Thursday, September 12, 2024
spot_img
spot_img
spot_img

ਦੇਸ਼ ਜਦ ਆਈ ਤਾਂ ਛਾਈ ਵਿਨੇਸ਼ ਫੋਗਟ, ਲੋਕਾਂ ਦਿੱਤਾ ਫਿਰ ਅਜਬ ਸਤਿਕਾਰ ਭਾਈ

ਅੱਜ-ਨਾਮਾ

ਦੇਸ਼ ਜਦ ਆਈ ਤਾਂ ਛਾਈ ਵਿਨੇਸ਼ ਫੋਗਟ,
ਲੋਕਾਂ ਦਿੱਤਾ ਫਿਰ ਅਜਬ ਸਤਿਕਾਰ ਭਾਈ।

ਜੰਗ ਜਿੱਤ ਕੇ ਆਉਂਦਾ ਕੋਈ ਜਿਵੇਂ ਯੋਧਾ,
ਮਿਲਿਆ ਸਿਖਰਾਂ ਦਾ ਉਹੀ ਪਿਆਰ ਭਾਈ।

ਆਖਰੀ ਖੇਡ ਤੋਂ ਪਹਿਲਾਂ ਕੋਈ ਖੇਡ ਹੋਈ,
ਖੇਡਣ ਬਿਨਾਂ ਗਈ ਕੁੜੀ ਉਹ ਹਾਰ ਭਾਈ।

ਸਾਰੇ ਲੋਕੀਂ ਸਵਾਗਤ ਲਈ ਜਦੋਂ ਆ ਗਏ,
ਕਿਤੇ ਨਾ ਰੜਕੀ ਸੀ ਓਦੋਂ ਸਰਕਾਰ ਭਾਈ।

ਸਵਾਗਤ ਜਿੱਦਾਂ ਦਾ ਕੁੜੀ ਦਾ ਗਿਆ ਕੀਤਾ,
ਨਹੀਂ ਸੀ ਸ਼ਰੀਕਾਂ ਨੂੰ ਏਸ ਦੀ ਆਸ ਭਾਈ।

ਖੁਸ਼ੀ ਵਿੱਚ ਹੰਝੂ ਸੀ ਕੁੜੀ ਦੇ ਵਹਿਣ ਲੱਗੇ,
ਲੱਗੀ ਫਿਰ ਹੋਣ ਭਵਿੱਖ ਲਈ ਆਸ ਭਾਈ।

ਤੀਸ ਮਾਰ ਖਾਂ
19 ਅਗਸਤ, 2024

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ