ਅੱਜ-ਨਾਮਾ
ਇਸਰਈਲੀ ਫੌਜ ਨੇ ਨਵੀਂ ਆ ਹੱਦ ਟੱਪੀ,
ਵਿੱਚ ਲਿਬਨਾਨ ਦੇ ਸਿੱਧੀ ਆ ਵੜੀ ਬੇਲੀ।
ਆਕਾਸ਼ ਤੋਂ ਸੁੱਟਦੇ ਬੰਬ ਜਹਾਜ਼ ਉਸ ਦੇ,
ਮਨੁੱਖਤਾ ਔਕੜ ਨੂੰ ਬੜੀ ਹੈ ਫੜੀ ਬੇਲੀ।
ਨੇਤਾਨਯਾਹੂ ਨਹੀਂ ਕਦੇ ਵੀ ਸ਼ਰਮ ਕਰਦਾ,
ਅਮਰੀਕੀ ਧਿਰ ਜੁ ਮਗਰ ਆ ਖੜੀ ਬੇਲੀ।
ਬਾਕੀ ਦੁਨੀਆ ਜੋ ਦੇਖ ਰਹੀ ਚੁੱਪ ਕਰ ਕੇ,
ਅਸਲ ਤਾਂ ਉਨ੍ਹਾਂ ਦੀ ਸੋਚ ਦੀ ਘੜੀ ਬੇਲੀ।
ਅੰਨ੍ਹੇਵਾਹ ਜਦ ਪਾਉਂਦਾ ਪਿਆ ਕੋਈ ਖੌਰੂ,
ਜੇ ਕਰ ਉਹਨੂੰ ਸੰਸਾਰ ਨਹੀਂ ਰੋਕ ਸਕਦਾ।
ਕਾਹਦੀ ਸੱਭਿਅਤਾ, ਨੇਮ-ਕਾਨੂੰਨ ਕਿਹੜਾ,
ਦਾਅਵੇ ਏਦਾਂ ਦੇ ਕੋਈ ਨਹੀਂ ਠੋਕ ਸਕਦਾ।
ਤੀਸ ਮਾਰ ਖਾਂ
2 ਅਕਤੂਬਰ, 2024