ਅੱਜ-ਨਾਮਾ
ਛੁਡਾ ਗਿਆ ਹੱਥ ਸੁਖਬੀਰ ਦਾ ਹੋਰ ਆੜੀ,
ਲੱਗ ਗਿਆ ਪਾਰਟੀ ਨੂੰ ਝਟਕਾ ਹੋਰ ਬੇਲੀ।
ਸੁਣਿਆ ਪਲਾਂ ਵਿੱਚ ਗਿਆ ਖਿਸਕਾ ਕੰਨੀਂ,
ਲਾਇਆ ਰੋਕਣ ਨੂੰ ਬਹੁਤ ਸੀ ਜ਼ੋਰ ਬੇਲੀ।
ਮਿੱਤਰ ਛੱਡਣ ਨੂੰ ਸੁਣੇ ਕਈ ਹੋਰ ਕਾਹਲੇ,
ਹੱਥਾਂ ਤੋਂ ਖਿਸਕ ਰਹੀ ਜਾਪਦੀ ਡੋਰ ਬੇਲੀ।
ਲਾਉਣਾ ਬਾਹਰ ਤੋਂ ਕਿਸੇ ਨੇ ਜ਼ੋਰ ਕਾਹਦਾ,
ਆਪਣੀ ਬੁੱਕਲ ਦੇ ਅੰਦਰ ਹਨ ਚੋਰ ਬੇਲੀ।
`ਕੱਤੀ ਅਗਸਤ ਦਾ ਆ ਗਿਆ ਦਿਨ ਲਾਗੇ,
ਨਿੱਤ ਦਿਨ ਉੱਠਣ ਬਖੇੜੇ ਪਏ ਖੜੇ ਬੇਲੀ।
ਆਪਣੇ ਖਿਸਕਦੇ ਬਾਹਰ ਵੱਲ ਯਾਰ ਜਾਂਦੇ,
ਆਪਣੇ ਵਿਹੜੇ ਕੋਈ ਨਵਾਂ ਨਾ ਵੜੇ ਬੇਲੀ।
ਤੀਸ ਮਾਰ ਖਾਂ
26 ਅਗਸਤ, 2024
ਇਹ ਵੀ ਪੜ੍ਹੋ: ਡਿੰਪੀ ਢਿੱਲੋਂ ਨੇ ਦਿੱਤੇ ‘ਆਮ ਆਦਮੀ ਪਾਰਟੀ’ ਵਿੱਚ ਜਾਣ ਦੇ ਸੰਕੇਤ, ਸਮਰਥਕਾਂ ਨੇ ਕਿਹਾ ‘ਵਾਪਸ ਨਾ ਜਾਈਂ ਤੈਨੂੰ ਮਾਰ ਦੇਣਗੇ’