ਅੱਜ-ਨਾਮਾ
ਜ਼ੋਨਲ ਕੌਂਸਲ ਦੀ ਬੈਠਕ ਸੀ ਕੱਲ੍ਹ ਹੋਈ,
ਮਸਲੇ ਕਈਆਂ ਦੀ ਚੱਲੀ ਸੀ ਗੱਲ ਬੇਲੀ।
ਚਰਚਾ ਆਣ ਕੇ ਟਿਕੀ ਜਦ ਪਾਣੀਆਂ`ਤੇ,
ਟਿਕੀ ਸਭ ਨਜ਼ਰ ਪੰਜਾਬ ਦੇ ਵੱਲ ਬੇਲੀ।
ਨੁਕਤੇ ਉਹੀਉ ਪੁਰਾਣੇ ਸਨ ਪੇਸ਼ ਹੋ ਗਏ,
ਸਾਰਿਆਂ ਕਿਹਾ ਜੀ, ਕਰੋ ਕੁਝ ਹੱਲ ਬੇਲੀ।
ਆਈ ਸੀ ਬਾਤ ਜਾਂ ਮਾਨ ਭਗਵੰਤ ਮੂਹਰੇ,
ਪੇਪਰ ਨਵਾਂ ਉਸ ਲਿਆ ਫਿਰ ਥੱਲ ਬੇਲੀ।
ਕਹਿੰਦਾ ਸਤਲੁਜ ਦੇ ਪਾਣੀ ਦੀ ਬਾਤ ਛੱਡੋ,
ਇਸ ਨੂੰ ਲਿਖਤ ਦੇ ਵਿੱਚ ਨਾ ਗਿਣੋ ਬੇਲੀ।
ਪਾਣੀ ਯਮਨਾ ਦਾ ਸਾਡੇ ਲਈ ਛੱਡਣਾ ਕੀ,
ਵਗਦਾ ਪਾਣੀ ਦਾ ਵਹਿਣ ਤਾਂ ਮਿਣੋ ਬੇਲੀ।
ਤੀਸ ਮਾਰ ਖਾਂ
27 ਅਕਤੂਬਰ, 2024
ਇਹ ਵੀ ਪੜ੍ਹੋ: ਗਿਰਗਿਟ ਨਾਲੋਂ ਵੀ ਵੱਧ ਹਨ ਤੇਜ਼ ਨੇਤਾ, ਪਲ-ਪਲ ਬਦਲਦੇ ਜਾਂਦੇ ਆ ਰੰਗ ਬੇਲੀ