Tuesday, October 1, 2024
spot_img
spot_img
spot_img
spot_img
spot_img

ਓਂਕਾਰ ਸਿੰਘ ਰਾਜਾ ਦੀ ਪ੍ਰੇਰਨਾ ਸਦਕਾ ਵੱਡੀ ਗਿਣਤੀ ’ਚ ਬੀਬੀਆਂ ਕਮਲਜੀਤ ਕੌਰ ਦੀ ਅਗਵਾਈ ’ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿਚ ਸ਼ਾਮਲ

ਯੈੱਸ ਪੰਜਾਬ
ਨਵੀਂ ਦਿੱਲੀ, 14 ਜੁਲਾਈ, 2024

ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੂੰ ਉਸ ਵੇਲੇ ਵੱਡੇਾ ਹੁਲਾਰਾ ਮਿਲਿਆ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸਰਦਾਰ ਓਂਕਾਰ ਸਿੰਘ ਰਾਜਾ ਦੀ ਪ੍ਰੇਰਨਾ ਨਾਲ ਬੀਬੀ ਕਮਲਜੀਤ ਕੌਰ ਦੀ ਅਗਵਾਈ ’ਚ ਵੱਡੀ ਗਿਣਤੀ ਵਿਚ ਬੀਬੀਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿਚ ਸ਼ਾਮਲ ਹੋ ਗਈਆਂ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਪਾਰਟੀ ਵਿਚ ਸ਼ਾਮਲ ਹੋਣ ’ਤੇ ਇਹਨਾਂ ਬੀਬੀਆਂ ਨੂੰ ਪਾਰਟੀ ਦਾ ਪਟਕਾ ਪਾ ਕੇ ਸਨਮਾਨ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਬੀਬੀ ਕਮਲਜੀਤ ਕੌਰ ਦੇ ਯਤਨਾਂ ਸਦਕਾ ਵੱਡੀ ਗਿਣਤੀ ਵਿਚ ਬੀਬੀਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿਚ ਸ਼ਾਮਲ ਹੋਈਆਂ ਹਨ ਜਿਸ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ। ਉਹਨਾਂ ਕਿਹਾ ਕਿ ਬੀਬੀ ਕਮਲਜੀਤ ਕੌਰ ਪੰਜਾਬੀ ਸਭਾ ਵੀ ਚਲਾ ਰਹੇ ਹਨ ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਜੁੜੇ ਹੋਏ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੀ ਗੱਲ ਕਰਦਿਆਂ ਸਰਦਾਰ ਕਾਲਕਾ ਨੇ ਕਿਹਾ ਕਿ 1920 ਵਿਚ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ ਸੀ ਤੇ ਇਹ ਦੇਸ਼ ਵਿਚ ਦੂਸਰੀ ਸਭ ਤੋਂ ਪੁਰਾਣੀ ਪਾਰਟੀ ਹੈ। ਉਹਨਾਂ ਕਿਹਾ ਕਿ ਇਸ ਪਾਰਟੀ ਨੂੰ ਹੋਂਦ ਵਿਚ ਲਿਆਉਣ ਵਾਸਤੇ ਸਾਡੇ ਬਜ਼ੁਰਗਾ ਨੇ ਜੇਲ੍ਹਾਂ ਕੱਟੀਆਂ, ਗੋਲੀਆਂ ਖਾਧੀਆਂ, ਮੋਰਚੇ ਵੀ ਲਗਾਏ।

ਉਹਨਾਂ ਕਿਹਾ ਕਿ ਦਿੱਲੀ ਵਿਚ ਸਾਨੂੰ ਵੱਖਰੀ ਪਾਰਟੀ ਇਸ ਕਰ ਕੇ ਬਣਾਉਣੀ ਪਈ ਕਿਉਂਕਿ ਅਕਾਲੀ ਦਲ ਆਪਣੀ ਵਿਰਾਸਤ ਨੂੰ ਪਿੱਛੇ ਛੱਡਦਾ ਚਲਾ ਗਿਆ। ਇਸ ਲਈ ਅਸੀਂ ਫੈਸਲਾ ਲਿਆ ਕਿ ਦਿੱਲੀ ਦੇ ਸਿੱਖਾਂ ਤੇ ਬਾਹਰਲੇ ਸਿੱਖਾਂ ਵਾਸਤੇ ਵੀ ਕੌਮ ਦੀ ਗੱਲ ਕਰਨ ਵਾਲਿਆਂ ਲਈ ਵੱਖਰੀ ਪਾਰਟੀ ਬਣਾਈਏ ਤੇ ਮਨੁੱਖਤਾ ਦੀ ਸੇਵਾ ਕਰੀਏ। ਉਹਨਾਂ ਕਿਹਾ ਕਿ ਸਾਡੀ ਟੀਮ ਇਕ ਵੱਡੇ ਪਰਿਵਾਰ ਵਾਂਗੂ ਕੰਮ ਕਰਦੀ ਹੈ ਅਤੇ ਕੌਮ ਦੀ ਚੜ੍ਹਦੀਕਲਾ ਲਈ ਕੰਮ ਕਰਨਾ ਤੇ ਮਨੁੱਖਤਾ ਦੀ ਸੇਵਾ ਸਾਡਾ ਮੁੱਖ ਟੀਚਾ ਹੈ।

ਉਹਨਾਂ ਕਿਹਾ ਕਿ ਅਸੀਂ ਦਿੱਲੀ ਕਮੇਟੀ ਵਿਚ ਧਾਰਮਿਕ, ਵਿਦਿਅਕ ਤੇ ਮੈਡੀਕਲ ਦੇ ਖੇਤਰ ਵਿਚ ਵੱਡੇ ਕੰਮ ਕੀਤੇ ਹਨ ਜੋ ਸੰਗਤ ਦੇ ਸਾਹਮਣੇ ਹਨ ਤੇ ਸੰਗਤ ਦੇ ਵੱਡਮੁੱਲੇ ਸਹਿਯੋਗ ਨਾਲ ਚੰਗੇ ਤਰੀਕੇ ਇਹ ਸਾਰੇ ਕੰਮ ਚਲਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਆਉਂਦੇ ਸਮੇਂ ਵਿਚ ਇਹਨਾਂ ਸੇਵਾਵਾਂ ਦਾ ਹੋਰ ਵਿਸਥਾਰ ਵੀ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਜਿਹੜੀਆਂ ਬੀਬੀਆਂ ਅੱਜ ਪਾਰਟੀ ਵਿਚ ਸ਼ਾਮਲ ਹੋਈਆਂ ਹਨ, ਸਾਰੀ ਟੀਮ ਨੂੰ ਪਾਰਟੀ ਵਿਚ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।

ਇਸ ਮੌਕੇ ਪਾਰਟੀ ਦੇ ਪ੍ਰਧਾਨ ਐਮ ਪੀ ਐਸ ਚੱਢਾ, ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਕੇ ਪੀ, ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਮੈਂਬਰ ਭੁਪਿੰਦਰ ਸਿੰਘ ਭੁੱਲਰ, ਗੁਰਦੇਵ ਸਿੰਘ, ਸਾਬਕਾ ਮੈਂਬਰ ਓਂਕਾਰ ਸਿੰਘ ਰਾਜਾ, ਯੂ ਪੀ ਪ੍ਰਧਾਨ ਗੁਰਪ੍ਰੀਤ ਸਿੰਘ ਰੰਮੀ, ਗੁਰਦੁਆਰਾ ਮਾਤਾ ਸੁੰਦਰੀ ਚੇਅਰਮੈਨ ਬਲਜਿੰਦਰ ਸਿੰਘ, ਸਤਨਾਮ ਸਿੰਘ ਬਜਾਜ, ਇਸਤਰੀ ਵਿੰਗ ਦੀਆਂ ਆਗੂਆਂ ਭੁਪਿੰਦਰ ਕੌਰ, ਬਲਜੀਤ ਕੌਰ, ਰਵਿੰਦਰ ਕੌਰ, ਗੁਰਦੀਪ ਸਾਹਨੀ, ਧਾਰਮਿਕ ਵਿੰਗ ਤੋਂ ਮਨਪ੍ਰੀਤ ਕੌਰ, ਪਰਮਜੀਤ ਕੌਰ, ਮਨਜੀਤ ਕੌਰ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ