ਅੱਜ-ਨਾਮਾ
ਚਿੰਤਾ ਭਾਰਤ ਸਰਕਾਰ ਨੂੰ ਬਹੁਤ ਲੱਗਦੀ,
ਜਾਂਦੀ ਹੈ ਵਧੀ ਪਰਦੂਸ਼ਣ ਦੀ ਮਾਰ ਬੇਲੀ।
ਸੁਖਾਵੇਂ ਪੱਧਰ ਤੋਂ ਹੇਠਾਂ ਨਾ ਜਾਏ ਕਿਧਰੇ,
ਖਤਰਾ ਲਾਈਨ ਵੀ ਕੀਤੀ ਆ ਪਾਰ ਬੇਲੀ।
ਯੂ ਪੀ, ਹਰਿਆਣਾ ਤੇ ਹੋਏ ਪੰਜਾਬ ਸਾਡਾ,
ਨਹੀਉਂ ਸਰਕਾਰ ਦਾ ਠੀਕ ਵਿਹਾਰ ਬੇਲੀ।
ਖਬਰ ਮਾੜੀ ਤੋਂ ਮਾੜੀ ਹੈ ਬਹੁਤ ਸੁਣਦੀ,
ਸੁਣਿਆ ਥੋੜ੍ਹਾ ਜਿਹਾ ਕਦੀ ਸੁਧਾਰ ਬੇਲੀ।
ਪੂਰੀ ਦੁਨੀਆ ਪਰਦੂਸ਼ਣ ਤੋਂ ਦੁਖੀ ਹੋਈ,
ਸਾਰੇ ਈ ਸਮਝਦੇ ਰੋਕਣ ਦੀ ਲੋੜ ਬੇਲੀ।
ਵਧਦੀ ਸੋਚ ਤੋਂ ਬਹੁਤੀ ਨਹੀਂ ਗੱਲ ਅੱਗੇ,
ਨਹੀਂ ਕੋਈ ਲੋੜ ਜੋਗਾ ਪੈਂਦਾ ਮੋੜ ਬੇਲੀ।
ਤੀਸ ਮਾਰ ਖਾਂ
2 ਨਵੰਬਰ, 2024
ਇਹ ਵੀ ਪੜ੍ਹੋ: ਕਾਰੋਬਾਰ ਦਾ ਗਿਆ ਈ ਬਦਲ ਸਿਸਟਮ, ਸਾਰਿਆਂ ਕੰਮਾਂ ਨੂੰ ਸੌਖ ਕੁਝ ਹੋਈ ਬੇਲੀ