Thursday, January 23, 2025
spot_img
spot_img
spot_img
spot_img

ਇੱਕਦਮ ਕੀਤਾ ਜਦ ਠੰਢ ਸੀ ਆਣ ਹੱਲਾ, ਫਸ ਗਏ ਲੋਕੀਂ ਕਸੂਤੇ ਫਿਰ ਬੜੇ ਮੀਆਂ

ਇੱਕਦਮ ਕੀਤਾ ਜਦ ਠੰਢ ਸੀ ਆਣ ਹੱਲਾ,
ਫਸ ਗਏ ਲੋਕੀਂ ਕਸੂਤੇ ਫਿਰ ਬੜੇ ਮੀਆਂ।

ਨਿਕਲੇ ਘਰੋਂ ਤਾਂ ਨਹੀਂ ਖਿਆਲ ਆਇਆ,
ਲੋੜੀਂਦੇ ਕੱਪੜੇ ਪਹਿਨੇ ਨਹੀਂ ਫੜੇ ਮੀਆਂ।

ਵਗ ਰਹੀ ਹਵਾ ਪਈ ਛੇੜਦੀ ਆਣ ਕਾਂਬਾ,
ਜਦੋਂ ਵੀ ਹੁੰਦੇ ਸੀ ਕਿਤੇ ਉਹ ਖੜੇ ਮੀਆਂ।

ਆਦੀ ਸੈਰ ਦੇ ਅੱਜ ਨਹੀਂ ਬਾਹਰ ਨਿਕਲੇ,
ਘਰ ਦੇ ਅੰਦਰ ਉਹ ਰਹੇ ਸੀ ਤੜੇ ਮੀਆਂ।

ਪਹਿਲੇ ਹੱਲੇ ਵਿੱਚ ਖਾ ਲਈ ਮਾਰ ਜੀਹਨੇ,
ਗਲਤੀ ਭੁਗਤਦਾ ਇਹੀ ਫਿਰ ਰਹੂ ਮੀਆਂ।

ਬਚ ਕੇ ਰਹੋ ਬਈ ਮਿੱਤਰ ਜੀ ਠੰਢ ਕੋਲੋਂ,
ਯਾਰਾਂ-ਮਿੱਤਰਾਂ ਨੂੰ ਮੁੜ ਮੁੜ ਕਹੂ ਮੀਆਂ।

-ਤੀਸ ਮਾਰ ਖਾਂ
12 ਦਸੰਬਰ, 2024

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ