ਅੱਜ-ਨਾਮਾ
ਗਿਰਗਿਟ ਨਾਲੋਂ ਵੀ ਵੱਧ ਹਨ ਤੇਜ਼ ਨੇਤਾ,
ਪਲ-ਪਲ ਬਦਲਦੇ ਜਾਂਦੇ ਆ ਰੰਗ ਬੇਲੀ।
ਮੂੰਹ ਵਿੱਚ ਮਿੱਠਾ ਤਾਂ ਹੱਥ ਆ ਜੁੜੇ ਹੁੰਦੇ,
ਜਾਂਦੇ ਈ ਵੋਟ ਦੀ ਕਰਨ ਜਦ ਮੰਗ ਬੇਲੀ।
ਜਿਹੜਾ ਜਿੱਤ ਜਾਏ ਫੇਰ ਪਛਾਣਦਾ ਨਹੀਂ,
ਮੰਗੀਆਂ ਵੋਟਾਂ ਦੀ ਕਰੇ ਨਹੀਂ ਸੰਗ ਬੇਲੀ।
ਪਿਆ ਜੇ ਕੰਮ, ਬਰੂੰਹਾਂ`ਤੇ ਬਹਿਣ ਲੋਕੀਂ,
ਮੁੜ-ਮੁੜ ਜਾਂਦਿਆਂ ਹੁੰਦੇ ਈ ਤੰਗ ਬੇਲੀ।
ਇੱਕ ਨਾ ਦੂਸਰੀ ਪਾਰਟੀ ਫਰਕ ਦਿੱਸਦਾ,
ਹਰ ਇੱਕ ਆਗੂ ਦਾ ਇਹੋ ਵਿਹਾਰ ਬੇਲੀ।
ਮਾਇਆ ਹੂੰਝਣ ਨੂੰ ਜਾਂਦੇ ਆ ਲੱਗ ਸਾਰੇ,
ਅੰਦਰੋਂ ਕਿਸੇ ਦਾ ਕੋਈ ਨਹੀਂ ਯਾਰ ਬੇਲੀ।
ਤੀਸ ਮਾਰ ਖਾਂ
26 ਅਕਤੂਬਰ, 2024
ਇਹ ਵੀ ਪੜ੍ਹੋ: ਪ੍ਰਿਅੰਕਾ ਗਾਂਧੀ ਜੇ ਵਿੱਚ ਮੈਦਾਨ ਆ ਗਈ, ਚਿਤਵਣੀ ਭਾਜਪਾ ਨੂੰ ਬਹੁਤੀ ਹੋਈ ਭਾਈ