪਰ ਕਦੀ ਫਸਣਗੇ ਉਹ,
ਓਦੋਂ ਫਿਰ ਚੱਲਣੀ ਕੋਈ ਨਾ ਵਾਹ ਬੇਲੀ।
-ਤੀਸ ਮਾਰ ਖਾਂ
21 ਮਾਰਚ, 2025